02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਵਿਧਾਇਕ ਦਲਬੀਰ ਸਿੰਘ ਟੌਗ ਵਲੋਂ ਲੋਕ ਮਿਲਣੀ ’ਚ ਨੌਜਵਾਨਾਂ ਦੇ ਭਵਿੱਖ ਅਤੇ ਲੋਕ ਮੁੱਦਿਆਂ ’ਤੇ ਵਿਚਾਰ-ਵਟਾਂਦਰਾ

ਅਜੀਤ ਡੈਸਕ 01-08-2026
ਸਠਿਆਲਾ, 31 ਜੁਲਾਈ (ਜਗੀਰ ਸਿੰਘ ਸਫਰੀ)-ਅੱਜ ਪਿੰਡ ਸਠਿਆਲਾ ਵਿਖੇ ਵਿਧਾਇਕ ਦਲਬੀਰ ਸਿੰਘ ਟੌਂਗ ਵਲੋਂ ਲੋਕ ਮਿਲਣੀ ‘ਚ ਨੌਜਵਾਨਾਂ ਅਤੇ ਪਤਵੰਤੇ ਸੱਜਣਾਂ ਨਾਲ ਇਕ ਵਿਸ਼ੇਸ਼ ਮੀਟਿੰਗ ਦੌਰਾਨ ਨੌਜਵਾਨਾਂ ਦੇ ਭਵਿੱਖ, ਰੁਜ਼ਗਾਰ ਦੇ ਮੌਕਿਆਂ, ਸਿੱਖਿਆ, ਨਸ਼ਿਆਂ ਤੋਂ ਬਚਾਅ ਅਤੇ ਖੇਤਰ ਦੇ ਲੋਕ ਮੁੱਦਿਆਂ ‘ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਤੇ ਵਿਧਾਇਕ ਟੌਂਗ ਨੇ ਕਿਹਾ ਕਿ ਨੌਜਵਾਨ ਦੇਸ਼ ਅਤੇ ਸਮਾਜ ਦੀ ਅਸਲ ਤਾਕਤ ਹਨ। ਉਨ੍ਹਾਂ ਨੂੰ ਸਿੱਖਿਆ, ਖੇਡਾਂ ਅਤੇ ਹੁਨਰ ਵਿਕਾਸ ਨਾਲ ਜੋੜ ਕੇ ਰੁਜ਼ਗਾਰ ਦੇ ਨਵੇਂ ਮੌਕੇ ਪ੍ਰਦਾਨ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਆਪਣੇ ਸੁਨਹਿਰੇ ਭਵਿੱਖ ਲਈ ਮਿਹਨਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਤੇ ਲੋਕਾਂ ਨੇ ਬੁਨਿਆਦੀ ਸਹੂਲਤਾਂ ਨਾਲ ਸੰਬੰਧਤ ਮੁੱਦੇ ਵੀ ਵਿਧਾਇਕ ਦੇ ਧਿਆਨ ਵਿਚ ਲਿਆਂਦੇ। ਵਿਧਾਇਕ ਟੌਂਗ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਪਹਿਲ ਦੇ ਆਧਾਰ ‘ਤੇ ਸੰਬੰਧਤ ਵਿਭਾਗਾਂ ਕੋਲ ਉਠਾ ਕੇ ਜਲਦ ਹੱਲ ਕਰਵਾਉਣ ਲਈ ਯਤਨ ਕੀਤੇ ਜਾਣਗੇ। ਇਸ ਮੌਕੇ ਸੁਸਾਇਟੀ ਪ੍ਰਧਾਨ ਗੁਰਮੁੱਖ ਸਿੰਘ ਡਾਂਗਾ, ਸਰਪੰਚ ਚਰਨਜੀਤ ਸਿੰਘ ਭੱਟੀ, ਡਾ. ਗੁਰਵਿੰਦਰ ਸਿੰਘ, ਗੁਲਜ਼ਾਰ ਸਿੰਘ, ਮੈਂਬਰ ਕਸ਼ਮੀਰ ਸਿੰਘ, ਮੈਂਬਰ ਹਰਭਜਨ ਸਿੰਘ, ਲਖਵਿੰਦਰ ਸਿੰਘ ਪਟਵਾਰੀ. ਹਰਪਾਲ ਸਿੰਘ ਕਾਲੂ, ਮਿਸਟਰੀ ਬੂਟਾ ਸਿੰਘ, ਭਗਵੰਤ ਸਿੰਘ, ਮੈਂਬਰ ਬੂਟਾ ਸਿੰਘ, ਜਸਬੀਰ ਸਿੰਘ ਸੋਢੀ, ਹਰਪਾਲ ਸਿੰਘ ਕਾਲੂ, ਸਮਰੇਜ ਸਿੰਘ, ਡਾ. ਬਲਦੇਵ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮੀਂਹ ਦੇ ਪਾਣੀ ਨਾਲ ਕਿਸਾਨਾਂ ਦੀ 50 ਏਕੜ ਤੋਂ ਵੱਧ ਫ਼ਸਲ ਬਰਬਾਦ, ਨੈਸ਼ਨਲ ਹਾਈਵੇ ਬਣਾਉਣ ਸਮੇਂ ਪਾਣੀ ਦੀ ਨਿਕਾਸੀ ਦਾ ਨਹੀਂ... ਅਗਲੀ ਖ਼ਬਰ ਸੇਂਟ ਸੋਵਰੇਨ ਕਾਨਵੈਂਟ ਸਕੂਲ ’ਚ ਸਟੂਡੈਂਟ ਇਲੈੱਕਸ਼ਨ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।