ਪਿਤਾ ਨੇ ਕੁੱਟਮਾਰ ਦੇ ਲਗਾਏ ਦੋਸ਼, ਪੁੱਤਰ ਨੇ ਦੋਸ਼ ਨਕਾਰੇ <br/>
ਪੁੱਤਰ ਵਲੋਂ ਕੁੱਟਮਾਰ ਦਾ ਸ਼ਿਕਾਰ ਪਿਤਾ ਦਾਰਾ ਸਿੰਘ, ਆਪਣੇ ਛੋਟੇ ਪੁੱਤਰ ਜਸਬੀਰ ਸਿੰਘ ਅਤੇੇ ਨੂੰ ਹ ਸਮੇਤ ਜਾਣਕਾਰੀ ਦਿੰਦਿਆਂ ਤੇ ਵੱਡਾ ਪੁੱਤਰ ਫੌਜੀ ਸਰਮੁੱਖ ਸਿੰਘ ਗੱਲਬਾਤ ਕਰਦਿਆਂ | ਤਸਵੀਰ : ਸ਼ੇਲਿੰਦਰਜੀਤ ਸਿੰਘ ਰਾਜਨ
<br/>
11-06-2026
ਮੈਨੂੰ ਆਪਣੇ ਘਰ ਹੀ ਬੇਗਾਨਿਆਂ ਵਾਂਗ ਜੀਉਣਾ ਪੈ ਰਿਹਾ ਹੈ-ਸਰਮੁੱਖ ਸਿੰਘ ਫੌਜੀ
ਇਸ ਸਬੰਧੀ ਸਰਮੁੱਖ ਸਿੰਘ ਸਾਬਕਾ ਫੌਜੀ ਨੇ ਆਪਣਾ ਪੱਖ ਪੇਸ਼ ਕਰਦਿਆਂ ਕਿਹਾ ਕਿ ਵਾਇਰਲ ਵੀਡੀਉੇ ਤਸਵੀਰ ਦਾ ਇਕ ਪਾਸਾ ਹੈ, ਜਦ ਕਿ ਬੀਤੀ ਰਾਤ ਮੇਰੇ ਭਰਾ ਜਸਬੀਰ ਸਿੰਘ, ਉਸਦੀ ਪਤਨੀ ਤੇ ਮੇਰੇ ਪਿਤਾ ਸਮੇਤ 5-6 ਅਣਪਛਾਤੇ ਵਿਅਕਤੀਆਂ ਨੇ ਜਦੋਂ ਮੇਰੇ ਘਰ ਦੇ ਪਿੱਛੇ ਆਣ ਕੇ ਮੇਰੇ 'ਤੇ ਹਮਲਾ ਕਰ ਦਿੱਤਾ ਤਾਂ ਮੈਂ ਵੀ ਜਵਾਬੀ ਆਪਣੇ ਬਚਾਅ ਲਈ ਅੱਗੇ ਆਇਆ ਤਾਂ ਸਾਰੇ ਭੱਜ ਨਿਕਲੇ | ਉਸਨੇ ਕਿਹਾ ਕਿ ਉਸਨੇ ਜ਼ਿੰਦਗੀ ਦਾ ਵੱਡਾ ਹਿੱਸਾ ਫੌਜ ਵਿਚ ਗੁਜਾਰ ਦਿੱਤਾ ਹੈ, ਪਰ ਹੁਣ ਉਸਨੂੰ ਹੁਣ ਘਰੋਂ ਦਰਕਿਨਾਰ ਕੀਤਾ ਜਾ ਰਿਹਾ ਹੈ ਤੇ ਉਸਨੂੰ ਆਪਣੇ ਹੀ ਘਰ ਵਿਚ ਬੇਗਾਨਿਆਂ ਵਾਂਗ ਰਹਿਣਾ ਪੈ ਰਿਹਾ ਹੈ ਅਤੇ ਮੇਰੇ ਹੱਕਾਂ ਤੋਂ ਮਹਿਫੂਜ ਰੱਖਿਆ ਜਾ ਰਿਹਾ ਹੈ | ਉਸਨੇ ਕਿਹਾ ਕਿ ਉਸਦੇ ਪਿਤਾ ਝੂਠ ਬੋਲਦੇ ਹਨ ਅਤੇ ਮੇਰੇ ਹਿੱਸੇ ਦੇ ਹੱਕ ਵੀ ਛੋਟੇ ਭਰਾ ਨੂੰ ਦਿੱਤੇ ਜਾ ਰਹੇ ਹਨ, ਜਿਸ ਕਾਰਨ ਮੇਰਾ ਨਰਾਜ਼ ਹੋਣਾ ਸੁਭਾਵਕ ਹੈ | ਉਸਨੇ ਪੁਲਿਸ ਪ੍ਰਸ਼ਾਸਨ ਪਾਸੋਂ ਇਨਸਾਫ਼ ਦੀ ਮੰਗ ਕੀਤੀ ਹੈ |