13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਮਸੀਹ ਭਾਈਚਾਰੇ ਵਲੋਂ ਗਿਰਜਾ ਘਰ ’ਚ ਪਿੰਡ ਦੇ ਸਰਪੰਚ ਤੇ ਨਵ ਨਿਯੁਕਤ ਚੇਅਰਮੈਨ ਸਨਮਾਨਿਤ

ਅਜੀਤ ਡੈਸਕ 27-07-2026

ਗੱਗੋਮਾਹਲ, 26 ਜੁਲਾਈ (ਬਲਵਿੰਦਰ ਸਿੰਘ ਸੰਧੂ)- ਪੰਜਾਬ ਸਰਕਾਰ ਵਲੋਂ ਸਰਹੱਦੀ ਪਿੰਡ ਪੰਜਗਰਾਈਆਂ ਵਾਹਲਾ ਦੇ ਮੌਜੂਦਾ ਸਰਪੰਚ ਰਾਜਵਿੰਦਰ ਸਿੰਘ ਰਾਜੂ ਨੂੰ ਮਾਰਕੀਟ ਕਮੇਟੀ ਅਜਨਾਲਾ ਦਾ ਚੇਅਰਮੈਨ ਥਾਪੇ ਜਾਣ ’ਤੇ ਉਨ੍ਹਾਂ ਦੇ ਪਿੰਡ ਵਿਆਹ ਵਰਗਾ ਮਹੌਲ ਹੈ। ਅੱਜ ਪਿੰਡ ਦੇ ਮਸੀਹ ਭਾਈਚਾਰੇ ਵਲੋਂ ਪਿੰਡ ਦੇ ਗਿਰਜਾ ਘਰ ਵਿਚ ਬੁਲਾ ਕੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਸਮੇਂ ਕੀਤੀ ਵਿਸ਼ੇਸ਼ ਪ੍ਰਾਰਥਨਾਂ ’ਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਵਿਧਾਨ ਸਭਾ ਹਲਕਾ ਅਜਨਾਲਾ ਤੋਂ ਵਿਧਾਇਕ ਤੇ ਆਪ ਦੇ ਸੂਬਾ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਦੀ ਚੜ੍ਹਦੀ ਕਲਾ ਲਈ ਕਾਮਨਾ ਕੀਤੀ ਗਈ। ਭਾਈਚਾਰੇ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸਰਹੱਦੀ ਪਿੰਡ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ ਹੈ ਜਿੱਥੋਂ ਪਿੰਡ ਦੇ ਨੌਜਵਾਨ ਤੇ ਹੋਣਹਾਰ ਸਰਪੰਚ ਨੂੰ ਮਾਰਕੀਟ ਕਮੇਟੀ ਅਜਨਾਲਾ ਦਾ ਚੇਅਰਮੈਨ ਥਾਪ ਕੇ ਵੱਡੀ ਜਿੰਮੇਵਾਰੀ ਸੌਂਪੀ ਗਈ ਹੈ। ਇਸ ਸਮੇਂ ਚੇਅਰਮੈਨ ਰਾਜਵਿੰਦਰ ਸਿੰਘ ਰਾਜੂ ਨੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ, ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਤੇ ਆਪ ਦੀ ਸਮੁੱਚੀ ਹਾਈ ਕਮਾਂਡ ਦਾ ਤਹਿਦਿਲੋਂ ਧੰਨਵਾਦੀ ਹੈ । ਇਸ ਮੌਕੇ ਪਾਸਟਰ ਭਾਈ ਲਾਡੀ, ਤਰਸੇਮ ਸਿੰਘ, ਹਰਨਾਮ ਸਿੰਘ, ਦਾਨਾ ਮਸੀਹ, ਮਾਨਾ ਮਸੀਹ, ਫੁਰਮਾਨ ਮਸੀਹ, ਸੰਦੀਪ ਸਿੰਘ, ਗੁਰਪਾਲ ਸਿੰਘ ਭਿੰਡਰ, ਇਕਬਾਲ ਸਿੰਘ ਭਿੰਡਰ, ਅੰਮ੍ਰਿਤਪਾਲ ਸਿੰਘ, ਗਗਨਦੀਪ ਸਿੰਘ, ਹਰਕੀਰਤ ਸਿੰਘ, ਸੁਰਿੰਦਰਪਾਲ ਸਿੰਘ, ਪੰਚ ਪ੍ਰਤਾਪ ਸਿੰਘ, ਪੰਚ ਅਜੂਬਾ, ਪੰਚ ਕਾਜਲਾ, ਪੰਚ ਕੁਲਵਿੰਦਰ ਕੌਰ, ਪੰਚ ਸੁਖਵਿੰਦਰ ਸਿੰਘ, ਪੰਚ ਰਣਜੀਤ ਸਿੰਘ, ਮੋਨੂੰ, ਜੀਤਾ ਮਸੀਹ, ਹੀਰਾ ਠੇਕੇਦਾਰ, ਬਲਵਿੰਦਰ ਸਿੰਘ, ਲਖਵਿੰਦਰ ਸਿੰਘ, ਵਿੱਕੀ, ਜੱਗਾ ਮਿਸਤਰੀ, ਭਾਈ ਸੋਨਾ, ਨੰਬਰਦਾਰ ਪ੍ਰਭਜੀਤ ਸਿੰਘ, ਲਖਵਿੰਦਰ ਲੱਖਾ, ਪੰਚ ਸਤਪਾਲ, ਨੰਬਰਦਾਰ ਸੁਰਿੰਦਰ ਕੁਮਾਰ, ਦਰਸ਼ਨ, ਮੇਜਰ ਸਿੰਘ, ਜੌਨ, ਨਾਨਕ, ਨੰਬਰਦਾਰ ਪ੍ਰਮਜੀਤ, ਬਲਾਕ ਸੰਮਤੀ ਮੈਬਰ ਪ੍ਰਮਜੀਤ ਕੌਰ, ਅਵਤਾਰ ਸਿੰਘ, ਭਾਈ ਮੀਦਾ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਪਿੰਡ ਵਾਸੀ ਹਾਜ਼ਰ ਸਨ ।

ਪਿਛਲੀ ਖ਼ਬਰ ਬਿਜਲੀ ਕਾਮਿਆਂ ਦੀ ਪੰਜਾਬ ਸਰਕਾਰ ਤੇ ਪਾਵਰਕਾਮ ਪ੍ਰਬੰਧਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਅਗਲੀ ਖ਼ਬਰ ਗਿੱਲ ਦੀ ਅਗਵਾਈ ’ਚ ‘ਆਪ’ ਵਲੰਟੀਅਰ ਸਰਕਾਰ ਦੀਆਂ ਭਲਾਈ ਯੋਜਨਾਵਾਂ ਨੂੰ ਘਰ-ਘਰ ਪਹੁੰਚਾਉਣਗੇ- ਲੁੱਧੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।