23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਅਟਾਰੀ ਸਰਹੱਦ ਨੇੜੇ ਪੀਰ ਬਾਬਾ ਅੰਬ ਸ਼ਾਹ ਦਾ ਸਾਲਾਨਾ ਮੇਲਾ ਮਨਾਇਆ <br/>

ਬਾਬਾ ਅੰਬ ਸ਼ਾਹ ਦੇ ਸਾਲਾਨਾ ਮੇਲੇ ਦੌਰਾਨ ਗਾਇਕ ਹਰਪਾਲ ਠੱਠੇਵਾਲਾ ਨੂੰ ਸਨਮਾਨਿਤ ਕਰਨ ਸਮੇਂ ਇੰਸਪੈਕਟਰ ਅਨੋਖ ਸਿੰਘ ਔਲਖ ਤੇ ਸਾਬਕਾ ਸਰਪੰਚ ਮਨਜੀਤ ਸਿੰਘ ਅਟਾਰੀ ਸਮੇਤ ਹੋਰ ਸ਼ਖ਼ਸੀਅਤਾਂ | ਤਸਵੀਰ : ਰਜਿੰਦਰ ਸਿੰਘ ਰੂਬੀ <br/> 26-05-2026
ਅਟਾਰੀ ਸਰਹੱਦ, 25 ਮਈ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਇਥੋਂ ਥੋੜੀ ਦੂਰ ਪਿੰਡ ਕਾਹਨਗੜ੍ਹ ਨੇੜੇ ਅਟਾਰੀ ਬਾਰਡਰ ਵਿਖੇ ਸਥਿਤ ਪੀਰ ਬਾਬਾ ਅੰਬ ਸ਼ਾਹ ਦਾ ਸਲਾਨਾ ਮੇਲਾ ਪੰਜਾਬ ਪੁਲਿਸ ਦੇ ਸੇਵਾਮੁਕਤ ਇੰਸਪੈਕਟਰ ਅਨੋਖ ਸਿੰਘ ਔਲਖ, ਸਮੂਹ ਔਲਖ ਪਰਿਵਾਰ ਤੇ ਐੱਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਪੀਰ ਬਾਬਾ ਅੰਬ ਸ਼ਾਹ ਦੇ ਦਰਬਾਰ 'ਤੇ ਚਾਦਰ ਦੀ ਰਸਮ ਚੜਾਉਣ ਦੀ ਰਸਮ ਉਪਰੰਤ ਪੰਜਾਬੀ ਗਾਇਕੀ ਦੇ ਲਗਾਏ ਖੁੱਲੇ ਅਖਾੜੇ ਦੌਰਾਨ ਨਾਮਵਾਰ ਪੰਜਾਬੀ ਦੋਗਾਣਾ ਗਾਇਕ ਜੋੜੀ ਹਰਪਾਲ ਠੱਠੇਵਾਲਾ ਤੇ ਬੀਬਾ ਕਵਲਜੀਤ ਕੰਵਲ ਅਤੇ ਦਲੇਰ ਸਾੈਸਰਾ ਵਲੋਂ ਆਪਣੀ ਸਾਫ਼ ਸੁਥਰੀ ਗਾਇਕੀ ਨਾਲ ਹਾਜ਼ਰ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ | ਇਸ ਮੌਕੇ ਲੰਗਰ ਅਤੁੱਟ ਲੰਗਰ ਵਰਤਾਏ ਗਏ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ | ਮੇਲੇ ਦੇ ਅੰਤ ਵਿਚ ਇੰਸਪੈਕਟਰ ਅਨੋਖ ਸਿੰਘ ਔਲਖ, ਸਾਬਕਾ ਸਰਪੰਚ ਮਨਜੀਤ ਸਿੰਘ ਅਟਾਰੀ ਅਤੇ ਹਰਜੀਤ ਸਿੰਘ ਔਲਖ ਵਲੋਂ ਗਾਇਕ ਹਰਪਾਲ ਠੱਠੇਵਾਲਾ ਅਤੇ ਆਈਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ | ਮੇਲੇ ਵਿਚ ਹੋਰਨਾਂ ਤੋਂ ਇਲਾਵਾ ਚੇਅਰਮੈਨ ਸੁਖਦੇਵ ਸਿੰਘ ਜੰਡੋਕੇ ਪੱਟੀ, ਇੰਸਪੈਕਟਰ ਅਨੋਖ ਸਿੰਘ ਔਲਖ, ਐੱਸ.ਡੀ.ਓ. ਰਾਹੁਲ ਪੁੱਡਾ, ਫਕੀਰ ਸਿੰਘ ਬਾਠ, ਬਲਕਾਰ ਸਿੰਘ ਅਜਨਾਲਾ, ਸਾਬਕਾ ਸਰਪੰਚ ਮਨਜੀਤ ਸਿੰਘ, ਨਛੱਤਰ ਸਿੰਘ ਔਲਖ, ਕੁਲਵਿੰਦਰ ਸਿੰਘ ਬਿੱਟੂ, ਗੁਰਪ੍ਰੀਤ ਸਿੰਘ ਸੋਨੀ ਔਲਖ, ਵਿਰਸਾ ਸਿੰਘ ਸਰਪੰਚ ਗਹਿਰੀ, ਆੜ੍ਹਤੀ ਜੰਗਸ਼ੇਰ ਸਿੰਘ ਜੰਗਾ, ਰਣਜੀਤ ਸਿੰਘ ਸ਼ੈਰੀ ਸਰਾਏ ਅਮਾਨਤ ਖਾਂ, ਅਰਵਿੰਦਰ ਕੁਮਾਰ ਬੱਬੀ ਅੰਮਿ੍ਤਸਰ, ਪ੍ਰਧਾਨ ਸਰਵਣ ਸਿੰਘ ਫੌਜੀ ਮੈਕਸ ਸਿਟੀ, ਪਹਿਲਵਾਨ ਬਲਜੀਤ ਸਿੰਘ ਪੱਪੂ ਠੱਠਾ, ਚਾਨਣ ਸਿੰਘ ਮਾੜੀਮੇਘਾ, ਸਰਪੰਚ ਸੰਦੀਪ ਸਿੰਘ ਸੋਨੀ ਕੰਬੋਕੇ, ਬਲਜਿੰਦਰ ਸਿੰਘ ਭੋਲਾ ਡਲੀਰੀ, ਮੇਜਰ ਸਿੰਘ ਡਲੀਰੀ, ਲਖਵਿੰਦਰ ਸਿੰਘ ਲਾਲੀ ਡਲੀਰੀ, ਅਜੀਤ ਸਿੰਘ ਭਿੰਦਾ ਮੈਂਬਰ ਅਟਾਰੀ, ਲਾਲੀ ਅਟਾਰੀ, ਸ਼ੇਰਪ੍ਰਤਾਪ ਸਿੰਘ ਕਾਹਲੋਂ ਨੇਸ਼ਟਾ, ਰਣਬੀਰ ਸਿੰਘ ਰਾਣਾ ਦਾਉਕੇ, ਜੈਵੀਰ ਸਿੰਘ ਔਲਖ, ਲਖਬੀਰ ਸਿੰਘ ਢਿੱਲੋਂ ਫੁੱਲੇਚੱਕ, ਹਰਮਨ ਢਿਲੋਂ ਫੁੱਲੇਚੱਕ, ਦਲਬੀਰ ਸਿੰਘ ਫੁੱਲੇਚੱਕ, ਮਨਦੀਪ ਸਿੰਘ ਮਿੰਟੂ ਅਨੁ ਰੰਧਾਵਾ ਦਿਆਲਪੁਰਾ, ਜਸਵਿੰਦਰ ਸਿੰਘ ਫੁੱਲੇਚੱਕ, ਮਨਜੀਤ ਸਿੰਘ ਹੀਰਾ ਪੰਡੋਰੀ ਵੜੈਚ, ਜਸਬੀਰ ਸਿੰਘ ਪੰਡੋਰੀ ਵੜੈਚ, ਸੁਖਚੈਨ ਸਿੰਘ ਚਾਹਲ ਤੇ ਹੈਪੀ ਫਤਿਹਗੜ੍ਹ ਚੂੜੀਆਂ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਪੁਲਿਸ ਵੱਲੋਂ ਸ਼ਹਿਰ ਵਿਚ ਫਲੈਗ ਮਾਰਚ ਕੱਢਿਆ <br/> ਅਗਲੀ ਖ਼ਬਰ ਪ੍ਰਾਚੀਨ ਮੰਦਰ ਦੀ 53 ਏਕੜ ਜ਼ਮੀਨ ਦੀ ਬੋਲੀ ਤਹਿਸੀਲਦਾਰ ਅਤੇ ਪੁਲਿਸ ਦੀ ਅਗਵਾਈ ਹੇਠ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।