01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਵਿਧਾਇਕ ਜੌੜਾਮਾਜਰਾ ਵਲੋਂ ਸਮਾਣਾ 'ਚ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ

ਅਜੀਤ ਡੈਸਕ 31-01-2026
• ਸ਼ਹਿਰ ਦੀਆਂ ਸੜਕਾਂ ਦਾ ਹੋਵੇਗਾ ਨਵੀਨੀਕਰਨ
ਸਮਾਣਾ, 30 ਜਨਵਰੀ (ਸਾਹਿਬ ਸਿੰਘ)-ਹਲਕਾ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਜਾਰਾ ਨੇ ਸਮਾਣਾ ਸ਼ਹਿਰ ਵਿਚ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਅੱਠ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਤੋਂ ਲੈ ਕੇ ਭਵਾਨੀਗੜ੍ਹਸੜਕ ਤੱਕ ਜਾਣ ਵਾਲੀ ਸੜਕ ਦੇ ਨਵੀਨੀਕਰਨ ਦੇ ਕੰਮ ਦੀ ਸ਼ੁਰੂਆਤ ਕੀਤੀ | ਇਸ 'ਤੇ 18 ਲੱਖ 51 ਹਜ਼ਾਰ ਰੁਪਏ ਦੀ ਲਾਗਤ ਆਏਗੀ | ਸ. ਜੌੜਾਮਾਜਰਾ ਨੇ ਮਲਕਾਨਾ ਪੱਤੀ ਤੋਂ ਭਵਾਨੀਗੜ੍ਹਸੜਕ ਨੂੰ ਜੋੜਨ ਵਾਲੀ ਇਕ ਸੜਕ ਦੇ ਨਿਰਮਾਣ ਦਾ ਕੰਮ ਟੱਕ ਲਗਾ ਕੇ ਸ਼ੁਰੂ ਕੀਤਾ | ਇਸ ਤੋਂ ਸ਼ਹਿਰ ਵਿਚ ਹੋਰ 6 ਵਿਕਾਸ ਕਾਰਜਾਂ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ | ਇਨ੍ਹਾਂ ਵਿਕਾਸ ਕਾਰਜਾਂ 'ਤੇ 3 ਕਰੋੜ 22 ਲੱਖ ਰੁਪਏ ਤੋਂ ਵੱਧ ਦੀ ਲਾਗਤ ਆਏਗੀ |
ਵਿਕਾਸ ਕਾਰਜਾਂ ਦੀ ਸ਼ੁਰੂਆਤ ਮੌਕੇ ਸੀਨੀਅਰ ਆਗੂ ਹਰਜਿੰਦਰ ਸਿੰਘ ਮਿੰਟੂ, ਮਾਰਕੀਟ ਕਮੇਟੀ ਦੇ ਚੇਅਰਮੈਨ ਬਲਕਾਰ ਸਿੰਘ ਗੱਜੂਮਾਜਰਾ, ਕਾਰਜਸਾਧਕ ਅਫ਼ਸਰ ਅਪਰਅਪਾਰ ਸਿੰਘ, ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਗੁਰਦੇਵ ਸਿੰਘ ਟਿਵਾਣਾ, ਸੰਜੇ ਮੰਤਰੀ ਅਤੇ ਸੁਨੈਣਾ ਮਿੱਤਲ ਵੀ ਮੌਜੂਦ ਸਨ | ਸ. ਜੌੜਾਮਾਜਰਾ ਨੇ ਆਖਿਆ ਕਿ ਸ਼ਹਿਰ ਦੀਆਂ ਹੋਰ ਸੜਕਾਂ ਤੇ ਗਲੀਆਂ ਦੀ ਮੁਰੰਮਤ ਦਾ ਕੰਮ ਵੀ ਜਲਦੀ ਸ਼ੁਰੂ ਕੀਤਾ ਜਾਵੇਗਾ | ਦਿਨ ਲੱਗਣ ਨਾਲ ਸੜਕਾਂ 'ਤੇ ਪ੍ਰੀਮਿਕਸ ਪਾਇਆ ਜਾਵੇਗਾ | ਉਨ੍ਹਾਂ ਆਖਿਆ ਕਿ ਵਿਕਾਸ ਕਾਰਜਾਂ ਵਿਚ ਹੋਰ ਤੇਜ਼ੀ ਲਿਆਂਦੀ ਜਾਵੇਗੀ | ਉਨ੍ਹਾਂ ਆਖਿਆ ਕਿ ਸਮਾਣਾ ਹਲਕੇ ਵਿਚ ਵੱਡੀ ਪੱਧਰ 'ਤੇ ਵਿਕਾਸ ਕਾਰਜ ਚੱਲ ਰਹੇ ਹਨ ਅਤੇ ਹੋਰ ਵੀ ਕੀਤੇ ਜਾ ਰਹੇ ਹਨ | ਇਸ ਮੌਕੇ ਪਾਰਸ ਸ਼ਰਮਾ, ਸੰਜੇ ਸਾਹਨੀ, ਰਾਜੂ ਛਾਬੜਾ, ਸੋਮਨਾਥ, ਸ਼ੈਰੀ ਬਾਂਸਲ, ਸੰਜੇ ਸਿੰਗਲਾ ਅਤੇ ਰਵੀ ਸ਼ਰਮਾ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਸਿਹਤ ਸੇਵਾਵਾਂ ਸਾਡੀ ਮੁੱਖ ਤਰਜ਼ੀਹ, ਹਰ ਯੋਗ ਪਰਿਵਾਰ ਦਾ ਬਣੇਗਾ ਸਿਹਤ ਬੀਮਾ ਕਾਰਡ-ਰਣਜੋਧ ਸਿੰਘ ਹਡਾਣਾ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਵਿਸ਼ੇਸ਼ ਮੀਟਿੰਗ ਅੱਜ-ਜਥੇਦਾਰ ਲਾਲਕਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।