ਤਰਨ ਤਾਰਨ, 18 ਮਈ (ਹਰਿੰਦਰ ਸਿੰਘ)-ਪਿਛਲੇ ਦਿਨੀਂ ਜੋ ਬਾਰ੍ਹਵੀਂ ਦੇ ਨਤੀਜੇ ਆਏ ਸਨ, ਉਸ ਵਿਚ ਪਾਸ ਅਤੇ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਗੈਵੀ ਕਲੇਰ ਟੀਮ ਗਲੋਬਲ ਵਲੋਂ ਵਧਾਈ ਦਿੱਤੀ ਗਈ ਅਤੇ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ | ਇਸ ਮੌਕੇ ਗੱਲਬਾਤ ਕਰਦਿਆਂ ਗੈਵੀ ਕਲੇਰ ਨੇ ਕਿਹਾ ਕਿ ਜੋ ਵਿਦਿਆਰਥੀ ਨੇ ਆਪਣੀ ਅਗਲੀ ਪੜ੍ਹਾਈ ਲਈ ਵਿਦੇਸ਼ ਜਾਣਾ ਚਾਹੁੰਦੇ ਹਨ, ਉਹ ਬਿਨਾਂ ਦੇਰੀ ਨਿਊਜ਼ੀਲੈਂਡ, ਆਸਟ੍ਰੇਲੀਆ ਅਤੇ ਕੈਨੇਡਾ ਅਪਲਾਈ ਕਰਨ | ਵਿਦਿਆਰਥੀ ਨਿਊਜੀਲੈਂਡ ਦੇ 1 ਜਾਂ 2 ਸਾਲ ਦਾ ਗ੍ਰੀਨ ਲਿਸਟ ਕੋਰਸ ਲੈ ਸਕਦੇ ਹਨ, ਜਿਸ ਦਾ ਵੱਡਾ ਫਾਇਦਾ ਇਹ ਹੈ ਕਿ ਪੜ੍ਹਾਈ ਮੁਕੰਮਲ ਕਰਨ ਉਪਰੰਤ ਵਿਦਿਆਰਥੀਆਂ ਨੂੰ 3 ਸਾਲ ਦਾ ਵਰਕ ਪਰਮਿਟ ਮਿਲੇਗਾ | ਸੀ. ਬੀ. ਐੱਸ. ਈ., ਆਈ. ਸੀ. ਆਈ. ਸੀ., ਪੰਜਾਬ ਬੋਰਡ ਜਾਂ ਚੇਂਜ ਬੋਰਡ ਵਾਲੇ ਵਿਦਿਆਰਥੀ 6 ਬੈਂਡ ਨਾਲ ਨਿਊਜੀਲੈਂਡ ਦੇ ਜੁਲਾਈ ਇਨਟੇਕ ਲਈ ਅਪਲਾਈ ਕਰ ਸਕਦੇ ਹਨ | ਇਸ ਸਮੇਂ ਨਿਊਜੀਲੈਂਡ ਦਾ ਵੀਜ਼ਾ ਸਕਸੈਂਸ ਰੇਟ ਬਹੁਤ ਹਾਈ ਹੈ | ਗੈਵੀ ਕਲੇਰ ਨੇ ਇਹ ਵੀ ਦੱਸਿਆ ਕਿ ਨਿਊਜੀਲੈਂਡ ਇਕਲੌਤਾ ਅਜਿਹਾ ਦੇਸ਼ ਹੈ ਜੋ ਸਪਾਊੁਸ ਵਾਲੇ ਵਿਦਿਆਰਥੀਆਂ ਦਾ ਵੀ ਸਵਾਗਤ ਕਰ ਰਿਹਾ ਹੈ | ਗੈ੍ਰਜੂਏਸ਼ਨ ਪਾਸ ਵਿਦਿਆਰਥੀ ਆਪਣੇ ਸਪਾਊਸ ਨਾਲ ਮਾਸਟਰ ਡਿਗਰੀ ਕਰਨ ਲਈ ਨਿਊਜੀਲੈਂਡ ਅਪਲਾਈ ਕਰ ਸਕਦੇ ਹਨ ਅਤੇ ਆਸਾਨੀ ਨਾਲ ਵੀਜਾ ਲੈ ਕੇ ਨਿਊਜੀਲੈਂਡ ਜਾ ਸਕਦੇ ਹਨ | ਸੋ ਇਸ ਲਈ ਮੇਰੀ ਸਭ ਤੋਂ ਪਹਿਲੀ ਪਹਿਲ ਇਹੀ ਹੈ ਕਿ ਵਿਦਿਆਰਥੀਆਂ ਨੂੰ ਉਸ ਦੇਸ਼ ਵਿਚ ਜਾਣ ਦਾ ਮੌਕਾ ਦੇਵਾਂ ਜਿੱਥੇ ਉਹਨਾਂ ਦਾ ਭਵਿੱਖ ਬਹੁਤ ਵਧੀਆ ਅਤੇ ਤਰੱਕੀ ਭਰਿਆ ਹੋਵੇਗਾ | ਇਸ ਲਈ ਨਿਊਜੀਲੈਂਡ ਇਸ ਸਮੇਂ ਸਭ ਤੋਂ ਵਧੀਆ ਵਿਕਲਪ ਹੈ | ਗੈਵੀ ਕਲੇਰ ਨੇ ਦੱਸਿਆ ਕਿ ਸਾਨੂੰ ਹਰ ਰੋਜ ਨਿਊਜੀਲੈਂਡ ਦੇ ਵੀਜੇ ਹਾਸਲ ਹੋ ਰਹੇ ਹਨ | ਇਸ ਲਈ ਜੁਲਾਈ ਤੋਂ ਬਾਅਦ ਹੀ ਉਨ੍ਹਾਂ ਵਿਦਿਆਰਥੀਆਂ ਦੇ ਵੀਜੇ ਆਪਣੇ ਸੋਸ਼ਲ ਮੀਡੀਆ ਪੇਜ ਉਪਰ ਅਪਲੋਡ ਕਰਾਂਗੇ, ਪਰ ਕੋਈ ਵੀ ਵਿਦਿਆਰਥੀ ਸਾਡੇ ਦਫ਼ਤਰਾਂ ਵਿਚ ਆ ਕੇ ਪਹਿਲਾਂ ਲੱਗੇ ਹੋਏ ਵੀਜੇ ਦੇਖ ਕੇ ਹੀ ਅਪਲਾਈ ਕਰਨ, ਜਿਨ੍ਹਾਂ ਵਿਦਿਆਰਥੀਆਂ ਦੇ ਵੀਜੇ ਆਏ ਹਨ, ਉਨ੍ਹਾਂ ਕੋਲ ਜ਼ਿਆਦਾ ਪੁਰਾਣੇ ਫੰਡ ਸਨ ਅਤੇ ਕਈ ਰਿਫਿਊਜ ਵਿਦਿਆਰਥੀਆਂ ਦੇ ਵੀ ਵੀਜੇ ਆਏ ਹਨ | ਗੈਵੀ ਕਲੇਰ ਨੇ ਅੱਗੇ ਕਿਹਾ ਕਿ ਜੇ ਕੋਈ ਵਿਦਿਆਰਥੀ ਆਸਟ੍ਰੇਲੀਆ ਜਾਂ ਕੈਨੇਡਾ ਜਾਣਾ ਚਾਹੁੰਦਾ ਹੈ | ਉਨ੍ਹਾਂ ਲਈ ਅਕਤੂਬਰ ਇਨਟੇਕ ਦੀਆਂ ਸੀਟਾਂ ਉਪਲੱਬਧ ਹਨ | 6.5 ਬੈਂਡ ਜ਼ਰੂਰੀ ਹਨ, ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਆਸਟ੍ਰੇਲੀਆ ਲਈ ਸਿਰਫ ਫਰੈਸ਼ ਬੱਚੇ ਹੀ ਅਪਲਾਈ ਕਰ ਸਕਦੇ ਹਨ | ਜੇ ਕੋਈ ਵਿਦਿਆਰਥੀ ਆਸਟ੍ਰੇਲੀਆ, ਕੈਨੇਡਾ ਤੋਂ ਰਿਫਿਊਜ ਹੈ, ਉਨ੍ਹਾਂ ਕੋਲ ਨਿਊਜੀਲੈਂਡ ਹੀ ਇਕ ਵਧੀਆ ਵਿਕਲਪ ਹੈ | ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਇਹਨਾਂ ਤਿੰਨਾਂ ਦੇਸ਼ਾਂ ਬਾਰੇ ਜੇ ਕੋਈ ਵਿਦਿਆਰਥੀ ਕਿਸੇ ਤਰ੍ਹਾਂ ਦੀ ਸਲਾਹ ਵੀ ਲੈਣਾ ਚਾਹੁੰਦੇ ਹਨ ਤਾਂ ਸਾਡੇ ਮਾਹਿਰ ਸਟਾਫ਼ ਨੂੰ ਮਿਲ ਸਕਦੇ ਹਨ |