ਰਈਆ, 9 ਜੂਨ (ਸ਼ਰਨਬੀਰ ਸਿੰਘ ਕੰਗ)-ਬੀਤੀ ਰਾਤ ਰਈਆ ਖੁਰਦ ਵਿਖੇ ਕੋਈ ਅਣਪਛਾਤਿਆਂ ਵਲੋਂ ਇਕ ਨੌਜਵਾਨ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਖੁਰਦ ਬੁਰਦ ਕਰਨ ਦੇ ਇਰਾਦੇ ਨਾਲ ਡਰੇਨ ਕਿਨਾਰੇ ਸੁੱਟ ਦਿੱਤਾ | ਮਿ੍ਤਕ ਦੀ ਪਛਾਣ ਸੰਦੀਪ ਸਿੰਘ ਵਜੋਂ ਹੋਈ ਹੈ ਜੋ ਆਪਣੇ ਨਾਨਾ ਮਾਨ ਸਿੰਘ ਕੋਲ ਰਈਆ ਖੁਰਦ ਵਿਖੇ ਰਹਿ ਰਿਹਾ ਸੀ | ਹਾਲਾਂਕਿ ਮਿ੍ਤਕ ਦੀ ਲਾਸ਼ ਉਤੇ ਕੋਈ ਜਖਮ ਦਾ ਨਿਸ਼ਾਨ ਨਹੀਂ ਸੀ | ਪ੍ਰਤੱਖਦਰਸ਼ੀਆਂ ਅਨੁਸਾਰ ਮਿ੍ਤਕ ਦੀਆਂ ਬਾਹਵਾਂ ਕਥਿਤ ਤੌਰ 'ਤੇ ਰੱਸੀ ਨਾਲ ਬੰਨ੍ਹੀਆਂ ਹੋਈਆਂ ਸਨ ਤੇ ਮਿ੍ਤਕ ਦੇ ਕੱਪੜਿਆਂ 'ਤੇ ਖੂਨ ਵੀ ਲੱਗਾ ਹੋਇਆ ਸੀ | ਮਿ੍ਤਕ ਦੇ ਮੂੰਹ 'ਤੇ ਝੱਗ ਵੀ ਲੱਗੀ ਹੋਈ ਸੀ, ਸ਼ਾਇਦ ਉਸ ਨੂੰ ਬੇਹੋਸ਼ ਕਰਨ ਲਈ ਕੋਈ ਜਹਿਰੀਲੀ ਚੀਜ ਦਿੱਤੀ ਗਈ ਹੋਵੇ | ਪੁਲਿਸ ਨੇ ਲਾਸ਼ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁੁਰੂ ਕਰ ਦਿੱਤੀ ਹੈ | ਜਾਣਕਾਰ ਸੂਤਰਾਂ ਅਨੁਸਾਰ ਪੁਲਿਸ ਨੇ ਕਾਤਲਾਂ ਦਾ ਪਤਾ ਲਾ ਲਿਆ ਹੈ ਜਿਸ ਦਾ ਖੁਲਾਸਾ ਬੁੱਧਵਾਰ ਨੂੰ ਕੀਤੇ ਜਾਣ ਦੀ ਸੰਭਾਵਨਾ ਹੈ |