08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਮਜੀਠਾ ਪੁਲਿਸ ਵਲੋਂ ਸਪੈਸ਼ਲ ਬ੍ਰਾਂਚ ਦੇ ਸਹਿਯੋਗ ਨਾਲ ਅਦਾਲਤ ਤੋਂ ਭਗੌੜੀ ਔਰਤ ਕੀਤੀ ਕਾਬੂ

ਮਜੀਠਾ, 7 ਅਗਸਤ (ਜਗਤਾਰ ਸਿੰਘ ਸਹਿਮੀ)-ਪੁਲਿਸ ਥਾਣਾ ਮਜੀਠਾ ਵਿਚ ਦਰਜ ਸਾਲ 2019 ਦੇ ਪੁਰਾਣੇ ਮਾਮਲੇ ਵਿਚ ਲੋੜੀਂਦੀ ਅਦਾਲਤ ਦੀ ਭਗੌੜੀ ਔਰਤ ਨੂੰ ਮਜੀਠਾ ਪੁਲਿਸ ਵਲੋਂ ਸਪੈਸ਼ਲ ਬ੍ਰਾਂਚ ਦੇ ਸਹਿਯੋਗ ਨਾਲ ਗ੍ਰਿਫਤਾਰ ਕਰਨ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਐੱਸ.

ਅਜੀਤ ਡੈਸਕ 08-08-2026
ਮਜੀਠਾ, 7 ਅਗਸਤ (ਜਗਤਾਰ ਸਿੰਘ ਸਹਿਮੀ)-ਪੁਲਿਸ ਥਾਣਾ ਮਜੀਠਾ ਵਿਚ ਦਰਜ ਸਾਲ 2019 ਦੇ ਪੁਰਾਣੇ ਮਾਮਲੇ ਵਿਚ ਲੋੜੀਂਦੀ ਅਦਾਲਤ ਦੀ ਭਗੌੜੀ ਔਰਤ ਨੂੰ ਮਜੀਠਾ ਪੁਲਿਸ ਵਲੋਂ ਸਪੈਸ਼ਲ ਬ੍ਰਾਂਚ ਦੇ ਸਹਿਯੋਗ ਨਾਲ ਗ੍ਰਿਫਤਾਰ ਕਰਨ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਐੱਸ. ਐੱਸ. ਪੀ. ਅੰਮ੍ਰਿਤਸਰ ਦਿਹਾਤੀ ਕਵਲਪ੍ਰੀਤ ਸਿੰਘ ਦੇ ਸਖ਼ਤ ਹੁਕਮਾਂ ’ਤੇ ਅਦਾਲਤ ਦੇ ਭਗੌੜਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਐੱਸ. ਐੱਚ. ਓ. ਮਜੀਠਾ ਇੰਸਪੈਕਟਰ ਕਰਮਪਾਲ ਸਿੰਘ ਰੰਧਾਵਾ ਦੀ ਟੀਮ ਜਿਨ੍ਹਾਂ ’ਚ ਸ਼ਪੈਸਲ ਬ੍ਰਾਂਚ ‘ਚ ਤਾਇਨਾਤ ਏ. ਐੱਸ. ਆਈ. ਹਰਿੰਦਰ ਸਿੰਘ ਤੇ ਏ. ਐੱਸ. ਆਈ. ਜਗਦੀਪ ਸਿੰਘ ਤੇ ਪੁਲਿਸ ਥਾਣਾ ਮਜੀਠਾ ਦੇ ਏ. ਐੱਸ. ਆਈ. ਕੁਲਦੀਪ ਸਿੰਘ , ਏ. ਐੱਸ. ਆਈ. ਹਰਜਿੰਦਰ ਸਿੰਘ ਤੇ ਮਹਿਲਾ ਪੁਲਿਸ ਕਰਮਚਾਰੀ ਆਦਿ ਨੇ ਅਦਾਲਤ ਵਲੋਂ ਭਗੌੜੀ ਕਰਾਰ ਦਿੱਤੀ ਗਈ ਮੁਲਜ਼ਮ ਸੁਖਵਿੰਦਰ ਕੌਰ ਉਰਫ ਗੁੱਲੀ ਭਾਬੀ ਪਤਨੀ ਕੁਲਦੀਪ ਸਿੰਘ ਵਾਸੀ ਵਾਰਡ ਨੰਬਰ 2 ਮਜੀਠਾ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਇਸ ਸੰਬੰਧੀ ਐੱਸ. ਐੱਚ. ਓ. ਮਜੀਠਾ ਇੰਸਪੈਕਟਰ ਕਰਮਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਸੁਖਵਿੰਦਰ ਕੌਰ ਉਰਫ ਗੁੱਲੀ ਭਾਬੀ ਦੇ ਖ਼ਿਲਾਫ਼ ਪੁਲਿਸ ਥਾਣਾ ਮਜੀਠਾ ਵਿਖੇ ਐੱਫ. ਆਈ. ਆਰ. ਨੰਬਰ 55/2019, ਜੁਰਮ ਐੱਨ. ਡੀ. ਪੀ. ਐੱਸ. ਐਕਟ ਤਹਿਤ ਮੁਕੱਦਮਾ ਦਰਜ ਹੈ। ਮੁਲਜ਼ਮਾਂ ਪਿਛਲੇ ਕਾਫੀ ਸਮੇਂ ਤੋਂ ਅਦਾਲਤ ਵਿਚ ਪੇਸ਼ ਨਾ ਹੋਣ ਕਾਰਨ ਅਦਾਲਤ ਨੇ ਉਸ ਨੂੰ ਮਿਤੀ 11/8/ 2025 ਨੂੰ ਭਗੌੜੀ ਐਲਾਨ ਕਰ ਦਿੱਤਾ ਸੀ, ਜੋ ਹੁਣ ਤੱਕ ਪੁਲਿਸ ਤੋਂ ਅੱਖ ਬਚਾ ਕੇ ਬਚਦੀ ਆਈ ਸੀ ਜਿਸ ਨੂੰ ਅੱਜ ਆਖਿਰ ਪੁਲਿਸ ਵਲੋਂ ਕਾਬੂ ਕਰ ਕੇ ਅਦਾਲਤ ਵਿਚ ਪੇਸ਼ ਕਰ ਦਿੱਤਾ ਗਿਆ। ਐੱਸ. ਐੱਚ. ਓ. ਮਜੀਠਾ ਕਰਮਪਾਲ ਰੰਧਾਵਾ ਨੇ ਕਿਹਾ ਕਿ ਜ਼ਿਲ੍ਹੇ ਵਿਚ ਅਦਾਲਤਾਂ ਦੇ ਭਗੌੜਿਆਂ ਨੂੰ ਫੜਨ ਲਈ ਵਿਸ਼ੇਸ਼ ਮੁਹਿੰਮ ਜਾਰੀ ਹੈ, ਜਿਸ ਦੇ ਚਲਦਿਆਂ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਾ ਜਾਵੇ। ਉਨ੍ਹਾਂ ਕਿਹਾ ਕਿ ਪੁਲਿਸ ਦਾ ਮਕਸਦ ਅਪਰਾਧੀਆਂ ਵਿਚ ਕਾਨੂੰਨ ਦਾ ਡਰ ਪੈਦਾ ਕਰਨਾ ਤੇ ਆਮ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਵਿਅਕਤੀਆਂ ਬਾਰੇ ਜਾਣਕਾਰੀ ਪੁਲਿਸ ਨਾਲ ਸਾਂਝੀ ਕਰਨ।
ਪਿਛਲੀ ਖ਼ਬਰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਸਟਾਫ਼ ਵਲੋਂ ਹੜਤਾਲ ਅਗਲੀ ਖ਼ਬਰ ਸ੍ਰੀ ਦਰਬਾਰ ਸਾਹਿਬ ਵਿਖੇ ਪਰਿਵਾਰ ਸਮੇਤ ਨਤਮਸਤਕ ਹੋਏ ਉੱਤਰ ਪ੍ਰਦੇਸ਼ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਪਰਮਿੰਦਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।