31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਪੰਜਾਬ 'ਚ ਬਦਲਾਅ ਦੀ ਤਿਆਰੀ-2027 ਵਿਚ ਭਾਜਪਾ ਦੀ ਸਰਕਾਰ ਬਣੇਗੀ-ਪ੍ਰਨੀਤ ਕੌਰ

ਅਜੀਤ ਡੈਸਕ 31-01-2026
• ਪ੍ਰਧਾਨ ਮੰਤਰੀ ਮੋਦੀ ਪੰਜਾਬ ਨੂੰ ਵੱਡਾ ਤੋਹਫ਼ਾ ਦੇਣਗੇ
ਸਮਾਣਾ, 30 ਜਨਵਰੀ (ਪ੍ਰੀਤਮ ਸਿੰਘ ਨਾਗੀ)-ਪੰਜਾਬ 'ਚ ਭਾਜਪਾ ਨਾਲ ਨਵੇਂ ਲੋਕ ਪੂਰੇ ਜੋਸ਼ ਨਾਲ ਜੁੜ ਰਹੇ ਹਨ ਤੇ ਭਾਜਪਾ ਪਰਿਵਾਰ ਦਿਨ ਪ੍ਰਤੀ ਦਿਨ ਵੱਡਾ ਹੋ ਰਿਹਾ ਹੈ | ਵਰਕਰਾਂ ਅਤੇ ਵੋਟਰਾਂ ਦਾ ਜੋਸ਼ ਦਸ ਰਿਹਾ ਹੈ ਕਿ 2027 ਵਿਚ ਭਾਜਪਾ ਦੀ ਸਰਕਾਰ ਬਣੇਗੀ | ਇਹ ਵਿਚਾਰ ਸਾਬਕਾ ਮੈਂਬਰ ਪਾਰਲੀਮੈਂਟ ਸ੍ਰੀਮਤੀ ਪ੍ਰਨੀਤ ਕੌਰ ਨੇ ਵਰਕਰ ਮਿਲਣੀ ਦੌਰਾਨ ਬੋਲਦਿਆਂ ਕਹੀ | ਉਨ੍ਹਾਂ ਤਸੱਲੀ ਪ੍ਰਗਟ ਕੀਤੀ ਕਿ ਭਾਜਪਾ ਇਕਜੁਟ ਹੈ ਤੇ ਸਾਰੇ ਆਗੂ ਤੇ ਵਰਕਰ ਟੀਮ ਬਣ ਕੇ ਪਾਰਟੀ ਲਈ ਕੰਮ ਕਰ ਰਹੇ ਹਨ |
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜਾਬ ਦੌਰਾ ਪੰਜਾਬ ਦੀ ਜਨਤਾ ਲਈ ਨਵੀਂ ਰੌਸ਼ਨੀ ਪੈਦਾ ਕਰੇਗਾ ਤੇ ਉਹ ਪੰਜਾਬ ਲਈ ਵੱਡਾ ਤੋਹਫ਼ਾ ਦੇਣਗੇ ਜਿਸ ਦਾ ਐਲਾਨ ਉਹ ਖ਼ੁਦ ਕਰਨਗੇ | ਆਮ ਆਦਮੀ ਪਾਰਟੀ ਬਾਰੇ ਪ੍ਰਨੀਤ ਕੌਰ ਨੇ ਆਖਿਆ ਕਿ ਇਹ ਇਕ ਡਰਾਮਾ ਪਾਰਟੀ ਹੈ ਜਿਸ ਨੇ ਬਦਲਾਅ ਦੇ ਨਾਮ 'ਤੇ ਲੋਕਾਂ ਨਾਲ ਧੋਖਾ ਕੀਤਾ ਹੈ | ਉਨ੍ਹਾਂ ਦੀ ਕਹਿਣੀ ਤੇ ਕਥਨੀ ਵਿਚ ਵੱਡਾ ਫਰਕ ਹੈ | ਇਹ ਸਮੇਂ ਭੱਲਾ ਭਰਾਵਾਂ ਪੁਰਦਮਨ ਭੱਲਾ ਤੇ ਲਲਿਤ ਭੱਲਾ ਵਲੋਂ ਪ੍ਰਨੀਤ ਕੌਰ ਦਾ ਸਨਮਾਨ ਵੀ ਕੀਤਾ ਗਿਆ |
ਪਿਛਲੀ ਖ਼ਬਰ ਮਹਾਨ ਸਵ. ਕ੍ਰਿਕਟਰ ਸ਼੍ਰੀ ਧਰੁਵ ਪਾਂਡਵ ਦੀ ਯਾਦ 'ਚ ਖੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਬਲਾਕ ਭਾਦਸੋਂ-2 ਵਲੋਂ ਦਾਖ਼ਲਾ ਮੁਹਿੰਮ ਦਾ ਆਗ਼ਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।