22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਅਜੀਤ, ਜਲੰਧਰ ਸਨਿਚਰਵਾਰ, 1 ਅਗਸਤ, 2026

ਅੰਮ੍ਰਿਤਸਰ, 21 ਅਗਸਤ (ਰੇਸ਼ਮ ਸਿੰਘ)- ਈ. ਐੱਸ.

ਈ.ਐੱਸ.ਆਈ. ਹਸਪਤਾਲ ਦੇ ਡਾਕਟਰਾਂ ਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਜਾਰੀ, ਰੋਸ ਧਰਨਾ ਖ਼ਤਮ 22-08-2026
ਅੰਮ੍ਰਿਤਸਰ, 21 ਅਗਸਤ (ਰੇਸ਼ਮ ਸਿੰਘ)- ਈ.ਐੱਸ.ਆਈ. ਹਸਪਤਾਲ ਮਜੀਠਾ ਰੋਡ ਦੇ ਡਾਕਟਰਾਂ ਤੇ ਕਰਮਚਾਰੀਆਂ ਦੀਆਂ ਪਿਛਲੇ ਦੋ ਮਹੀਨੇ ਤੋਂ ਬੰਦ ਹੋਈਆਂ ਤਨਖਾਹਾਂ ਜਾਰੀ ਕਰਨ ਦਾ ਪੱਤਰ ਅੱਜ ਲੇਬਰ ਅਦਾਲਤ ਵਲੋਂ ਜਾਰੀ ਕਰ ਦਿੱਤੀਆਂ ਗਈਆਂ ਹਨ। ਜਿਸ ਕਾਰਨ ਚਲ ਰਹੀ ਹੜਤਾਲ ਖ਼ਤਮ ਕਰਕੇ ਰੋਸ ਧਰਨਾ ਚੁੱਕ ਦਿੱਤਾ ਗਿਆ ਹੈ । ਦੱਸਣਯੋਗ ਹੈ ਈ.ਐੱਸ.ਆਈ. ਨਿਗਮ ਅਤੇ ਹਸਪਤਾਲ ਦੀ ਪ੍ਰਬੰਧਕੀ ਟੀਮ ਵਲੋਂ ਬੀਤੇ ਸਮੇਂ ‘ਚ ਠੇਕੇ ‘ਤੇ ਰੱਖੇ ਗਏ ਸਫਾਈ ਕਰਮਚਾਰੀਆਂ ਦੀ ਤਨਖਾਹਾਂ ਤੇ ਪੈਸਿਆਂ ਦਾ ਵਿਵਾਦ ਲੇਬਰ ਕੋਰਟ ‘ਚ ਪੁੱਜ ਗਿਆ ਸੀ ਜਿਸ ਉਪਰੰਤ ਲੇਬਰ ਕੋਰਟ ਵਲੋਂ ਕਾਰਵਾਈ ਕਰਦਿਆਂ ਈ.ਐੱਸ.ਆਈ. ਹਸਪਤਾਲ ਦਾ ਖਾਤਾ ਜਾਮ ਕਰ ਦਿੱਤਾ ਤੇ ਖ਼ਜਾਨਾ ਦਫਤਰ ਤੋਂ ਸਾਰੇ ਸਟਾਫ ਦੀਆਂ ਤਨਖਾਹਾਂ ਰੁਕ ਗਈਆਂ। ਇਸ ਤਰ੍ਹਾਂ ਹਸਪਤਾਲ ਦੇ ਸਮੂਹ ਮੁਲਾਜ਼ਮਾਂ ਵਲੋਂ ਜਿਨ੍ਹਾਂ ਵਿਚ ਮੈਡੀਕਲ ਅਧਿਕਾਰੀ, ਸੀਨੀਅਰ ਮੈਡੀਕਲ ਅਧਿਕਾਰੀ, ਫਾਰਮੇਸੀ, ਸਟਾਫ ਨਰਸਿਜ, ਮੈਡੀਕਲ ਲੈਬ ਟੈਕਨੀਸ਼ਨ, ਦਰਜਾ ਚਾਰ ਕਰਮਚਾਰੀ, ਰੇਡੀਓਗ੍ਰਾਫਰ, ਕਲੈਰੀਕਲ ਸਟਾਫ ਸਾਰੇ ਵਰਗਾਂ ਦੇ ਕਰਮਚਾਰੀਆਂ ਵਲੋਂ ਲਗਾਤਾਰ ਕੰਮ ਛੱਡ ਕੇ ਹੜਤਾਲ ਕੀਤੀ ਜਾ ਰਹੀ ਸੀ, ਕਿਉਂਕਿ ਪਿਛਲੇ ਦੋ ਮਹੀਨਿਆਂ ਤੋਂ ਕਰਮਚਾਰੀਆਂ ਦੇ ਆਗੂ ਲਗਾਤਾਰ ਮੈਨੇਜਮੈਂਟ ਨਾਲ ਗੱਲਬਾਤ ਦਾ ਤਰੀਕਾ ਅਪਣਾ ਕੇ ਇਹ ਤਨਖਾਹ ਜਾਰੀ ਕਰਾਉਣ ਲਈ ਜਦੋਜਹਿਦ ਕਰਦੇ ਰਹੇ ਪਰ ਲਗਾਤਾਰ ਟਾਲਮਟੋਲ ਦੀ ਨੀਤੀ ਰਹਿਣ ਕਰਕੇ ਇਹ ਤਨਖਾਹਾਂ ਜਾਰੀ ਨਹੀਂ ਸਨ ਹੋ ਸਕੀਆਂ । ਹੁਣ ਜਦੋਂ ਕਿ ਤਨਖਾਹਾਂ ਜਾਰੀ ਕਰਨ ਦਾ ਕਹਿ ਦਿੱਤਾ ਗਿਆ ਹੈ ਤੇ ਇਸ ਸਬੰਧੀ ਕੀਤੇ ਜਾ ਰਹੇ ਮੁਜ਼ਾਹਰਿਆਂ ਤੇ ਧਰਨਿਆਂ ਨੂੰ ਅਗਲੇ ਫੈਸਲੇ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ । ਇਸ ਮੌਕੇ ਈ.ਐੱਸ.ਆਈ. ਮੁਲਾਜ਼ਮ ਫੈਡਰੇਸ਼ਨ ਆਗੂ ਅਸ਼ੋਕ ਸ਼ਰਮਾ, ਸਾਬਕਾ ਜਨਰਲ ਸਕੱਤਰ ਬਲਦੇਵ ਸਿੰਘ ਝੰਡੇਰ, ਈ.ਐਸ.ਆਈ. ਕਰਮਚਾਰੀ ਫੈਡਰੇਸ਼ਨ ਦੇ ਪ੍ਰਧਾਨ ਅਵਤਾਰ ਸਿੰਘ ਮਜੀਠਾ, ਸਰਬਜੀਤ ਕੌਰ ਸੋਹੀ, ਡਾ: ਰਵਿੰਦਰ ਕੁਮਾਰ, ਚੀਫ ਫਾਰਮੇਸੀ ਅਧਿਕਾਰੀ ਸਰਬਜੀਤ ਕੌਰ ਵਲੋਂ ਵੱਖ-ਵੱਖ ਭਰਾਤਰੀ ਜਥੇਬੰਦੀਆਂ ਦਾ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਬਾਬਾ ਸ਼ਮਸ਼ੇਰ ਸਿੰਘ ਕੋਹਰੀ, ਬਾਬਾ ਮਲਕੀਅਤ ਸਿੰਘ ਭੱਟੀ, ਗੁਰਦੇਵ ਸਿੰਘ ਢਿੱਲੋਂ ਆਦਿ ਨੇ ਸਮੂਹ ਮੁਲਾਜ਼ਮਾਂ ਤੇ ਜਥੇਬੰਦੀਆਂ ਦੇ ਕੀਤੇ ਸੰਘਰਸ਼ ਉਪਰੰਤ ਪ੍ਰਾਪਤੀ ਦੀ ਸਰਾਹਨਾ ਕੀਤੀ ਤੇ ਆਸ ਪ੍ਰਗਟਾਈ ਕਿ ਭਵਿੱਖ ਦੇ ਸਮੇਂ ਵਿਚ ਵੀ ਜਥੇਬੰਦੀਆਂ ਤਨ ਮਨ ਧਨ ਤੋਂ ਤੁਹਾਡੇ ਨਾਲ ਉਨ੍ਹਾਂ ਨੂੰ ਪੂਰਨ ਸਹਿਯੋਗ ਦੇਣਗੀਆਂ।
ਪਿਛਲੀ ਖ਼ਬਰ ਨਗਰ ਨਿਗਮ ਸਾਂਝੀ ਸੰਘਰਸ਼ ਕਮੇਟੀ ਵਲੋਂ ਨਿਗਮ ਕਮਿਸ਼ਨਰ ਨੂੰ 27 ਅਗਸਤ ਦੀ ਸਮੂਹਿਕ ਛੁੱਟੀ ’ਤੇ ਜਾਣ ਸੰਬੰਧੀ ਦਿੱਤਾ ਨੋਟਿਸ ਅਗਲੀ ਖ਼ਬਰ ਸੀ.ਕੇ.ਡੀ. ਵਲੋਂ ਵਿਦਿਆਰਥੀਆਂ ਨੂੰ ‘ਖੇਡ ਪਿਟਾਰੀ’ ਰਾਹੀਂ ਪੁਸਤਕਾਂ ਨਾਲ ਜੋੜਣ ਦੀ ਪਹਿਲਕਦਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।