31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਬਲਾਕ ਭਾਦਸੋਂ-2 ਵਲੋਂ ਦਾਖ਼ਲਾ ਮੁਹਿੰਮ ਦਾ ਆਗ਼ਾਜ਼

ਅਜੀਤ ਡੈਸਕ 31-01-2026
ਭਾਦਸੋਂ, 30 ਜਨਵਰੀ (ਪ੍ਰਦੀਪ ਦੰਦਰਾਲਾ)-ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਟਿਆਲਾ ਸਾਲੂ ਮਹਿਰਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮਨਵਿੰਦਰ ਕੌਰ ਭੁੱਲਰ ਦੀ ਅਗਵਾਈ ਵਿਚ ਪਹੁੰਚੀ ਦਾਖਲਾ ਵੈਨ ਦਾ ਸਿੱਖਿਆ ਬਲਾਕ ਭਾਦਸੋਂ-2 ਦੇ ਪਿੰਡ ਸਿੰਬੜੋ ਵਿਚ ਨਿੱਘਾ ਸਵਾਗਤ ਕੀਤਾ ਗਿਆ | ਪ੍ਰੋਗਰਾਮ ਸਮੇਂ ਵੱਖੋ-ਵੱਖਰੇ ਸਕੂਲਾਂ ਦੇ ਬੱਚਿਆਂ ਦੁਆਰਾ ਪੇਸ਼ਕਾਰੀਆਂ ਵੀ ਕੀਤੀਆਂ ਗਈਆਂ ਅਤੇ ਮੋਟਰਸਾਈਕਲਾਂ ਦੇ ਕਾਫ਼ਲੇ ਦੇ ਰੂਪ ਵਿਚ ਦਾਖਲਾ ਮੁਹਿੰਮ ਦਾ ਆਗਾਜ਼ ਕੀਤਾ | ਇਸ ਸਮੇਂ ਲੋਕਾਂ ਨੂੰ ਸੰਬੋਧਨ ਕਰਦਿਆਂ ਹੋਇਆ ਬੀਪੀਈਓ ਭਾਦਸੋਂ ਜਗਜੀਤ ਸਿੰਘ ਨੌਹਰਾ ਨੇ ਕਿਹਾ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਉਣ | ਪ੍ਰੋਗਰਾਮ ਦੌਰਾਨ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਪਟਿਆਲਾ ਮਨਵਿੰਦਰ ਕੌਰ ਭੁੱਲਰ ਨੇ ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਵਿਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਸੰਬੰਧੀ ਲੋਕਾਂ ਨੂੰ ਵਿਸਥਾਰ ਨਾਲ ਜਾਣੂੰ ਕਰਵਾਇਆ | ਇਸ ਸਮੇਂ ਬੀਪੀਈਉ ਪਿ੍ਥੀ ਸਿੰਘ ਪਟਿਆਲਾ, ਸਰਪੰਚ ਕੁਲਵੰਤ ਕੌਰ ਬਰਾੜ, ਸਰਪੰਚ ਸਤਨਾਮ ਸਿੰਘ ਸੱਤੀ ਕਨਸੂਹਾ ਖ਼ੁਰਦ, ਪੰਚ ਨਾਹਰ ਦਾਸ, ਪੰਚ ਅਵਤਾਰ ਸਿੰਘ, ਜਗਜੀਤ ਸਿੰਘ ਵਾਲੀਆ, ਲਖਵਿੰਦਰ ਸਿੰਘ ਕੌਲੀ, ਡਾ. ਨਰਿੰਦਰ ਤੇਜਾ, ਨਵਦੀਪ ਸ਼ਰਮਾ, ਕੁਲਦੀਪ ਸਿੰਘ, ਪਰਵਿੰਦਰ ਸਰਾਓ, ਗੀਤਾ ਕੌਰ ਸਿੰਬੜੋ, ਹਰਿੰਦਰ ਸਿੰਘ ਸੋਹੀ, ਹਰਦੀਪ ਸਿੰਘ, ਪਿ੍ਅੰਕਾ ਤਿਵਾੜੀ, ਸੀ.ਐੱਚ.ਟੀ. ਜਸਪਾਲ ਸਿੰਘ ਚਹਿਲ, ਰਮਨਜੀਤ ਕੌਰ ਅੱਡਾ ਸਹੌਲੀ, ਜਸਪ੍ਰੀਤ ਸਿੰਘ ਗੋਬਿੰਦਪੁਰਾ, ਗੁਰਪ੍ਰੀਤ ਸਿੰਘ ਸੁੱਧੇਵਾਲ, ਜਸਵਿੰਦਰ ਸਿੰਘ, ਸਤਵੀਰ ਸਿੰਘ, ਗੁਰਮੀਤ ਸਿੰਘ ਨਿਰਮਾਣ ਤੇ ਵੱਖ-ਵੱਖ ਸਕੂਲਾਂ ਦੇ ਅਧਿਆਪਕ ਤੇ ਪਿੰਡ ਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ 'ਚ ਬਦਲਾਅ ਦੀ ਤਿਆਰੀ-2027 ਵਿਚ ਭਾਜਪਾ ਦੀ ਸਰਕਾਰ ਬਣੇਗੀ-ਪ੍ਰਨੀਤ ਕੌਰ ਅਗਲੀ ਖ਼ਬਰ ਸਿਹਤ ਸੇਵਾਵਾਂ ਸਾਡੀ ਮੁੱਖ ਤਰਜ਼ੀਹ, ਹਰ ਯੋਗ ਪਰਿਵਾਰ ਦਾ ਬਣੇਗਾ ਸਿਹਤ ਬੀਮਾ ਕਾਰਡ-ਰਣਜੋਧ ਸਿੰਘ ਹਡਾਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।