ਬਾਬਾ ਬਕਾਲਾ ਸਾਹਿਬ, 17 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਇੱਥੇ ਗੁਰੂ ਤੇਗ ਬਹਾਦਰ ਹਾਕੀ ਸਟੇਡੀਅਮ ਵਿਖੇ ਰਾਊਂਡ ਗਲਾਸ ਗੁਰੂ ਤੇਗ ਬਹਾਦਰ ਹਾਕੀ ਅਕੈਡਮੀ ਵਲੋਂ ਸਾਲਾਨਾ ਰਾਊਂਡ ਗਲਾਸ ਗੁਰੂ ਤੇਗ ਬਹਾਦਰ ਹਾਕੀ ਲੀਗ ਕਰਵਾਈ ਗਈ। ਜੂਨ ਦੀਆਂ ਛੁੱਟੀਆਂ ਦੌਰਾਨ 15 ਦਿਨ ਕਰਵਾਈ ਜਾਣ ਵਾਲੀ ਇਸ ਲੀਗ ਵਿਚ ਬਾਬਾ ਬਕਾਲਾ ਸਾਹਿਬ ਦੇ 80 ਬੱਚਿਆਂ ਨੇ ਭਾਗ ਲਿਆ, ਇਨ੍ਹਾਂ ਬੱਚਿਆਂ ਦੀਆਂ 6 ਟੀਮਾਂ ਬਣਾ ਕੇ ਮੈਚ ਕਰਵਾਏ ਗਏ, ਜਿਸ ਵਿਚ ਰਾਇਲ ਚੈਲੰਜ ਅਤੇ ਬਲੈਕ ਪੈਂਥਰ ਸਾਂਝੇ ਤੌਰ ‘ਤੇ ਜੇਤੂ ਰਹੇ ਅਤੇ ਵਾਈਟ ਫੈਲਕਨ ਤੀਸਰੇ ਸਥਾਨ ‘ਤੇ ਰਹੀ। ਜੇਤੂ ਟੀਮਾਂ ਨੂੰ ਮੈਡਲ ਅਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ। ਬੈਸਟ ਖਿਡਾਰੀਆਂ ਨੂੰ ਸਾਈਖਲ ਵੰਡੇ ਗਏ। ਸਮੁੱਚੇ ਮੈਚਾਂ ਦੌਰਾਨ ਗੁਰੂ ਤੇਗ ਬਹਾਦਰ ਸਪੋਰਟਸ ਅਤੇ ਵੈੱਲਫੇਅਰ ਹਾਕੀ ਕਲੱਬ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਇਸ ਮੌਕੇ ਇਨਾਮਾਂ ਦੀ ਵੰਡ ਵੇਲੇ ਹਾਕੀ ਕੋਚ ਬਲਜਿੰਦਰ ਸਿੰਘ ਸੋਨੀ, ਪ੍ਰਿੰ: ਦਿਲਬਾਗ ਸਿੰਘ ਭੁੱਲਰ, ਮਨਰੂਪ ਸਿੰਘ, ਜਗਰੂਪ ਸਿੰਘ ਸਪੇਨ, ਸੁਰਜੀਤ ਸਿੰਘ, ਅਮਰਜੀਤ ਸਿੰਘ ਸੋਨੂੰ (ਰੇਲਵੇ), ਸਰਵਨ ਸਿੰਘ ਆਸਟਰੇਲੀਆ, ਅਮੋਲਕ ਸਿੰਘ ਆਰ. ਸੀ. ਐੱਫ., ਜਗਜੀਤ ਸਿੰਘ ਸੋਨੂੰ ਬਮਰਾਹ, ਜੀਤੋ, ਪ੍ਰਗਟ ਸਿੰਘ, ਹਰਭਜਨ ਸਿੰਘ ਤੇ ਸੁਰਜੀਤ ਸਿੰਘ ਆਦਿ ਹਾਜ਼ਰ ਸਨ ।