13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਪਿੰਡ ਤਰਸਿੱਕਾ ਦੇ ਸਰਬਪੱਖੀ ਵਿਕਾਸ ਦੇ ਕੰਮ ਸਰਗਰਮੀ ਨਾਲ ਜਾਰੀ

ਅਜੀਤ ਡੈਸਕ 27-07-2026

ਤਰਸਿੱਕਾ, 26 ਜੁਲਾਈ (ਅਤਰ ਸਿੰਘ ਤਰਸਿੱਕਾ)- ਪਿੰਡ ਤੇ ਕਸਬਾ ਪੁਲ ਨਹਿਰ ਤਰਸਿੱਕਾ ’ਚ ਹਰਭਜਨ ਸਿੰਘ ਈ. ਟੀ. ਓ. ਕੈਬਨਿਟ ਮੰਤਰੀ ਪੰਜਾਬ ਦੇ ਵਿਸ਼ੇਸ਼ ਯਤਨਾ ਸਦਕਾ ਸਰਬ ਪੱਖੀ ਵਿਕਾਸ ਪੂਰੀ ਤੇਜੀ ਨਾਲ ਹੋ ਰਿਹਾ ਹੈ। ਇਸ ਸੰਬੰਧੀ ਜਗਦੀਪ ਸਿੰਘ ਸਰਪੰਚ ਤਰਸਿੱਕਾ ਤੇ ਜਰਮਨਜੀਤ ਸਿੰਘ ਸਰਪੰਚ ਕਸਬਾ ਪੁਲ ਨਹਿਰ ਤਰਸਿੱਕਾ ਨੇ ਮਾਣ ਨਾਲ ਦੱਸਿਆ ਕਿ ਜੋ ਵਿਕਾਸ ਦੇ ਕੰਮ ਪਿਛਲੇ 70 ਸਾਲਾਂ ‘ਚ ਕਿਸੇ ਸਰਕਾਰ ਨੇ ਵੀ ਨਹੀਂ ਸਨ ਕੀਤੇ, ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਰ ਵਿਖਾਏ ਹਨ । ਜਿਨ੍ਹਾਂ ‘ਚ ਦਾਣਾ ਮੰਡੀ ’ਚ ਸ਼ੈੱਡ ਤੇ ਨੌਜਵਾਨਾਂ ਦੇ ਨੂੰ ਖੇਡਾਂ ਵੱਲ ਰੁਚਿਤ ਕਰਨ ਲਈ ਵਿਸ਼ਾਲ ਸਟੇਡੀਅਮ ਬਣ ਰਿਹਾ ਹੈ । ਦਾਣਾ ਮੰਡੀ ਤੇ ਤਰਸਿੱਕਾ ਤੋਂ ਲੈ ਕੇ ਗੁਰਦੁਆਰਾ ਅਗੰਮਗੜ੍ਹ ਸਾਹਿਬ ਤਰਸਿੱਕਾ ਤੱਕ ਵੀ ਫਿਰਨੀ ’ਤੇ ਟਾਈਲਾਂ ਲਗਾਈਆਂ ਜਾ ਰਹੀਆਂ ਹਨ । ਪਿੰਡ ਤਰਸਿੱਕਾ ਦੇ ਚੁਫੇਰੇ ਸਾਰੇ ਪਿੰਡਾਂ ਨੂੰ ਨਵੀਆਂ ਸੜਕਾਂ ਦਾ ਨਿਰਮਾਣ ਹੋ ਚੁੱਕਾ ਹੈ। ਇਸ ਦੇ ਨਾਲ ਹੀ ਦਾਣਾ ਮੰਡੀ ਤਰਸਿੱਕਾ ਤੇ ਕਸਬਾ ਪੁਲ ਨਹਿਰ ਤਰਸਿੱਕਾ ਵਿਖੇ ਨਜ਼ਦੀਕ ਬੱਚਿਆਂ ਦੇ ਖੇਡਣ ਲਈ ਇਕ ਪਾਰਕਾਂ ਬਣਾਈਆਂ ਜਾ ਰਹੀਆਂ ਹਨ। ਜਿਨ੍ਹਾਂ ‘ਚ ਝੂਲੇ, ਪੀਘਾਂ ਤੇ ਬੱਚਿਆ ਦੇ ਖੇਡਣ ਦਾ ਸਾਮਾਨ ਵੀ ਲਗਾਇਆ ਗਿਆ ਹੈ। ਕਸਬਾ ਪੁਲ ਨਹਿਰ ਤਰਸਿੱਕਾ ਤੋਂ ਪਿੰਡ ਤਰਸਿੱਕਾ ਤੱਕ ਗੰਦੇ ਪਾਣੀ ਦੇ ਨਿਕਾਸ ਲਈ ਗੰਦਾ ਨਾਲਾ ਵੀ ਬਣਾਇਆ ਜਾ ਰਿਹਾ ਹੈ। ਪਿੰਡ ਦੀਆਂ ਸਾਰੀਆਂ ਗਲੀਆਂ ਤੇ ਬੱਸ ਸਟੈਂਡ ਤਰਸਿੱਕਾ ਵਿਖੇ ਵੀ ਇੰਟਰਲਾਕ ਟਾਈਲਾਂ ਲਗਾਈਆਂ ਜਾ ਰਹੀਆਂ ਹਨ। ਇਸ ਮੌਕੇ ਧੰਨਵਾਦ ਕਰਨ ਵਾਲਿਆਂ ਚ ਜਗਦੀਪ ਸਿੰਘ ਸਰਪੰਚ ਤਰਸਿੱਕਾ, ਜਰਮਨਜੀਤ ਸਿੰਘ ਸਰਪੰਚ ਕਸਬਾ ਪੁਲ ਨਹਿਰ ਤਰਸਿੱਕਾ, ਇੰਜ: ਬਲਰਾਜ ਸਿੰਘ ਸਰਕਲ ਪ੍ਰਧਾਨ ਰਮੇਸ਼ ਅਵਸਥੀ ਚੇਅਰਮੈਨ ਵਪਾਰ ਮੰਡਲ ਹਲਕਾ ਜੰਡਿਆਲਾ ਗੁਰੂ, ਬਾਬਾ ਬਲਵੰਤ ਸਿੰਘ ਮਾਂਗਟ, ਵਿਸ਼ਾਲ ਸ਼ਰਮਾ ਪ੍ਰੈਸ ਸਕੱਤਰ, ਬਚਿੱਤਰ ਸਿੰਘ ਮਾਂਗਟ, ਗੁਰਜੀਤ ਸਿੰਘ ਬੱਗੀ, ਸੁਖਵਿੰਦਰ ਸਿੰਘ ਮਾਨੀ ਤੇ ਸੁਰਿੰਦਰ ਸਿੰਘ ਚੱਕੀ ਵਾਲੇ ਆਦਿ ਸ਼ਾਮਿਲ ਹਨ ।

ਪਿਛਲੀ ਖ਼ਬਰ ਕਾਰਗਿਲ ਵਿਜੈ ਦਿਵਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਅਗਲੀ ਖ਼ਬਰ ਭਾਰੀ ਮੀਂਹ ਤੋਂ ਬਾਅਦ ਸੱਕੀ ਨਾਲੇ ਨੇ ਅਜਨਾਲਾ ਨੇੜਲੇ ਪਿੰਡਾਂ ‘ਚ ਮਚਾਈ ਤਬਾਹੀ, ਕਮੀਰਪੁਰਾ ਤੇ ਚੱਕ ਔਲ ਸਮੇਤ ਕਈ ਪਿੰਡਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।