08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਕਮਿਸ਼ਨਰੇਟ ਪੁਲਿਸ ਨੇ ਨਸ਼ੀਲੇ ਪਦਾਰਥ ਸਾੜੇ

ਅਜੀਤ ਡੈਸਕ 30-05-2026
ਅੰਮ੍ਰਿਤਸਰ, 29 ਮਈ (ਰੇਸ਼ਮ ਸਿੰਘ)- ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵਲੋਂ 218 ਮਾਮਲਿਆਂ ‘ਚ ਬਰਾਮਦ ਕੀਤੇ ਕਰੋੜਾਂ ਰੁਪਏ ਮੁੱਲ ਦੇ ਨਸ਼ੀਲੇ ਪਦਾਰਥ ਸਾੜ ਕੇ ਸਵਾਹ ਕੀਤੇ ਤਾਂ ਜੋ ਲੋਕਾਂ ਨੂੰ ਸੰਦੇਸ਼ ਪਹੁੰਚਾਇਆ ਜਾ ਸਕੇ ਕਿ ਨਸ਼ੇ ਕਿਸੇ ਤਰ੍ਹਾਂ ਵੀ ਉਚਿਤ ਨਹੀਂ ਹੁੰਦੇ। ਡੀ. ਸੀ. ਪੀ. ਰਵਿੰਦਰਪਾਲ ਸਿੰਘ ਨੇ ਦਸਿਆ ਕਿ ਅੱਜ ਇਸ ਲਈ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਡਰੱਗ ਡਿਸਪੋਜ਼ਲ ਕਮੇਟੀ ਦਾ ਗਠਨ ਕੀਤਾ ਗਿਆ ਸੀ। ਜਿਸ ਵਲੋਂ 11 ਕਿਲੋ 550 ਗ੍ਰਾਮ ਹੈਰੋਇਨ, 14 ਹਜ਼ਾਰ 986 ਨਸ਼ੀਲੇ ਕੈਪਸੂਲ, 4677 ਨਸ਼ੀਲੀਆਂ ਗੋਲੀਆਂ, ਨਸ਼ੀਲਾ ਪਾਊਡਰ 13 ਕਿਲੋ 891 ਗ੍ਰਾਮ, ਚਰਸ 4 ਕਿਲੋ 480 ਗ੍ਰਾਮ, ਭੂੱਕੀ 11 ਕਿਲੋ 250 ਗ੍ਰਾਮ, ਸਮੈਕ 5 ਕਿਲੋ 523 ਗ੍ਰਾਮ, ਨਸ਼ੀਲੀ ਦਵਾ ਦੀਆਂ ਬੋਤਲਾ, 190, ਟੀਕੇ 213, ਸਿਰਪ 5 ਗ੍ਰਾਮ ਇਥੇ ਖੰਨਾ ਪੇਪਰ ਮਿਲ ‘ਚ ਸਾੜ ਕੇ ਸਵਾਹ ਕੀਤੇ ਗਏ। ਇਸ ਮੌਕੇ ਏ. ਡੀ. ਸੀ. ਪੀ. ਗੁਰਪ੍ਰਤਾਪ ਸਿੰਘ ਸਹੋਤਾ, ਏ. ਸੀ. ਪੀ. ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬੇਅਦਬੀ ਮਾਮਲਿਆਂ ਸੰਬੰਧੀ ਬਣਾਏ ਕਾਨੂੰਨ ’ਚ ਤੁਰੰਤ ਸੋਧ ਕਰੇ ਸਰਕਾਰ-ਫੈਡਰੇਸ਼ਨ (ਮਹਿਤਾ) ਸਿੱਖ ਮਰਯਾਦਾ ਅਤੇ ਧਾਰਮਿਕ ਪ੍ਰ... ਅਗਲੀ ਖ਼ਬਰ ਸੀ.ਕੇ.ਡੀ. ਦੇ ਪ੍ਰਧਾਨ ਡਾ: ਨਿੱਜਰ ਵਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਜੀ. ਟੀ. ਰੋਡ ਦੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।