14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਪੰਜਾਬ ਰੋਡਵੇਜ਼ ਪੈਨਸ਼ਨਰ ਐਸੋਸੀਏਸ਼ਨ ਨੇ ਐੱਸ. ਡੀ. ਐੱਮ. ਨੂੰ ਮੰਗ ਪੱਤਰ ਸੌਂਪਿਆ

ਅਜੀਤ ਡੈਸਕ 26-06-2026

ਬਾਬਾ ਬਕਾਲਾ ਸਾਹਿਬ, 25 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਆਦੇਸ਼ਾਂ ਅਨੁਸਾਰ ਪੰਜਾਬ ਰੋਡਵੇਜ਼ ਪੈਨਸ਼ਨਰ ਐਸੋਸੀਏਸ਼ਨ ਸਬ ਡਵੀਜ਼ਨ ਬਾਬਾ ਬਕਾਲਾ ਸਾਹਿਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਤਹਿਸੀਲ ਕੰਪਲੈਕਸ ਵਿਖੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਇਕ ਮੰਗ ਪੱਤਰ ਜਸ਼ਨਜੀਤ ਸਿੰਘ ਐਸ.ਡੀ.ਐੱਮ. ਸਾਹਿਬ ਬਾਬਾ ਬਕਾਲਾ ਸਾਹਿਬ ਨੂੰ ਸੌਂਪਿਆ ਗਿਆ । ਇਸ ਮੌਕੇ ਐੱਸ.ਡੀ.ਐੱਮ. ਜਸ਼ਨਜੀਤ ਸਿੰਘ ਨੇ ਮੰਗ ਪੱਤਰ ਡੀ.ਸੀ. ਅੰਮ੍ਰਿਤਸਰ ਤੱਕ ਪੁੱਜਦਾ ਕਰਨ ਦਾ ਭਰੋਸ ਦਿੱਤਾ । ਇਸ ਮੌਕੇ ਚੇਅਰਮੈਨ ਬਾਬਾ ਮੰਗਲ ਸਿੰਘ ਵਡਾਲਾ, ਵਾਈਸ ਚੇਅਰਮੈਨ ਹਰਭਜਨ ਸਿੰਘ ਰੱਬ, ਪ੍ਰਧਾਨ ਪ੍ਰਭਜੀਤ ਸਿੰਘ ਕੰਗ, ਸੀਨੀ: ਮੀਤ ਪ੍ਰਧਾਨ ਕੁਲਵੰਤ ਸਿੰਘ ਬੇਦਾਦਪੁਰ, ਮੀਤ ਪ੍ਰਧਾਨ ਸਰਬਦਿਆਲ ਸਿੰਘ ਬੱਲ, ਜਨਰਲ ਸਕੱਤਰ ਸੁਰਜੀਤ ਸਿੰਘ ਗਿੱਲ, ਵਿੱਤ ਸਕੱਤਰ ਪਰਮਜੀਤ ਕੁਮਾਰ ਸੱਲ੍ਹਣ, ਐਗਜਿਕਟਵ ਮੈਂਬਰ ਜਸਬੀਰ ਸਿੰਘ ਸਠਿਆਲਾ, ਜੋਗਿੰਦਰ ਸਿੰਘ ਦੋਲੋ ਨੰਗਲ, ਕਪੂਰ ਸਿੰਘ ਬਾਬਾ ਬਕਾਲਾ ਸਾਹਿਬ ਅਤੇ ਹੋਰ ਸਾਥੀ ਹਾਜ਼ਰ ਸਨ ।

ਪਿਛਲੀ ਖ਼ਬਰ ਤਹਿਸੀਲਦਾਰ ਸਮੇਤ ਪ੍ਰਸ਼ਾਸਨਿਕ ਅਧਿਕਾਰੀ ਮਿਸਲ ਸ਼ਹੀਦਾਂ ਤਰਨਾ ਦਲ ਦੇ ਹੈੱਡਕੁਆਟਰ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਹੋਏ ਨਤਮਸਤ... ਅਗਲੀ ਖ਼ਬਰ ਆਨੰਦ ਕਾਲਜ ਜੇਠੂਵਾਲ ’ਚ ਸੈਸ਼ਨ 2026-27 ਲਈ ਐਜੂਕੇਸ਼ਨ ਤੇ ਨਰਸਿੰਗ ਦੇ ਵੱਖ-ਵੱਖ ਕੋਰਸਾਂ ਲਈ ਦਾਖ਼ਲਾ ਲੈਣ ਲਈ ਵਿਦਿਆਰਥਣਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।