ਵਾਂਸਾ ਵਾਲੇ ਬਾਜ਼ਾਰ ’ਚ ਅੱਧੀ ਰਾਤ ਨੂੰ ਹੋਈ ਹੁੱਲੜ੍ਹਬਾਜ਼ੀ ਤੇ ਗੋਲੀਆਂ ਚਲੀਆਂ, ਦਹਿਸ਼ਤ ਦਾ ਮਾਹੌਲ
ਅੰਮ੍ਰਿਤਸਰ, 2 ਅਕਤੂਬਰ (ਰੇਸ਼ਮ ਸਿੰਘ)-ਇਥੇ ਰਾਮ ਬਾਗ਼ ਖੇਤਰ ਦੇ ਇਲਾਕਾ ਵਾਂਸਾ ਵਾਲਾ ਬਜ਼ਾਰ ’ਚ 2 ਦਰਜ਼ਨ ਦੇ ਕਰੀਬ ਨੌਜਵਾਨਾਂ ਵਲੋਂ ਹੁਲੜਬਾਜੀ ਕਰਦਿਆਂ ਲੜਾਈ ਝਗੜਾ ਕੀਤਾ ਤੇ ਗੋਲੀਆਂ ਚਲਾ ਕੇ ਦਹਿਸ਼ਤ ਫੈਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਹਾਲਾ ਕਿ ਗੋਲੀਆਂ ਚਲਣ ਨਾਲ ਕਿਸੇ ਵਿਅਕਤੀ ਦੇ ਜ਼ਖ਼ਮੀਂ ਹੋਣ ਦੀ ਖ਼ਬਰ ਨਹੀਂ ਹੈ।
ਗੋਲੀਆਂ ਚਲਣ ਦੀ ਵਾਪਰੀ ਘਟਨਾਂ ਬਾਰੇ ਦਸਦੇ ਹੋਏ ਏ.ਡੀ.ਸੀ.ਪੀ. ਮਨਮੋਹਨ ਸਿੰਘ ਔਲਖ। ਤਸਵੀਰ: ਹਰਜੀਤ ਸਿੰਘ
03-10-2026