04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਕਿਸਾਨਾਂ ਨੇ ਕੇਂਦਰ ਸਰਕਾਰ ਤੇ ਪੰਜਾਬ ਦੇ ਰਾਜਪਾਲ ਦਾ ਪੁਤਲਾ ਫੂਕ ਕੇ ਕੀਤਾ ਰੋਸ ਮੁਜ਼ਾਹਰਾ <br/>

ਅਜੀਤ ਡੈਸਕ 19-05-2026
ਚੇਤਨਪੁਰਾ, 18 ਮਈ (ਮਹਾਂਬੀਰ ਸਿੰਘ ਗਿੱਲ)-ਚੰਡੀਗੜ੍ਹ ਵਿਖੇ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦੇਣ ਜਾ ਰਹੇ ਕਿਸਾਨਾਂ 'ਤੇ ਚੰਡੀਗੜ੍ਹ ਪੁਲਿਸ ਤੇ ਪ੍ਰਸ਼ਾਸਨ ਵਲੋਂ ਕੀਤੇ ਗਏ ਜਬਰ ਦੇ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਚੇਤਨਪੁਰਾ ਅੱਡੇ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪੰਜਾਬ ਦੇ ਰਾਜਪਾਲ ਦਾ ਪੁਤਲਾ ਫੂਕ ਕੇ ਰੋਸ ਮੁਜਾਹਰਾ ਕੀਤਾ ਗਿਆ ਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਗਈ | ਇਸ ਮੌਕੇ ਨਿਰਵੈਰ ਸਿੰਘ ਕੁੱਕੂ ਪੰਠਾਨ ਨੰਗਲ, ਵਰਿਆਮ ਸਿੰਘ ਕੰਦੋਵਾਲੀ, ਗਿਆਨ ਸਿੰਘ ਕੰਦੋਵਾਲੀ, ਹਰਪਾਲ ਸਿੰਘ ਕੰਦੋਵਾਲੀ, ਜਗਤਾਰ ਸਿੰਘ ਮੱਝੁਪੁਰਾ, ਅਜੀਤ ਸਿੰਘ ਮੱਝੁਪੁਰਾ, ਰਵੇਲ ਸਿੰਘ ਪੰਠਾਨ ਨੰਗਲ, ਜਸਕਰਨ ਸਿੰਘ ਪਠਾਨ ਨੰਗਲ, ਤਰਸੇਮ ਸਿੰਘ ਕੰਦੋਵਾਲੀ, ਹਰਪਾਲ ਸਿੰਘ ਕੰਦੋਵਾਲੀ ਤੇ ਹੋਰ ਕਿਸਾਨ ਹਾਜ਼ਰ ਸਨ |

ਪਿਛਲੀ ਖ਼ਬਰ ਯੰਗ ਨਭਾਈਟਸ ਐਸੋਸੀਏਸ਼ਨ ਨੇ ਸਮਾਜਿਕ ਸੇਵਾ ਦੇ ਖੇਤਰ 'ਚ ਨਿਵੇਕਲੀ ਮਿਸਾਲ ਕਾਇਮ ਕੀਤੀ- ਰਾਜਪਾਲ ਗੁਲਾਬ ਚੰਦ ਕਟਾਰੀਆ ਅਗਲੀ ਖ਼ਬਰ ਰਾਜ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਅਜਨਾਲਾ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।