25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਮੁੱਖ ਮੰਤਰੀ ਯੋਗਸ਼ਾਲਾ ਨਾਲ ਪਿੰਡਾਂ 'ਚ ਲੋਕਾਂ ਦਾ ਸਿਹਤਮੰਦ ਜੀਵਨਸ਼ੈਲੀ ਵੱਲ ਵਧਿਆ ਰੁਝਾਨ <br/>

ਸਠਿਆਲਾ ਵਿਖੇ ਮਹਿਲਾਵਾਂ ਯੋਗ ਅਭਿਆਸ ਕਰਨ ਸਮੇਂ ਦੀ ਦਿ੍ਸ਼ | ਤਸਵੀਰ : ਜਗੀਰ ਸਿੰਘ ਸਫਰੀ<br/> 07-06-2026

ਸਠਿਆਲਾ, 6 ਜੂਨ (ਜਗੀਰ ਸਿੰਘ ਸਫਰੀ)-ਨਾਨਕਸਰ ਨਗਰ (ਸਠਿਆਲਾ) ਅਤੇ ਨਗਰ ਸਠਿਆਲਾ 'ਚ ਯੋਗ ਕਲਾਸਾਂ ਸ਼ੁਰੂ ਕੀਤੀਆਂ ਗਈਆਂ | ਇਸ ਬਾਰੇ ਸਿਖਲਾਈ ਕਰਤਾ ਸੁਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਦੀ ਸਿਹਤ ਨੂੰ ਮਜ਼ਬੂਤ ਬਣਾਉਣ ਲਈ ਚਲਾਈ ਜਾ ਰਹੀ 'ਮੁੱਖ ਮੰਤਰੀ ਯੋਗਸ਼ਾਲਾ' ਪਿੰਡਾਂ ਦੇ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ ਤੇ ਇਸ ਮੁਹਿੰਮ ਵਿਚ ਲੋਕਾਂ ਦਾ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਦਾ ਰੁਝਾਨ ਵਧ ਰਿਹਾ ਹੈ ਅਤੇ ਉਹ ਨਿਯਮਿਤ ਯੋਗ ਅਭਿਆਸ ਨਾਲ ਆਪਣੇ ਤੇ ਮਾਨਸਿਕ ਸਿਹਤ ਵਿਚ ਸਕਾਰਾਤਮਕ ਬਦਲਾਅ ਮਹਿਸੂਸ ਕਰ ਰਹੇ ਹਨ | ਉਨ੍ਹਾਂ ਨੇ ਪਿੰਡ 'ਚ ਸਵੇਰ ਤੇ ਸ਼ਾਮ ਨੂੰ ਯੋਗ ਕਲਾਸ ਸ਼ੁਰੂ ਕਰਨ ਉਪਰੰਤ ਦੱਸਿਆ ਹੈ ਕਿ ਬੱਚੇ, ਨੌਜਵਾਨ, ਮਹਿਲਾਵਾਂ ਅਤੇ ਬਜ਼ੁਰਗ ਹਰ ਵਰਗ ਦੇ ਲੋਕ ਮੁਫਤ ਯੋਗ ਕਲਾਸਾਂ ਦਾ ਲਾਭ ਲੈ ਸਕਦੇ ਹਨ, ਤੇ ਇਸ ਸਿਹਤਮੰਦ ਮੁਹਿੰਮ ਨਾਲ ਜੁੜ ਕੇ ਨਿਰੋਗੀ ਜੀਵਨ ਵੱਲ ਕਦਮ ਵਧਾਉਣਾ ਚਾਹੀਦਾ ਹੈ | ਉਨ੍ਹਾਂ ਨੇ ਦੱਸਿਆ ਹੈ ਕਿ ਯੋਗ ਕਲਾਸ 25 ਜਾਂ ਇਸ ਤੋਂ ਵੱਧ ਲੋਕਾਂ ਦਾ ਸਮੂਹ ਇੱਕਠਾ ਹੋ ਕੇ ਯੋਗ ਸਿੱਖਣਾ ਚਾਹੁੰਦੇ ਹਨ, ਤਾਂ ਸਰਕਾਰ ਵਲੋਂ ਉਨ੍ਹਾਂ ਦੇ ਘਰਾਂ ਨੇੜੇ ਪਾਰਕ ਜਾਂ ਸਿਖਲਾਈ ਕਰਤਾ ਭੇਜ ਸਕਦੀ ਹੈ | ਇਸ ਮੌਕੇ ਤੇ ਮੈਡਮ ਸੁਨੀਤਾ ਦੇਵੀ ਨੇ ਕਿਹਾ ਕਿ ਯੋਗ ਮੁਹਿੰਮ ਤਣਾਅ ਭਰੀ ਜ਼ਿੰਦਗੀ ਵਿਚ ਲੋਕਾਂ ਨੂੰ ਬਲੱਡ ਪ੍ਰੈਸ਼ਰ, ਸ਼ੂਗਰ,ਅਤੇ ਮਾਨਸਿਕ ਵਰਗੀਆਂ ਬਿਮਾਰੀਆਂ ਤੋਂ ਮੁਕਤ ਕਰਨ 'ਚ ਬੇਹੱਦ ਸਕਾਰਾਤਮਕ ਭੂਮਿਕਾ ਨਿਭਾਅ ਰਹੀ ਹੈ | ਇਸ ਮੌਕੇ ਸਿਖਲਾਈਕਰਤਾ ਸੁਰਪ੍ਰੀਤ ਸਿੰਘ ਤੋਂ ਇਲਾਵਾ ਮਾ: ਜਗੀਰ ਸਿੰਘ, ਰੇਸ਼ਮ ਸਿੰਘ ਤੇ ਆਪ ਆਗੂ ਲਖਵਿੰਦਰ ਸਿੰਘ ਪਟਵਾਰੀ ਨੇ ਦੱਸਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਅਤੇ ਨਸ਼ਾ ਮੁਕਤ ਬਣਾਉਣ ਦੀ ਦਿਸ਼ਾ ਵਿਚ ਲੋਕਾਂ ਦੀ ਭਾਗੀਦਾਰੀ ਨਾਲ ਚੱਲ ਰਹੀ ਤੇ ਇਹ ਮੁਹਿੰਮ ਇਕ ਨਵੀ ਸਿਹਤ ਕ੍ਰਾਂਤੀ ਦਾ ਮੁੱਢ ਬੰਨ੍ਹ ਰਹੀ ਹੈ |

ਪਿਛਲੀ ਖ਼ਬਰ ਗੁਰਦੁਆਰਾ ਢਾਬਸਰ ਸਾਹਿਬ, ਦੌਲ਼ੋ ਨੰਗਲ ਵਿਖੇ ਜੂਨ 1984 ਤੀਸਰੇ ਘੱਲੂਘਾਰੇ ਨੂੰ ਸਮਰਪਿਤ 27ਵਾਂ ਮਹਾਨ ਗੁਰਮਤਿ ਸਮਾਗਮ... ਅਗਲੀ ਖ਼ਬਰ ਸ੍ਰੀ ਦਸ਼ਮੇਸ਼ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਕੋਟਲਾ ਸੁਲਤਾਨ ਸਿੰਘ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।