04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜਨ ਤੇ ਵਿਦਿਆ ਦੇ ਖੇਤਰ 'ਚ ਸ਼੍ਰੋਮਣੀ ਕਮੇਟੀ ਦੇ ਸਕੂਲਾਂ ਦਾ ਅਹਿਮ ਯੋਗਦਾਨ-ਪਿ੍ੰਸੀਪਲ ਅਮਨਦੀਪ ਕੌਰ <br/>

ਅਜੀਤ ਡੈਸਕ 19-05-2026
ਅਟਾਰੀ ਸਰਹੱਦ, (ਅੰਮਿ੍ਤਸਰ) 18 ਮਈ (ਰਾਜਿੰਦਰ ਸਿੰਘ ਰੂਬੀ)-ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਪੂਰੇ ਪੰਜਾਬ ਤੇ ਹਿਮਾਚਲ ਵਿਚ 46 ਸਕੂਲ ਚੱਲ ਰਹੇ ਹਨ, ਜਿਨ੍ਹਾਂ ਵਿਚੋਂ ਕੁਝ ਪੰਜਾਬ ਸਕੂਲ ਸਿੱਖਿਆ ਬੋਰਡ ਤੇ ਬਾਕੀ ਸੈਂਟਰ ਸਕੂਲ ਸਿੱਖਿਆ ਬੋਰਡ ਅਧੀਨ ਚੱਲ ਰਹੇ ਹਨ | ਪੰਜਾਬ ਵਿਚ ਤਕਰੀਬਨ ਹਰ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਤੇ ਹਰੇਕ ਸ਼ਹਿਰ ਵਿਚ ਇਕ ਇਕ ਸਕੂਲ ਮੌਜੂਦ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿ੍ੰ: ਅਮਨਦੀਪ ਕੌਰ ਰਮਦਾਸ ਨੇ ਇਹ ਸਮੁੱਚੀ ਜਾਣਕਾਰੀ ਦਿੰਦਿਆਂ ਕੀਤਾ, ਮੈਡਮ ਰਮਦਾਸ ਨੇ ਕਿਹਾ ਕਿ ਅੰਮਿ੍ਤਸਰ ਵਿਖੇ 4 ਸਕੂਲ ਮੌਜੂਦ ਹਨ ਤੇ ਸਾਰੇ ਸਕੂਲਾਂ ਵਿਚ ਤਕਰੀਬਨ 27,000 ਵਿਦਿਆਰਥੀ ਵਿੱਦਿਆ ਹਾਸਿਲ ਕਰ ਰਹੇ ਹਨ | ਜਿਨਾਂ ਵਿਚ ਕੁਝ ਸਕੂਲ ਗੁਰਦੁਆਰਾ ਐਕਟ 1925 ਦੇ ਅਨੁਸਾਰ ਚੱਲ ਰਹੇ ਹਨ | ਉਨ੍ਹਾਂ ਦੱਸਿਆ ਕਿ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਅਕਾਦਮਿਕ ਦੇ ਨਾਲ-ਨਾਲ ਧਾਰਮਿਕ ਅਤੇ ਸਮਾਜਿਕ ਪੜ੍ਹਾਈ ਕਰਵਾਉਣ ਦੇ ਨਾਲ-ਨਾਲ ਵਿੱਦਿਅਕ ਖੇਤਰ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸਕੱਤਰ ਵਿਦਿਆ ਸੁਖਮਿੰਦਰ ਸਿੰਘ ਤੇ ਡਿਪਟੀ ਡਾਇਰੈਕਟਰ ਬੀਬੀ ਸਤਵੰਤ ਕੌਰ ਦਾ ਬਹੁਤ ਵੱਡਾ ਯੋਗਦਾਨ ਹੈ | ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਇਸ ਅਦਾਰੇ ਦੇ ਸਕੂਲਾਂ ਕੋਲ ਵੱਡੇ ਵੱਡੇ ਕੈਂਪਸ, ਆਧੁਨਿਕ ਸਹੂਲਤਾਂ ਨਾਲ ਲੈਸ ਇਮਾਰਤਾਂ, ਪੜ੍ਹਾਈ ਕਰਵਾਉਣ ਦੀਆਂ ਆਧੁਨਿਕ ਤਕਨੀਕਾਂ, ਪ੍ਰੀ ਪ੍ਰਾਈਮਰੀ ਲਈ ਵਿਸ਼ੇਸ਼ ਉਪਕਰਣ ਮੌਜੂਦ ਹਨ | ਉਨ੍ਹਾਂ ਕਿਹਾ ਕਿ ਅੱਜ ਪੰਥ ਵਿਰੋਧੀ ਤਾਕਤਾਂ ਇਸ ਮਾਣਮੱਤੀ ਸੰਸਥਾ ਦੇ ਪ੍ਰਬੰਧਾਂ ਵਿਚ ਨੁਕਸ ਕੱਢਦੇ ਰਹਿੰਦੇ ਹਨ, ਆਲੋਚਨਾ ਕਰਦੇ ਰਹਿੰਦੇ ਹਨ | ਉਨ੍ਹਾਂ ਦੱਸਿਆ ਕਿ ਚਲਦੇ ਸਕੂਲਾਂ ਵਿਚ ਕੋਈ ਵੀ ਬੱਚਿਆਂ ਨਾਲ ਜਾਂ ਸਟਾਫ ਨਾਲ ਕੋਈ ਘਟਨਾ ਵਾਪਰਦੀ ਹੈ ਤਾਂ ਸ਼੍ਰੋਮਣੀ ਕਮੇਟੀ ਸੰਸਥਾ ਉਸ ਨਾਲ ਤੇ ਉਸ ਦੇ ਪਰਿਵਾਰ ਨਾਲ ਚਟਾਨ ਵਾਂਗ ਖੜੀ ਹੁੰਦੀ ਹੈ, ਪਰ ਸਿੱਖੀ ਸੰਭਾਲਈ, ਅੰਮਿ੍ਤਪਾਨ ਕਰਨਾ, ਰਹਿਤ ਵਿਚ ਰਹਿਣਾ ਇਸ ਸਭ ਵਿਚ ਮਾਂ-ਬਾਪ, ਘਰ ਤੇ ਸਮਾਜ ਦੇ ਵਾਤਾਵਰਨ ਦਾ ਬਹੁਤ ਵੱਡਾ ਹੱਥ ਹੁੰਦਾ ਹੈ |

ਪਿਛਲੀ ਖ਼ਬਰ ਅਟਾਰੀ ਸਰਹੱਦ 'ਤੇ ਸਕੂਲੀ ਬੱਚਿਆਂ ਲਈ ਬੀ.ਐੱਸ.ਐੱਫ਼. ਨੇ ਹਥਿਆਰਾਂ ਦੀ ਪ੍ਰਦਰਸ਼ਨੀ ਲਗਾਈ <br/> ਅਗਲੀ ਖ਼ਬਰ ਅੰਮਿ੍ਤਸਰ ਫਰੂਟ ਐਂਡ ਵੈਜ਼ੀਟੇਬਲ ਮਰਚੈਂਟ ਐਸੋਸੀਏਸ਼ਨ ਨੇ ਮੰਡੀ ਉੱਚ ਅਧਿਕਾਰੀ ਨੂੰ ਦਿੱਤਾ ਮੰਗ ਪੱਤਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।