31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਮਹਾਨ ਸਵ. ਕ੍ਰਿਕਟਰ ਸ਼੍ਰੀ ਧਰੁਵ ਪਾਂਡਵ ਦੀ ਯਾਦ 'ਚ ਖੂਨਦਾਨ ਕੈਂਪ ਲਗਾਇਆ

ਅਜੀਤ ਡੈਸਕ 31-01-2026
ਪਟਿਆਲਾ, 30 ਜਨਵਰੀ (ਅ.ਬ.)-ਧਰੁਵ ਪਾਂਡਵ ਕ੍ਰਿਕਟ ਟ੍ਰਸਟ ਵੱਲੋਂ ਅੱਜ ਯਾਨੀ 30 ਜਨਵਰੀ, 2026 ਨੂੰ ਮਹਾਨ ਮਰਹੂਮ ਕ੍ਰਿਕਟਰ ਸ਼੍ਰੀ ਧਰੁਵ ਪਾਂਡਵ ਦੀ ਯਾਦ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ¢ ਟ੍ਰਸਟ ਵੱਲੋਂ ਹਰ ਸਾਲ ਇਸ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਜਾਂਦਾ ਹੈ¢ ਧਰੁਵ ਪਾਂਡਵ ਕ੍ਰਿਕਟ ਟ੍ਰਸਟ ਦਾ ਗਠਨ ਇੱਕ ਉੱਭਰਦੇ ਹੋਏ ਨÏਜਵਾਨ ਕ੍ਰਿਕਟਰ ਦੀ ਯਾਦ ਵਿੱਚ ਕੀਤਾ ਗਿਆ ਸੀ, ਜਿਸ ਨੇ ਖੇਡ ਵਿੱਚ ਬਹੁਤ ਨਾਮ ਕਮਾਇਆ ਸੀ ਪਰ ਬਦਕਿਸਮਤੀ ਨਾਲ 30 ਜਨਵਰੀ, 1992 ਨੂੰ ਅੰਬਾਲਾ ਨੇੜੇ ਇੱਕ ਸੜਕ ਹਾਦਸੇ ਵਿੱਚ ਉਸਦੀ ਜਾਨ ਚਲੀ ਗਈ¢ ਸ਼੍ਰੀ ਪਾਂਡਵ ਇੱਕ ਸ਼ਾਨਦਾਰ ਕ੍ਰਿਕਟਰ ਸਨ, ਜਿਨ੍ਹਾਂ ਨੇ ਮਹਿਜ਼ ਚÏਦਾਂ ਸਾਲ ਦੀ ਉਮਰ ਵਿੱਚ ਪੰਜਾਬ ਵੱਲੋਂ ਰਣਜੀ ਟਰਾਫੀ ਟੂਰਨਾਮੈਂਟ ਖੇਡਿਆ ਸੀ¢ ਉਨ੍ਹਾਂ ਦੇ ਨਾਮ ਸਭ ਤੋਂ ਘੱਟ ਉਮਰ ਵਿੱਚ ਸੈਂਕੜਾ ਬਣਾਉਣ ਅਤੇ 1,000 ਫਰਸਟ ਕਲਾਸ ਦੌੜਾਂ ਪੂਰੀਆਂ ਕਰਨ ਦਾ ਰਿਕਾਰਡ ਸੀ¢ ਉਹ ਸਚਿਨ ਤੇਂਦੁਲਕਰ, ਸੌਰਵ ਗਾਂਗੁਲੀ, ਅਨਿਲ ਕੁੰਬਲੇ, ਜੇ. ਸ੍ਰੀਨਾਥ, ਵਿਨੋਦ ਕਾਂਬਲੀ, ਅਜੇ ਜਡੇਜਾ ਅਤੇ ਰਾਹੁਲ ਦ੍ਰਾਵਿੜ ਵਰਗੇ ਦਿੱਗਜ ਕ੍ਰਿਕਟਰਾਂ ਦੇ ਸਮਕਾਲੀ ਸਨ¢ ਇਨ੍ਹਾਂ ਸਾਰੇ ਖਿਡਾਰੀਆਂ ਨੇ ਭਾਰਤੀ ਯੂਥ ਟੀਮ ਵਿੱਚ ਇਕੱਠੇ ਖੇਡਦਿਆਂ ਏਸ਼ੀਆ ਕੱਪ ਜਿੱਤਿਆ ਸੀ¢ ਧਰੁਵ ਪਾਂਡਵ ਹਮੇਸ਼ਾ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਰਹੇ¢
ਪਿਛਲੀ ਖ਼ਬਰ ਹਰਭਜਨ ਸਿੰਘ ਨੂੰ ਆਈ. ਐੱਫ. ਐੱਸ. ਵਜੋਂ ਮਿਲੀ ਤਰੱਕੀ ਅਗਲੀ ਖ਼ਬਰ ਪੰਜਾਬ 'ਚ ਬਦਲਾਅ ਦੀ ਤਿਆਰੀ-2027 ਵਿਚ ਭਾਜਪਾ ਦੀ ਸਰਕਾਰ ਬਣੇਗੀ-ਪ੍ਰਨੀਤ ਕੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।