14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਅਮੀਰ ਵਿਰਸੇ ਨੂੰ ਸਾਂਭ ਕੇ ਰੱਖਣ ਪੰਜਾਬ ਦੀਆਂ ਧੀਆਂ-ਚੇਅਰਮੈਨ ਐੱਮ. ਐੱਮ. ਆਨੰਦ

ਜੇਠੂਵਾਲ, 13 ਅਗਸਤ( ਮਿੱਤਰ ਪਾਲ ਸਿੰਘਰੰਧਾਵਾ)-ਅੰਮ੍ਰਿਤਸਰ- ਬਟਾਲਾ ਜੀ. ਟੀ.

ਅਜੀਤ ਡੈਸਕ 14-08-2026
ਜੇਠੂਵਾਲ, 13 ਅਗਸਤ( ਮਿੱਤਰ ਪਾਲ ਸਿੰਘਰੰਧਾਵਾ)-ਅੰਮ੍ਰਿਤਸਰ- ਬਟਾਲਾ ਜੀ. ਟੀ. ਰੋਡ ’ਤੇ ਸਥਿਤ ਆਨੰਦ ਕਾਲਜ ਜੇਠੂਵਾਲ ਵਿਖੇ ਕਾਲਜ ਮੈਨੇਜਮੈਂਟ ਸਮੂਹ ਸਟਾਫ ਤੇ ਵਿਦਿਆਰਥਣਾਂ ਵਲੋਂ ਸਾਵਣ ਮਹੀਨੇ ਦਾ ਤਿਉਹਾਰ ਤੀਆਂ ਚਾਵਾਂ ਤੇ ਉਤਸ਼ਾਹ ਨਾਲ ਮਨਾਈਆਂ ਗਈਆਂ। ਇਸ ਮੌਕੇ ਕਾਲਜ ਵਿਹੜੇ ’ਚ ਰੰਗਾਰੰਗ ਪ੍ਰੋਗਰਾਮ ਦੌਰਾਨ ਵਿਦਿਆਰਥਣਾਂ ਵਲੋਂ ਗਿੱਧਾ ਤੇ ਬੋਲੀਆਂ ਪਾਈਆਂ ਗਈਆਂ ਅਤੇ ਗੀਤ ਪੇਸ਼ ਕੀਤੇ ਗਏ। ਅਤੇ ਸਟਾਫ ਤੇ ਵਿਦਿਆਰਥਨਾਂ ਵਲੋਂ ਪੀਂਘਾਂ ਝੂਟੀਆਂ ਗਈਆਂ। ਇਸ ਮੌਕੇ ਕਾਲਜ ਦੇ ਚੇਅਰਮੈਨ ਡਾ. ਐੱਮ. ਐੱਮ. ਅਨੰਦ, ਡਾਇਰੈਕਟਰ ਸੂਰੀਆ ਪ੍ਰਕਾਸ਼ ਆਨੰਦ ਵਲੋਂ ਸਾਂਝੇ ਤੌਰ ’ਤੇ ਇਸ ਤੀਆਂ ਦੇ ਤਿਉਹਾਰ ’ਤੇ ਵਧਾਈ ਤੇ ਸੰਦੇਸ਼ ਦਿੰਦਿਆਂ ਵਿਦਿਆਰਥੀਆਂ ਨੂੰ ਕਿਹਾ ਕਿ ਇਸ ਤਿਉਹਾਰ ਨਾਲ ਅਸੀਂ ਆਪਣੇ ਪੁਰਾਣੇ ਸੱਭਿਆਚਾਰ ਤੇ ਵਿਰਾਸਤੀ ਗੁਣਾਂ ਨੂੰ ਧਾਰਨ ਕਰਦੇ ਹਾਂ। ਅਤੇ ਆਪਣੇ ਵਿਰਸੇ ਨੂੰ ਧੀਆਂ ਨੂੰ ਸੰਭਾਲਣ ਦੀ ਮੁੱਖ ਲੋੜ ’ਤੇ ਜ਼ੋਰ ਦਿੱਤਾ। ਕਾਲਜ ਦੇ ਡਾਇਰੈਕਟਰ ਸੂਰੀਆ ਪ੍ਰਕਾਸ਼ ਆਨੰਦ ਵਲੋਂ ਤੀਆਂ ਦੇ ਤਿਉਹਾਰ ਮੌਕੇ ਕਰਵਾਏ ਸਭਿਆਚਾਰ ਪ੍ਰੋਗਰਾਮ ’ਚ ਵਧੀਆ ਭੂਮਿਕਾ ਨਿਭਾਉਣ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਅਨੰਦ ਕਾਲਜ ਵਲੋਂ ਵਿਦਿਆਰਥਣਾਂ ਨੂੰ ਪੜ੍ਹਾਈ ਦੇ ਨਾਲ ਨਾਲ ਆਪਣੇ ਪੁਰਾਣੇ ਵਿਰਸੇ ਤੋਂ ਯਾਦ ਕਰਾਉਣ ਲਈ ਅਜਿਹੇ ਤਿਉਹਾਰ ਮਨਾਏ ਜਾਂਦੇ ਹਨ। ਇਸ ਮੌਕੇ ਰੇਨੂ ਠਾਕਰ, ਪ੍ਰਿੰਸੀਪਲ ਰਚਨਾ ਕੁਮਾਰੀ, ਵਾਈਸ ਪ੍ਰਿੰਸੀਪਲ ਰਮਨਜੀਤ ਕੌਰ ਸੋਹਲ, ਊਸਾ ਸਰੀਨ, ਹਰਪ੍ਰੀਤ ਕੌਰ, ਰੀਤੂ ਕਾਲੀਆ, ਜਗਰੂਪ ਕੌਰ, ਸੋਨਲ ਮਹਾਜਨ, , ਬਲਜੀਤ ਕੌਰ, ਸਰੁਚੀ ਪਾਲ, ਰਮਿੰਦਰ ਜੀਤ ਕੌਰ, ਭੁਪਿੰਦਰ ਕੌਰ, ਜੋਤੀ ਬਾਲਾ, ਸੋਨਲ ਮਹਾਜਨ, ਸਾਕਸ਼ੀ ਸ਼ਰਮਾ, ਚਰਨਜੀਤ ਕੌਰ, ਪੂਨਮ ਹਰਲੀਨ, ਸੀਮਾ, ਰਿਪਨਦੀਪ, ਪੁਨਰ, ਸਿਮਰਨ ਢਿੱਲੋਂ, ਪ੍ਰਿਅੰਕਾ, ਪਰਮੀਤ, ਜਸਲੀਨ, ਰਮਨ ਚੌਹਾਨ, ਨਵਜੋਤ, ਮੀਨਾਕਸ਼ੀ, ਕੰਚਨ, ਪਲਵੀ, ਸਿਮਰਨਜੀਤ, ਮਨਮੀਤ ਸਮੇਤ ਹੋਰ ਸਟਾਫ ਤੇ ਵਿਦਿਆਰਥਣਾਂ ਸ਼ਾਮਿਲ ਸਨ।
ਪਿਛਲੀ ਖ਼ਬਰ ਪਿੰਡ ਜੱਲੂਪੁਰ ਖੈੜਾ ਵਿਖੇ 28 ਦੀ ਬਾਬਾ ਬਕਾਲਾ ਸਾਹਿਬ ਵਿਖੇ ਕਰਵਾਈ ਜਾ ਰਹੀ ਕਾਨਫਰੰਸ ਲਈ ਭਲਾਈਪੁਰ ਨੇ ਕੀਤਾ ਲਾਮਬੰਦ ਅਗਲੀ ਖ਼ਬਰ ਸਮਰਾ ਵਲੋਂ ਸੁਖਬੀਰ ਉੱਪਰ ਹੋਏ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।