07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਡਾ. ਮੋਹਿਤ ਸਿੰਗਲਾ ਨੇ ਸਪੋਰਥੋ ਕਲੀਨਿਕ ਵਿਖੇ ਵਿਦੇਸ਼ ਤੋਂ ਆਈ ਮਹਿਲਾ ਦੇ ਗਿੱਟੇ ਦੇ ਲਿਗਾਮੈਂਟ ਦੀ ਕੀਤੀ ਸਫ਼ਲ ਸਰਜਰੀ

ਅਜੀਤ ਡੈਸਕ 18-06-2026

ਲੁਧਿਆਣਾ, 17 ਜੂਨ (ਡਾ. ਤਰਲੋਚਨ ਸਿੰਘ)- ਸਥਾਨਕ ਮਾਡਲ ਟਾਊਨ ਸਥਿਤ ਸ਼ਹਿਰ ਦੇ ਪਹਿਲੇ ਸਪੋਰਟਸ ਇੰਜਰੀ ‘ਸਪੋਰਥੋ ਕਲੀਨਿਕ’ , ਆਦਿਤਿਆ ਜੇਤਲੀ ਚੌਂਕ ਵਿਖੇ ਇੱਕ ਵਿਦੇਸ਼ ਤੋਂ ਆਈ ਮਹਿਲਾ ਦੇ ਗਿੱਟੇ ਦੇ ਲਿਗਾਮੈਂਟ ਦੀ ਸਫ਼ਲ ਸਰਜਰੀ ਕਰਕੇ ਉਸ ਨੂੰ ਦਰਦ ਰਹਿਤ ਜੀਵਨ ਪ੍ਰਦਾਨ ਕੀਤਾ ਗਿਆ ਹੈ। ਇਹ ਸਫਲਤਾ ਪੂਰਵਕ ਸਰਜਰੀ ਪ੍ਰਸਿੱਧ ਆਰਥਰੋਸਕੋਪੀ, ਸਪੋਰਟਸ ਇੰਜਰੀ ਅਤੇ ਮਾਹਿਰ ਆਰਥੋਪੈਡਿਕ ਸਰਜਨ ਡਾ. ਮੋਹਿਤ ਸਿੰਗਲਾ ਵਲੋਂ ਕੀਤੀ ਗਈ ਹੈ। ਡਾ. ਮੋਹਿਤ ਸਿੰਗਲਾ ਨੇ ਦੱਸਿਆ ਕਿ ਲੁਧਿਆਣਾ ਵਾਸੀ ਹਰਨੀਤ ਖੁਰਾਣਾ ਜੋ ਅੱਜਕਲ੍ਹ ਵਿਦੇਸ਼ ਰਹਿੰਦੀ ਹੈ, ਉਹ ਕਰੀਬ 8 ਮਹੀਨੇ ਪਹਿਲਾਂ ਉੱਥੇ ਗਿੱਟਾ ਮੁੜਨ ਕਾਰਨ ਗੰਭੀਰ ਰੂਪ ‘ਚ ਜ਼ਖਮੀ ਹੋ ਗਈ ਸੀ। ਇਸ ਕਾਰਨ ਉਸ ਦੇ ਗਿੱਟੇ ਦਾ ਲਿਗਾਮੈਂਟ ਟੁੱਟ ਗਿਆ ਸੀ, ਜਿਸ ਕਰਕੇ ਉਹ ਪਿਛਲੇ 8 ਮਹੀਨਿਆਂ ਤੋਂ ਲਗਾਤਾਰ ਅਸਹਿ ਦਰਦ ਅਤੇ ਗਿੱਟੇ ਦੇ ਲਚਕਣ ਦੀ ਸਮੱਸਿਆ ਨਾਲ ਜੂਝ ਰਹੀ ਸੀ । ਵਿਦੇਸ਼ ਵਿੱਚ ਮਹਿੰਗੇ ਅਤੇ ਲੰਬੇ ਇਲਾਜ ਦੇ ਚੱਲਦਿਆਂ ਹਰਨੀਤ ਕੌਰ ਨੇ ਭਾਰਤ ਆ ਕੇ ਆਪਣਾ ਇਲਾਜ ਕਰਵਾਉਣ ਦਾ ਫੈਸਲਾ ਕੀਤਾ। ਇੱਥੇ ਆ ਕੇ ਵੀ ਉਸ ਨੇ ਕਈ ਆਰਥੋਪੈਡਿਕ ਮਾਹਿਰ ਡਾਕਟਰਾਂ ਨੂੰ ਦਿਖਾਇਆ, ਪਰ ਕਿਸੇ ਨੇ ਵੀ ਉਸ ਦਾ ਇਲਾਜ ਕਰਨ ਲਈ ਸਹਿਮਤੀ ਨਹੀਂ ਦਿੱਤੀ । ਆਖਿਰ ਉਨ੍ਹਾਂ ਨੂੰ ਪਤਾ ਲੱਗਿਆ ਕਿ ਖੇਡਾਂ ਦੀਆਂ ਸੱਟਾਂ ਅਤੇ ਲਿਗਾਮੈਂਟ ਸਰਜਰੀ ਦੇ ਮਾਮਲਿਆਂ ਵਿੱਚ ਸਪੋਰਥੋ ਕਲੀਨਿਕ, ਮਾਡਲ ਟਾਊਨ ਦੇ ਆਰਥੋਪੈਡਿਕ ਸਰਜਨ ਡਾ. ਮੋਹਿਤ ਸਿੰਗਲਾ ਸ਼ਹਿਰ ਦੇ ਸਭ ਤੋਂ ਬਿਹਤਰ ਅਤੇ ਭਰੋਸੇਮੰਦ ਮਾਹਿਰ ਸਰਜਨ ਹਨ। ਡਾ. ਸਿੰਗਲਾ ਨੇ ਦੱਸਿਆ ਕਿ ਸਪੋਰਥੋ ਕਲੀਨਿਕ ਵਿਖੇ ਆਉਣ ਤੇ ਮਹਿਲਾ ਹਰਨੀਤ ਕੌਰ ਦੀ ਆਧੁਨਿਕ ਤਕਨੀਕ ਨਾਲ ਗਿੱਟੇ ਦੀ ਸਫ਼ਲ ਲਿਗਾਮੈਂਟ ਸਰਜਰੀ ਕੀਤੀ ਗਈ। ਸਰਜਰੀ ਤੋਂ ਬਾਅਦ ਹੁਣ ਹਰਨੀਤ ਕੌਰ ਪੂਰੀ ਤਰ੍ਹਾਂ ਤੰਦਰੁਸਤ ਹੈ, ਬਿਨਾਂ ਕਿਸੇ ਦਰਦ ਦੇ ਚੱਲ-ਫਿਰ ਰਹੀ ਹੈ ਅਤੇ ਬਹੁਤ ਜਲਦ ਵਾਪਸ ਵਿਦੇਸ਼ ਜਾਣ ਦੀ ਤਿਆਰੀ ਕਰ ਰਹੀ ਹੈ। ਹਰਨੀਤ ਕੌਰ ਦੀ ਸਫਲ ਸਰਜਰੀ ਹੋਣ ਉਪਰੰਤ ਉਸ ਨੇ ਅਤੇ ਉਸ ਦੇ ਪਰਿਵਾਰ ਨੇ ਡਾ. ਮੋਹਿਤ ਸਿੰਗਲਾ ਅਤੇ ਸਪੋਰਥੋ ਕਲੀਨਿਕ ਦੀ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਡਾ. ਮੋਹਿਤ ਸਿੰਗਲਾ ਨੇ ਕਿਹਾ ਕਿ ‘ਸਪੋਰਥੋ ਕਲੀਨਿਕ’ ਲੁਧਿਆਣਾ ਦਾ ਪਹਿਲਾ ਅਜਿਹਾ ਵਿਸ਼ੇਸ਼ ਕਲੀਨਿਕ ਹੈ, ਜਿੱਥੇ ਖੇਡਾਂ ਦੌਰਾਨ ਲੱਗਣ ਵਾਲੀਆਂ ਸੱਟਾਂ ਅਤੇ ਲਿਗਾਮੈਂਟ ਦੀਆਂ ਸਮੱਸਿਆਵਾਂ ਦਾ ਅੰਤਰਰਾਸ਼ਟਰੀ ਪੱਧਰ ਦਾ ਇਲਾਜ ਬਹੁਤ ਹੀ ਕਿਫ਼ਾਇਤੀ ਦਰਾਂ ‘ਤੇ ਕੀਤਾ ਜਾਂਦਾ ਹੈ ।

ਪਿਛਲੀ ਖ਼ਬਰ ਬਾਬਾ ਬਕਾਲਾ ਸਾਹਿਬ ਵਿਖੇ ਸਾਲਾਨਾ ਰਾਊਂਡ ਗਲਾਸ ਗੁਰੂ ਤੇਗ ਬਹਾਦਰ ਹਾਕੀ ਲੀਗ ਕਰਵਾਈ ਅਗਲੀ ਖ਼ਬਰ ਬੁਰਜ ਫ਼ਤਿਹਗੜ੍ਹ ਅਤੇ ਭਗਤਪੁਰਾ ਮੌੜ ਦੇ ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲ ਤਾਰਾਂ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।