02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਜੰਡਿਆਲਾ ਗੁਰੂ ਵਿਖੇ ਪਾਵਰ ਕਾਮ ਅਤੇ ਟਰਾਂਸਕੋ ਪੈਨਸ਼ਨ ਯੂਨੀਅਨ ਦੀ ਰੈਲੀ

ਅਜੀਤ ਡੈਸਕ 28-07-2026

ਜੰਡਿਆਲਾ ਗੁਰੂ, 27 ਜੁਲਾਈ (ਪ੍ਰਮਿੰਦਰ ਸਿੰਘ ਜੋਸਨ)-ਜੰਡਿਆਲਾ ਗੁਰੂ ਮੰਡਲ ਵਿਖੇ ਪਾਵਰ ਕਾਮ ਅਤੇ ਟਰਾਂਸਕੋ ਪੈਨਸ਼ਨ ਯੂਨੀਅਨ ਏਟਕ ਦੀ ਰੈਲੀ ਪ੍ਰਧਾਨ ਨਰਿੰਦਰ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਰਕਾਰ ਵਲੋਂ ਮੰਨੀਆਂ ਗਈਆਂ ਮੰਗਾਂ ਸੰਬੰਧੀ ਮੁਲਾਜ਼ਮ ਵਰਗ ਨੂੰ ਜਾਣਕਾਰੀ ਦਿੱਤੀ ਗਈ। ਇਸ ਸੰਬੰਧੀ ਦੇਰ ਰਾਤ ਤੱਕ ਮੀਟਿੰਗ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ/ ਪਾਵਰ ਕਾਮ ਟਰਾਂਸਕੋ ਦੀ ਮੈਨੇਜਮੈਂਟ ਨਾਲ ਕਾਨਫਰੰਸ ਹਾਲ ਪਟਿਆਲਾ ਵਿਚ ਬਿਜਲੀ ਮੁਲਾਜ਼ਮਾਂ ਦੇ ਸਾਂਝੇ ਧੜੇ ਦੀਆਂ ਜਥੇਬੰਦੀਆਂ ਨਾਲ ਹੋਈ ਅਤੇ ਮੀਟਿੰਗ ਵਿਚ ਦਿੱਤੇ ਹੋਏ ਮੰਗ ਪੱਤਰ ਅਨੁਸਾਰ ਵਿਚਾਰ ਚਰਚਾ ਹੋਈ। ਮੀਟਿੰਗ ਵਿਚ 10/11 ਮੰਗਾਂ ਮੰਨੀਆਂ ਗਈਆਂ ਜੋ ਫਾਇਨਾਂਸ ਨਾਲ ਸੰਬੰਧਿਤ ਹਨ। ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਕੇਂਦਰੀ ਸਕੇਲ ਰੱਦ ਕਰਕੇ ਪੰਜਾਬ ਰਾਜ ਪਾਵਰ ਕਾਮ ਲਿਮਿਟਡ ਦੇ ਸਕੇਲ ਲਾਗੂ ਕੀਤੇ ਜਾਣ, ਸਾਰੇ ਰੈਗੂਲਰ ਅਤੇ ਪੈਨਸ਼ਨਰਾਂ ਤੇ ਮੈਡੀਕਲ ਕੈਸ਼ਲੈਸ ਸਕੀਮ ਜਾਰੀ ਕਰਨ, ਸਾਰੇ ਸਹਾਇਕ ਲਾਈਨ ਮੈਨਾ ਤੋਂ ਲਾਈਨ ਮੈਨਾ ਦੀਆਂ ਖਾਲੀ ਪੋਸਟਾਂ ਤੇ ਪ੍ਰਮੋਟ ਕੀਤੇ ਜਾਣ ਅਤੇ ਨਵੀਂ ਭਰਤੀ ਕੀਤੇ ਜਾਣ ਦੀ ਮੰਗ ਕੀਤੀ ਗਈ। ਰੈਲੀ ਨੂੰ ਪ੍ਰਧਾਨ ਨਰਿੰਦਰ ਸਿੰਘ ਬੱਲ, ਗੁਰਮੀਤ ਸਿੰਘ ਗਿੱਲ, ਦਵਿੰਦਰ ਸਿੰਘ ਢੱਡਰੀਆਂ, ਬਲਵਿੰਦਰ ਸਿੰਘ, ਲਖਵਿੰਦਰ ਸਿੰਘ ਪੱਧਰੀ, ਹੀਰਾ ਸਿੰਘ ਸਿੰਘ, ਕੁਲਵੰਤ ਸਿੰਘ ਜਹਾਂਗੀਰ, ਜਗਦੀਸ਼ ਸਿੰਘ, ਬਿਕਰਮਜੀਤ ਸਿੰਘ ਸ਼ਾਮ ਨਗਰ ਆਦਿ ਆਗੂਆ ਨੇ ਸੰਬੋਧਨ ਕੀਤਾ।

ਪਿਛਲੀ ਖ਼ਬਰ -ਬਰਨਾਲਾ ’ਚ ਸਫ਼ਾਈ ਸੇਵਕਾਂ ’ਤੇ ਪੁਲਿਸ ਵਲੋਂ ਕੀਤੇ ਅਣਮਨੁੱਖੀ ਤਸ਼ੱਦਦ ਦਾ ਮਾਮਲਾ-ਗੜ੍ਹਸ਼ੰਕਰ ’ਚ ਵੱਖ-ਵੱਖ ਜਥੇਬੰਦੀਆਂ ਤੇ... ਅਗਲੀ ਖ਼ਬਰ ਆਂਗਣਵਾੜੀ ਵਰਕਰਾਂ ਦੀ ਨਿਯੁਕਤੀ ਨਾਲ ਮਹਿਲਾ ਸਸ਼ਕਤੀਕਰਨ ਨੂੰ ਮਿਲੇਗੀ ਨਵੀਂ ਰਫ਼ਤਾਰ-ਤਲਬੀਰ ਗਿੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।