25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਆਈ.ਟੀ.ਆਈ. ਪਾਸ ਨੌਜਵਾਨਾਂ 'ਤੇ ਲਾਠੀਚਾਰਜ ਦੇ ਵਿਰੋਧ 'ਚ ਟੀ. ਐੱਸ. ਯੂ. ਵਲੋਂ ਧਰਨਾ 16 ਨੂੰ <br/>

ਅਜੀਤ ਡੈਸਕ 10-06-2026
ਨਵਾਂ ਪਿੰਡ, 9 ਜੂਨ (ਜਸਪਾਲ ਸਿੰਘ)-ਲੰਘੀ 5 ਜੂਨ ਨੂੰ ਪੰਜਾਬ ਰਾਜ ਬਿਜਲੀ ਨਿਗਮ ਦੇ ਮੁੱਖ ਦਫ਼ਤਰ ਪਟਿਆਲਾ ਦੇ ਗੇਟ ਸਾਹਮਣੇ ਰੋਜ਼ਗਾਰ ਪ੍ਰਾਪਤੀ ਲਈ ਸ਼ਾਂਤਮਈ ਧਰਨੇ 'ਤੇ ਬੈਠੇ 2600 ਆਈ.ਟੀ.ਆਈ. ਪਾਸ ਨੌਜਵਾਨਾਂ 'ਤੇ ਪੰਜਾਬ ਪੁਲਿਸ ਵਲੋਂ ਕੀਤੇ ਗਏ ਭਾਰੀ ਲਾਠੀਚਾਰਜ ਦੇ ਵਿਰੋਧ 'ਚ ਟੀ.ਐੱਸ.ਯੂ. ਵਲੋਂ ਬਿਜਲੀ ਨਿਗਮ ਡਵੀਜਨ ਜੰਡਿਆਲਾ ਗੁਰੂ ਵਿਖੇ 16 ਜੂਨ ਨੂੰ ਧਰਨਾ ਦਿੱਤਾ ਜਾਵੇਗਾ | ਇਸ ਸੰਬੰਧੀ ਯੂਨੀਅਨ ਦੇ ਸਬ ਅਰਬਨ ਅੰਮਿ੍ਤਸਰ ਸਰਕਲ ਪ੍ਰਧਾਨ ਗੁਰਵਿੰਦਰ ਸਿੰਘ ਤੇ ਜੈਮਲ ਸਿੰਘ ਪ੍ਰਧਾਨ ਬਾਰਡਰ ਜ਼ੋਨ ਵਲੋਂ ਸਬ ਡਵੀਜਨ ਨਵਾਂ ਪਿੰਡ ਵਿਖੇ ਪ੍ਰੈਸ ਨੋਟ ਜਾਰੀ ਕਰਦਿਆਂ ਉਨ੍ਹਾਂ ਉਪਰੋਕਤ ਲਾਠੀਚਾਰਜ ਦੀ ਸ਼ਖ਼ਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਦੱਸਿਆ ਕਿ ਨਿਗਮ ਅੰਦਰ 72000 ਮੰਨਜੂਰਸ਼ੱੁਦਾ ਆਸਾਮੀਆਂ ਹਨ ਜਿਨ੍ਹਾਂ 'ਚੋਂ 28000 ਦੇ ਕਰੀਬ ਕਰਮਚਾਰੀ ਸੇਵਾਵਾਂ ਦੇ ਰਹੇ ਹਨ | ਕਰਮਚਾਰੀਆਂ ਦੀ ਏਨੇ ਵੱਡੀ ਘਾਟ ਦੇ ਬਾਵਜੂਦ ਵੀ ਔਖੇ ਹਾਲਾਤਾਂ 'ਚ ਰਾਤ, ਦਿਨ ਬਿਜਲੀ ਕਰਮੀ ਵਾਧੂ ਕੰਮ ਦੇ ਬੋਝ ਹੇਠ ਆਪਣੀਆਂ ਸੇਵਾਵਾਂ ਦਿੰਦੇ ਹੋਏ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ | ਆਪ ਦੀ ਸਰਕਾਰ ਨੇ ਸਰਕਾਰੀ ਕਰਮੀਆਂ ਤੇ ਬੇਰੋਜ਼ਗਾਰਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਦੀ ਬਜਾਏ ਸਰਕਾਰੀ ਭਰਤੀਆਂ 'ਚ ਬੇਲੋੜੀਆਂ ਸ਼ਰਤਾਂ ਲਾ ਕੇ ਨੌਜਵਾਨਾਂ ਤੋਂ ਰੋਜ਼ਗਾਰ ਦੇ ਮੌਕੇ ਖੋਹੇ ਜਾ ਰਹੇ ਤੇ ਉਨ੍ਹਾਂ 'ਤੇ ਪੁਲਿਸ ਤਸ਼ੱਦਦ ਢਾਹਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਨਾਲ ਧੱਕੇਸ਼ਾਹੀ ਇਸੇ ਤਰ੍ਹਾਂ ਜਾਰੀ ਰਹੀ ਤਾਂ ਯੂਨੀਅਨ ਸਰਕਾਰ ਵਿਰੁੱਧ ਵੱਡਾ ਘੋਲ ਕਰੇਗੀ ਜਿਸਦਾ ਖਮਿਆਜ਼ਾ ਉਸ ਨੂੰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਭੁਗਤਣਾ ਪਵੇਗਾ |

ਪਿਛਲੀ ਖ਼ਬਰ ਰਈਆ ਖੁਰਦ ਵਿਖੇ ਨੌਜਵਾਨ ਦਾ ਕਤਲ ਕਰਕੇ ਲਾਸ਼ ਡਰੇਨ ਕਿਨਾਰੇ ਸੁੱਟੀ ਅਗਲੀ ਖ਼ਬਰ ਸ਼ਮਸ਼ਾਨਘਾਟ ਸਠਿਆਲਾ ਵਿਚੋਂ ਹੱਡਾਰੋੜੀ ਚੁਕਾਉਣ ਅਤੇ ਟੁੱਟੀ ਹੋਈ ਸ਼ੈੱਡ ਨੂੰ ਬਣਾਉਣ ਦੀ ਉੱਠੀ ਮੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।