10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਉੱਤਰਾਖੰਡ ਦੇ ਰਾਜਪਾਲ ਗੁਰਮੀਤ ਸਿੰਘ ਨਾਲ ਪਿੰਡ ਜਲਾਲ ਉਸਮਾ ਦੇ ਵਫ਼ਦ ਨੇ ਕੀਤੀ ਮੁਲਾਕਾਤ

ਅਜੀਤ ਡੈਸਕ 17-07-2026

ਬਾਬਾ ਬਕਾਲਾ ਸਾਹਿਬ, 16 ਜਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਉਪ ਮੰਡਲ ਦੇ ਪਿੰਡ ਜਲਾਲ ਉਸਮਾ ਨਾਲ ਸੰਬੰਧਿਤ, ਸਾਬਕਾ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਰਾਜਪਾਲ ਉੱਤਰਾਖੰਡ, ਦੀ ਨਵੀਂ ਦਿੱਲੀ ਸਥਿਤ ਉੱਤਰਾਖੰਡ ਨਿਵਾਸ ਵਿਖੇ ਨਗਰ ਦੇ ਪਤਵੰਤਿਆਂ, ਜਿਨ੍ਹਾਂ ਵਿਚ ਦੀ ਰੈਵੀਨਿਊ ਪਟਵਾਰ ਯੂਨੀਅਨ ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਸਾਬਕਾ ਪ੍ਰਧਾਨ ਰਛਪਾਲ ਸਿੰਘ ਜਲਾਲਉਸਮਾ, ਸਾਬਕਾ ਹੌਲਦਾਰ ਬੂਟਾ ਸਿੰਘ, ਡਾ. ਬਲਦੇਵ ਸਿੰਘ ਅਤੇ ਦਿਲਬਾਗ ਸਿੰਘ ਆਦਿ ਦੇ ਨਾਮ ਵਰਨਣਯੋਗ ਹਨ, ਵਫਦ ਦੇ ਰੂਪ ਵਿਚ ਮਿਲਿਆ । ਇੱਥੇ ਵਰਨਣਯੋਗ ਹੈ ਕਿ ਕੁਝ ਦਿਨ ਪਹਿਲਾਂ ਗੁਰਮੀਤ ਸਿੰਘ ਰਾਜਪਾਲ ਉੱਤਰਾਖੰਡ ਦੇ ਪਿੰਡ ਜਲਾਲ ਉਸਮਾ ਦੌਰੇ ਦੌਰਾਨ ਪ੍ਰੋਟੋਕੋਲ ਦੀਆਂ ਰੁਝੇਵਿਆਂ ਕਾਰਨ ਵਿਸਥਾਰ ਨਾਲ ਗੱਲਬਾਤ ਨਹੀਂ ਹੋ ਸਕੀ ਸੀ, ਉਸੇ ਦੌਰੇ ਦੌਰਾਨ ਰਾਜਪਾਲ ਸਾਹਿਬ ਵਲੋਂ ਦਿੱਤੇ ਗਏ ਵਿਸ਼ੇਸ਼ ਸੱਦੇ ‘ਤੇ ਉਕਤ ਆਗੂਆਂ ਨੇ ਉਨ੍ਹਾਂ ਨਾਲ ਇਹ ਮੁਲਾਕਾਤ ਕੀਤੀ ਅਤੇ ਖੁੱਲ੍ਹ ਕੇ ਵਿਚਾਰਾਂ ਕੀਤੀਆਂ ਗਈਆਂ। ਮੁਲਾਕਾਤ ਦੌਰਾਨ ਸਾਬਕਾ ਸੈਨਿਕਾਂ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਉਨ੍ਹਾਂ ਦੇ ਹੱਲ ਸੰਬੰਧੀ ਚਰਚਾ ਅਤੇ ਉਨ੍ਹਾਂ ਦੇ ਜੱਦੀ ਪਿੰਡ ਜਲਾਲ ਉਸਮਾ ਦੇ ਨੌਜਵਾਨਾਂ ਦੀ ਭਲਾਈ, ਜਿਮ ਅਤੇ ਖੇਡਾਂ ਦੇ ਸਾਮਾਨ ਦੀ ਉਪਲਬੱਧਤਾ, ਖੇਡਾਂ ਦੇ ਪ੍ਰਚਾਰ-ਪ੍ਰਸਾਰ ਅਤੇ ਹੋਰ ਕਈ ਲੋਕ-ਹਿਤ ਦੇ ਮਹੱਤਵਪੂਰਨ ਮੁੱਦਿਆਂ ਬਾਰੇ ਵੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਰਾਜਪਾਲ ਗੁਰਮੀਤ ਸਿੰਘ ਨੇ ਵਫ਼ਦ ਵਲੋਂ ਰੱਖੇ ਗਏ ਸਾਰੇ ਮੁੱਦਿਆਂ ਨੂੰ ਸੁਣਿਆ ਅਤੇ ਉਨ੍ਹਾਂ ਦੇ ਹੱਲ ਲਈ ਹਰ ਸੰਭਵ ਸਹਿਯੋਗ ਦਾ ਯਕੀਨ ਦਿਵਾਇਆ।

ਪਿਛਲੀ ਖ਼ਬਰ 20 ਸਤੰਬਰ ਦੀ ਜਲੰਧਰ ਕਿਸਾਨ ਕਾਨਫ਼ਰੰਸ ਦੀ ਤਿਆਰੀ ਲਈ ਜਮੂਹਰੀ ਕਿਸਾਨ ਸਭਾ ਦੀ ਮੀਟਿੰਗ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬੀਆਂ ਦੀ ਮਾਂ ਪਾਰਟੀ-ਜਥੇਦਾਰ ਜਲਾਲ ਉਸਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।