22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਆਨੰਦ ਕਾਲਜ ਆਫ਼ ਨਰਸਿੰਗ ਜੇਠੂਵਾਲ 'ਚ ਫਸਟ ਏਡ ਸੰਬੰਧੀ ਜਾਗਰੂਕਤਾ ਵਰਕਸ਼ਾਪ ਲਗਾਈ <br/>

ਆਨੰਦ ਕਾਲਜ ਜੇਠੂਵਾਲ ਵਿਖੇ ਫ਼ਸਟ ਏਡ ਜਾਗਰੂਕ ਵਰਕਸ਼ਾਪ ਦੌਰਾਨ ਵਿਦਿਆਰਥਣਾਂ ਨੂੰ ਸਰਟੀਫਿਕੇਟ ਦੇਣ ਮੌਕੇ ਕਾਲਜ ਦੇ ਚੇਅਰਮੈਨ ਡਾਕਟਰ ਐੱਮ. ਐੱਮ. ਅਨੰਦ, ਡਾਇਰੈਕਟਰ ਸੂਰੀਆ ਪ੍ਰਕਾਸ਼ ਆਨੰਦ, ਰੇਨੂ ਠਾਕਰ ਤੇ ਹੋਰ ਸਟਾਫ਼ | ਤਸਵੀਰ : ਮਿੱਤਰਪਾਲ ਸਿੰਘ ਰੰਧਾਵਾ <br/> 26-05-2026
ਜੇਠੂਵਾਲ, 25 ਮਈ (ਮਿੱਤਰਪਾਲ ਸਿੰਘ ਰੰਧਾਵਾ)-'ਫਸਟ ਏਡ' ਵਿਸ਼ੇ 'ਤੇ ਜਾਗਰੂਕਤਾ ਵਰਕਸ਼ਾਪ ਲਗਾਈ ਗਈ | ਇਸ ਵਰਕਸ਼ਾਪ ਦੌਰਾਨ ਚੇਅਰਮੈਨ ਡਾਕਟਰ ਐੱਮ. ਐੱਮ. ਆਨੰਦ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਐਮਰਜੈਂਸੀ ਸਥਿਤੀਆਂ ਦੌਰਾਨ ਮਰੀਜ਼ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰਨ ਤੇ ਜ਼ਖਮਾਂ ਦੀ ਸੰਭਾਲ, ਖੂਨ ਵਹਿਣ ਤੋਂ ਰੋਕਥਾਮ, ਬੇਹੋਸ਼ ਮਰੀਜ਼ ਦੀ ਸਹਾਇਤਾ ਅਤੇ ਸੀ. ਪੀ. ਆਰ. ਵਰਗੀਆਂ ਜ਼ਰੂਰੀ ਫਸਟ ਏਡ ਤਕਨੀਕਾਂ ਬਾਰੇ ਜਾਣੂ ਕਰਾਉਣਾ ਅਤੇ ਪ੍ਰੈਕਟੀਕਲ ਡੈਮੋ ਰਾਹੀਂ ਵੀ ਐਮਰਜੈਂਸੀ ਸਮੇਂ ਸਹੀ ਤਰੀਕੇ ਨਾਲ ਮਰੀਜ਼ ਦੀ ਦੇਖਭਾਲ ਕਰਨ ਦੇ ਤਰੀਕੇ ਸਿਖਾਏ ਜਾਂਦੇ ਹਨ ਅਤੇ ਕਾਲਜ ਦਾ ਵਿਦਿਆਰਥੀਆਂ ਨੂੰ ਅਜਿਹੀਆਂ ਵਰਕਸਾਪਾਂ ਦਾ ਆਯੋਜਨ ਕਰਨ ਨਾਲ ਵਿਦਿਆਰਥਨਾਂ ਵਿਚ ਵਿਗਿਆਨ ਤੇ ਆਤਮ ਵਿਸ਼ਵਾਸ ਵਿਚ ਵਾਧਾ ਕਰਦਾ ਹੈ | ਇਸ ਮੌਕੇ ਪਿ੍ੰਸੀਪਲ ਰਚਨਾ ਕੁਮਾਰੀ, ਵਾਇਸ ਪਿ੍ੰਸੀਪਲ ਰਮਨਦੀਪ ਕੌਰ ਸੋਹਲ ਅਤੇ ਨਰਸਿੰਗ ਐਡਵਾਈਜ਼ਰ ਊਸ਼ਾ ਸਰੀਨ, ਪ੍ਰੋਫੈਸਰ ਮਨਵਿੰਦਰ ਕੌਰ, ਸਾਕਸ਼ੀ ਸ਼ਰਮਾ, ਭਾਵਨਾ ਸ਼ਰਮਾ, ਪੂਨਮ, ਹਰਲੀਨ ਕੌਰ, ਪਿ੍ਯੰਕਾ, ਸੀਮਾ, ਪੁਨਰ, ਪਰਮੀਤ, ਰਮਨਦੀਪ ਕੌਰ, ਰਮਨ ਸੰਧੂ, ਕੋਮਲ ਢਿੱਲੋਂ, ਨਵਜੋਤ ਕੌਰ, ਸਰਨਦੀਪ ਕੌਰ, ਸਿਮਰਨ ਢਿੱਲੋਂ, ਸੁਖਸਰਨ, ਨਿਧੀ, ਰਿਪਨਦੀਪ ਕੌਰ, ਅੰਜਲੀ, ਪੱਲਵੀ, ਅਬਿਦਾਹ, ਸਮਰੀਨ, ਮਨਪ੍ਰੀਤ, ਜਸਲੀਨ, ਭਵਿਆ, ਆਇਮਨ, ਸਿਮਰਨਜੀਤ, ਵੰਸ਼ਿਕਾ, ਬੰਸ਼ੀਕਾ, ਬਲਜਿੰਦਰ ਅਤੇ ਪ੍ਰਭਨੂਰ ਸਮੇਤ ਹੋਰ ਸਟਾਫ ਤੇ ਵਿਦਿਆਰਥਣਾ ਸ਼ਾਮਿਲ ਸਨ |

ਪਿਛਲੀ ਖ਼ਬਰ ਡੀਜ਼ਲ-ਪੈਟਰੋਲ ਦੀਆਂ ਵਧੀਆਂ ਕੀਮਤਾਂ ਤੇ ਰੁਪਏ ਦੀ ਗਿਰਾਵਟ ਖ਼ਿਲਾਫ਼ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ <br/> ਅਗਲੀ ਖ਼ਬਰ ਗ੍ਰਾਮ ਪੰਚਾਇਤ ਸਠਿਆਲਾ ਦੀਆਂ ਗਲੀਆਂ 'ਚ ਟਾਈਲਾਂ ਲਗਾਉਣ ਦਾ ਕੰਮ ਜੰਗੀ ਪੱਧਰ 'ਤੇ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।