10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਬਾਬਾ ਪਿੰਗਲਾ ਯੁਵਕ ਸੇਵਾਵਾਂ ਕਲੱਬ ਜੈਤੋ ਦੀ ਮੀਟਿੰਗ ਹੋਈ

ਜੈਤੋ, 9 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਬਾਬਾ ਪਿੰਗਲਾ ਯੁਵਕ ਸੇਵਾਵਾਂ ਕਲੱਬ ਜੈਤੋ ਦੇ ਪ੍ਰਧਾਨ ਰੀਤ ਬਰਾੜ ਦੀ ਪ੍ਰਧਾਨਗੀ ਹੇਠ ਅਹੁਦੇਦਾਰਾਂ ਤੇ ਮੈਂਬਰਾਂ ਦੀ ਇਕ ਅਹਿਮ ਮੀਟਿੰਗ ਹੋਈ। ਜਿਸ ਵਿਚ ਫੈਸਲਾ ਲਿਆ ਗਿਆ ਕਿ ਦਸੰਬਰ 2026 ਮਹੀਨੇ ’ਚ ਕਬੱਡੀ ਟੂਰਨਾਮੈਂਟ ਕਰਵਾਇਆ ਜਾਵੇ ਅਤੇ ਕਲੱਬ ਦੀਆਂ ਗਤੀਵਿਧੀਆਂ ਨੂੰ ਹੋਰ ਤੇਜ਼ ਕੀਤਾ ਜਾਵੇਗਾ।

ਬਾਬਾ ਪਿੰਗਲਾ ਯੁਵਕ ਸੇਵਾਵਾਂ ਕਲੱਬ ਜੈਤੋ ਦੇ ਅਹੁਦੇਦਾਰਾਂ ਤੇ ਮੈਂਬਰਾਂ ਮੀਟਿੰਗ ਦੌਰਾਨ। ਤਸਵੀਰ : ਗੁਰਚਰਨ ਸਿੰਘ ਗਾਬੜੀਆ 10-10-2026
ਜੈਤੋ, 9 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਬਾਬਾ ਪਿੰਗਲਾ ਯੁਵਕ ਸੇਵਾਵਾਂ ਕਲੱਬ ਜੈਤੋ ਦੇ ਪ੍ਰਧਾਨ ਰੀਤ ਬਰਾੜ ਦੀ ਪ੍ਰਧਾਨਗੀ ਹੇਠ ਅਹੁਦੇਦਾਰਾਂ ਤੇ ਮੈਂਬਰਾਂ ਦੀ ਇਕ ਅਹਿਮ ਮੀਟਿੰਗ ਹੋਈ। ਜਿਸ ਵਿਚ ਫੈਸਲਾ ਲਿਆ ਗਿਆ ਕਿ ਦਸੰਬਰ 2026 ਮਹੀਨੇ ’ਚ ਕਬੱਡੀ ਟੂਰਨਾਮੈਂਟ ਕਰਵਾਇਆ ਜਾਵੇ ਅਤੇ ਕਲੱਬ ਦੀਆਂ ਗਤੀਵਿਧੀਆਂ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਕਲੱਬ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਇਸ ਫ਼ੈਸਲਾ ਦਾ ਸਵਾਗਤ ਕਰਦਿਆ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਆ ਜਾਵੇਗਾ ਅਤੇ ਨਸ਼ੇ ਵਰਗੀ ਲਾਹਨਣ ਤੋਂ ਨੌਜਵਾਨਾਂ ਨੂੰ ਬਚਾਉਣ ਦਾ ਉਪਰਾਲਾ ਹੋਵੇਗਾ। ਇਸ ਕਰਕੇ ਟੂਰਨਾਮੈਂਟ ਕਰਵਾਉਣਾ ਵਧੀਆ ਕਦਮ ਹੈ। ਇਸ ਮੌਕੇ ਪ੍ਰਧਾਨ ਰੀਤ ਬਰਾੜ, ਨਿੰਦਰ ਕਬੱਡੀ ਖਿਡਾਰੀ, ਲੱਖਾ ਐਮ.ਸੀ, ਧੰਨਾ ਬਰਾੜ, ਤਾਰਾ ਬਰਾੜ, ਦਵਿੰਦਰ ਸੈਕਟਰੀ, ਅੰਬੀ ਬਰਾੜ, ਦਵਿੰਦਰ ਨਿਰਵਾਨ, ਸੂਬਾ ਬਰਾੜ, ਗੱਗਾ ਬਰਾੜ, ਹੈਰੀ ਬਰਾੜ ਅਤੇ ਅਨਮੋਲ ਬਰਾੜ ਆਦਿ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਪ੍ਰਿਅੰਕ ਕਾਨੂੰਗੋ ਟਿੱਲਾ ਬਾਬਾ ਸ਼ੇਖ ਫ਼ਰੀਦ ਜੀ ਵਿਖੇ ਹੋਏ ਨਤਮਸਤਕ ਅਗਲੀ ਖ਼ਬਰ ਪੰਜਾਬ ’ਚ ਸਰਕਾਰ ਬਣਾਉਣ ਦੇ ਦਾਅਵੇ ਕਰਨ ਵਾਲਿਆਂ ਨੂੰ ਸੂਬੇ ਪ੍ਰਤੀ ਹਮਦਰਦ ਪਹੁੰਚ ਰੱਖਣੀ ਪਵੇਗੀ-ਗਿਆਨੀ ਹਰਪ੍ਰੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।