25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਗੁਰਦੁਆਰਾ ਢਾਬਸਰ ਸਾਹਿਬ, ਦੌਲ਼ੋ ਨੰਗਲ ਵਿਖੇ ਜੂਨ 1984 ਤੀਸਰੇ ਘੱਲੂਘਾਰੇ ਨੂੰ ਸਮਰਪਿਤ 27ਵਾਂ ਮਹਾਨ ਗੁਰਮਤਿ ਸਮਾਗਮ <br/>

ਗੁਰਦੁਆਰਾ ਢਾਬਸਰ ਸਾਹਿਬ, ਢਾਬਸਰ ਅਕੈਡਮੀ ਬਾਬਾ ਬਕਾਲਾ ਸਾਹਿਬ (ਦੌਲੋ ਨੰਗਲ) ਵਿਖੇ ਜੂਨ 84 ਦੇ ਸ਼ਹੀਦਾਂ ਸਿੰਘਾਂ ਦੀਆਂ ਯਾਦ ਵਿਚ 27ਵੇਂ ਮਹਾਨ ਗੁਰਮਤਿ ਸਮਾਗਮ ਦੌਰਾਨ ਕੀਰਤਨ ਕਰਦਿਆਂ ਭਾਈ ਰਾਮ ਸਿੰਘ ਅਤੇ ਸੰਗਤਾਂ ਵਿਚ ਬੈਠੇ ਮੁੱਖ ਸੇਵਾਦਾਰ ਬਾਬਾ ਜਸਵੰਤ ਸਿੰਘ ਅਤੇ ਹੋਰ ਸਖਸ਼ੀਅਤਾਂ | ਤਸਵੀਰ : ਸ਼ੇਲਿੰਦਰਜੀਤ ਸਿੰਘ ਰਾਜਨ <br/> 07-06-2026
ਬਾਬਾ ਬਕਾਲਾ ਸਾਹਿਬ, 6 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਗੁਰਦੁਆਰਾ ਢਾਬਸਰ ਸਾਹਿਬ, ਢਾਬਸਰ ਅਕੈਡਮੀ ਬਾਬਾ ਬਕਾਲਾ ਸਾਹਿਬ (ਦੌਲੋ ਨੰਗਲ) ਵਿਖੇ ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ, ਜੂਨ 84 ਦੇ ਸ਼ਹੀਦਾਂ ਸਿੰਘਾਂ ਦੀਆਂ ਯਾਦ ਅੰਦਰ ਅਤੇ ਗੁਰਦੁਆਰਾ ਢਾਬਸਰ ਸਾਹਿਬ ਵਿਖੇ 27ਵਾਂ ਮਹਾਨ ਗੁਰਮਤਿ ਸਮਾਗਮ ਅੱਜ ਸਾਧ ਸੰਗਤ ਦੇ ਸਹਿਯੋਗ ਨਾਲ ਮੁੱਖ ਸੇਵਾਦਾਰ ਬਾਬਾ ਜਸਵੰਤ ਸਿੰਘ ਦੀ ਅਗਵਾਈ ਹੇਠ ਸ਼ਰਧਾ ਪੂਰਵਕ ਮਨਾਇਆ ਗਿਆ | ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਰਾਮ ਸਿੰਘ ਹਜ਼ੂਰੀ ਰਾਗੀ ਜਥੇ ਅਤੇ ਦਸ਼ਮੇਸ਼ ਗੁਰਮਤਿ ਸੰਗੀਤ ਅਕੈਡਮੀ (ਰਜਿ:) ਦੇ ਵਿਦਿਆਰਥੀ ਸਿੰਘਾਂ ਨੇ ਗੁਰਬਾਣੀ ਕੀਰਤਨ ਜਸ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਮੁੱਖ ਸੇਵਾਦਾਰ ਬਾਬਾ ਜਸਵੰਤ ਸਿੰਘ ਨੇ ਜਿੱਥੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਭੇਟ ਕੀਤੀ, ਉਥੇ ਪੁੱਜੀਆਂ ਸ਼ਖ਼ਸੀਅਤਾਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਭਾਈ ਮੁਖਤਾਰ ਸਿੰਘ, ਹਰਵਿੰਦਰ ਸਿੰਘ ਠੱਠੀਆਂ, ਭਾਈ ਜਸਵਿੰਦਰ ਸਿੰਘ ਬਿਆਸ, ਭਾਈ ਜਗੀਰ ਸਿੰਘ ਪੱਡੇ, ਭਾਈ ਸਰਵਣ ਸਿੰਘ (ਕਲੇਰ ਗੁਰਦਾਸਪੁਰ), ਭਾਈ ਸਤਨਾਮ ਸਿੰਘ ਦੌਲੋ ਨੰਗਲ, ਹੈੱਡ ਗ੍ਰੰਥੀ ਭਾਈ ਰਾਮ ਸਿੰਘ, ਭਾਈ ਜੁਗਰਾਜ ਸਿੰਘ ਢਾਬਸਰ ਅਕੈਡਮੀ, ਭਾਈ ਗੁਰਚਰਨ ਸਿੰਘ ਬਾਬਾ ਬਕਾਲਾ, ਭਾਈ ਸਰਬਜੀਤ ਸਿੰਘ ਦੋਲੋਨੰਗਲ, ਭਾਈ ਹਰਪ੍ਰੀਤ ਸਿੰਘ ਦੌਲੌਨੰਗਲ, ਭਾਈ ਲਵਜੀਤ ਸਿੰਘ (ਕਲੇਰ ਗੁਰਦਾਸਪੁਰ), ਭਾਈ ਕਰਨਬੀਰ ਸਿੰਘ ਭਾਈ ਦਿਲਮੋਹਿਤ ਸਿੰਘ (ਨੱਤ ਗੁਰਦਾਸਪੁਰ), ਭਾਈ ਆਗਿਆਪਾਲ ਸਿੰਘ (ਚਾਹਲ ਕਲਾਂ ਗੁਰਦਾਸਪੁਰ), ਭਾਈ ਅਕਾਸ਼ਦੀਪ ਸਿੰਘ ਕਲੇਰ (ਗੁਰਦਾਸਪੁਰ) ਗੁਰਪ੍ਰੀਤ ਸਿੰਘ, ਪਰਗਟ ਸਿੰਘ ਬਿਆਸ ਅਤੇ ਹੋਰ ਸਖਸ਼ੀਅਤਾਂ ਨੇ ਹਾਜ਼ਰੀ ਭਰੀ |

ਪਿਛਲੀ ਖ਼ਬਰ ਹਲਕਾ ਬਾਬਾ ਬਕਾਲਾ ਸਾਹਿਬ ਦੇ ਸਰਕਾਰੀ ਸਕੂਲਾਂ 'ਚ ਬਣੇ ਬੂਥਾਂ 'ਤੇ ਐੱਸ.ਆਰ ਸਪੈਸ਼ਲ ਅੱਜ ਅਗਲੀ ਖ਼ਬਰ ਮੁੱਖ ਮੰਤਰੀ ਯੋਗਸ਼ਾਲਾ ਨਾਲ ਪਿੰਡਾਂ 'ਚ ਲੋਕਾਂ ਦਾ ਸਿਹਤਮੰਦ ਜੀਵਨਸ਼ੈਲੀ ਵੱਲ ਵਧਿਆ ਰੁਝਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।