ਬਾਬਾ ਬਕਾਲਾ ਸਾਹਿਬ, 17 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-'ਪੰਜਾਬ ਵਿਚ ਆਮ ਆਦਮੀ ਪਾਰਟੀ ਦੀਆਂ ਲੋਕ ਮਾਰੂ ਅਤੇ ਗਲਤ ਨੀਤੀਆਂ ਤੋਂ ਹੁਣ 'ਆਪ' ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ ਅਤੇ ਲੋਕ ਹੁਣ ਕਾਂਗਰਸ ਪਾਰਟੀ ਦੀ ਸਰਕਾਰ ਲਿਆਉਣ ਲਈ ਉਤਾਵਲੇ ਹਨ, ਨਗਰ ਪੰਚਾਇਤ ਚੋਣਾਂ ਵਿਚ ਕਾਂਗਰਸ ਪਾਰਟੀ ਨਗਰ ਪੰਚਾਇਤ ਰਈਆ ਦੀਆਂ 13 ਵਾਰਡਾਂ 'ਚੋਂ ਹੀ ਸ਼ਾਨ ਨਾਲ ਜਿੱਤ ਪ੍ਰਾਪਤ ਕਰੇਗੀ |' ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਸਾਬਕਾ ਵਿਧਾਇਕ ਸ: ਸੰਤੋਖ ਸਿੰਘ ਭਲਾਈਪੁਰ ਨੇ ਤਹਿਸੀਲ ਕੰਪਲੈਕਸ ਬਾਬਾ ਬਕਾਲਾ ਸਾਹਿਬ ਵਿਖੇ 13 ਵਾਰਡਾਂ ਤੋਂ ਕਾਂਗਰਸ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਹੁਣ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਵਿਚ ਕਾਂਗਰਸ ਜਿੱਤ ਦਾ ਪਰਚਮ ਲਹਿਰਾਵੇਗੀ | ਇਸ ਮੌਕੇ ਉਨ੍ਹਾਂ ਦੇ ਨਾਲ ਵਾਰਡ ਨੰ: 1 ਤੋਂ ਸ੍ਰੀਮਤੀ ਜਸਬੀਰ ਕੌਰ, ਵਾਰਡ ਨੰ: 2 ਤੋਂ ਤਰਸੇਮ ਸਿੰਘ, ਵਾਰਡ ਨੰ: 3 ਤੋਂ ਜਗਤਾਰ ਸਿੰਘ ਸਾ: ਐਮ.ਸੀ., ਵਾਰਡ ਨੰ: 4 ਤੋਂ ਨਰੇਸ਼ ਕੁਮਾਰ, ਵਾਰਡ ਨੰ: 5 ਤੋਂ ਸ੍ਰੀਮਤੀ ਪ੍ਰਭਜੋਤ ਕੌਰ, ਵਾਰਡ ਨੰ: 6 ਤੋਂ ਮਨਪ੍ਰੀਤ ਸਿੰਘ ਸ਼ੇਰਗਿੱਲ, ਵਾਰਡ ਨੰ: 7 ਤੋਂ ਬੀਬੀ ਪਲਵਿੰਦਰ ਕੌਰ ਪਤਨੀ ਗੁਰਮੇਜ ਸਿੰਘ ਚੀਮਾਂ, ਵਾਰਡ ਨੰ: 8 ਤੋਂ ਗੁਰਦਿਆਲ ਸਿੰਘ ਕੰਗ ਬੁਟਾਰੀ, ਵਾਰਡ ਨੰ: 9 ਤੋਂ ਸ੍ਰੀਮਤੀ ਰੇਨੂੰ ਬਾਲਾ ਕੌੜਾ ਪਤਨੀ ਕਸ਼ਮੀਰੀ ਲਾਲ, ਵਾਰਡ ਨੰ: 10 ਤੋਂ ਸ: ਗੁਰਦੀਪ ਸਿੰਘ ਸਾਬਕਾ ਕੌਂਸਲਰ, ਵਾਰਡ ਨੰ: 11 ਤੋਂ ਸ੍ਰੀਮਤੀ ਹਰਪ੍ਰੀਤ ਕੌਰ ਅਤੇ ਵਾਰਡ ਨੰ: 12 ਤੋਂ ਸ੍ਰੀ ਰੌਬਿਨ ਮਾਨ (ਮੌਜੂਦਾ ਪ੍ਰਧਾਨ ਨਗਰ ਪੰਚਾਇਤ) ਅਤੇ ਵਾਰਡ ਨੰ: 13 ਤੋਂ ਸ੍ਰੀਮਤੀ ਰਜਵੰਤ ਕੌਰ ਹਾਜ਼ਰ ਸਨ |
ਨਗਰ ਪੰਚਾਇਤ ਰਈਆ ਦੀਆਂ ਚੋਣਾਂ ਵਿਚ ਕਾਂਗਰਸੀ ਉਮੀਦਵਾਰਾਂ ਦੀ ਜਿੱਤ ਪੱਕੀ-ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ
ਅਜੀਤ ਡੈਸਕ
18-05-2026