31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਸਕੂਲ ਆਫ ਐਮੀਨੈਂਸ ਫੀਲਖਾਨਾ ਵਿਖੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀਆਂ ਭੇਟ

ਅਜੀਤ ਡੈਸਕ 31-01-2026
• ਸੱਚ ਤੇ ਅਹਿੰਸਾ ਸਭ ਲਈ ਜ਼ਰੂਰੀ-ਡਾ. ਗੁਪਤਾ
ਪਟਿਆਲਾ, 30 ਜਨਵਰੀ (ਧਰਮਿੰਦਰ ਸਿੰਘ ਸਿੱਧੂ)-ਸਕੂਲ ਆਫ ਐਮੀਨੈਂਸ ਫੀਲਖਾਨਾ ਪਟਿਆਲਾ ਵਿਖੇ ਕੌਮੀ ਸੇਵਾ ਯੋਜਨਾ (ਐਨ.ਐੱਸ.ਐੱਸ. ਯੂਨਿਟਸ) ਵਲੋਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ ਸ਼ਹੀਦੀ ਸਮਾਗਮ ਮਨਾਇਆ ਗਿਆ¢ ਇਸ ਮੌਕੇ ਸਟੇਟ ਐਵਾਰਡੀ ਪਿ੍ੰਸੀਪਲ ਡਾ. ਰਜਨੀਸ਼ ਗੁਪਤਾ ਨੇ ਵਲੰਟੀਅਰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਪੂਰੀ ਦੁਨੀਆਂ ਦੇ ਵਿਚ ਗਾਂਧੀ ਦੇ ਸੱਚ ਅਤੇ ਅਹਿੰਸਾ ਦੇ ਸਿਧਾਂਤ 'ਤੇ ਚੱਲਣਾ ਬਹੁਤ ਜਰੂਰੀ ਹੈ | ਉਨ੍ਹਾਂ ਨੇ ਮਹਾਤਮਾ ਗਾਂਧੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਉਪਰੰਤ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮਹਾਤਮਾ ਗਾਂਧੀ ਦੇ ਜੀਵਨ ਵਾਂਗ ਸਾਦਾ ਜੀਵਨ ਅਪਣਾਉਣ ਦਾ ਸੁਨੇਹਾ ਦਿੱਤਾ¢ ਇਸ ਮÏਕੇ ਪ੍ਰੋਗਰਾਮ ਅਫਸਰ ਮਨੋਜ ਥਾਪਰ ਨੇ ਗਾਂਧੀ ਦੇ ਜੀਵਨ ਬਾਰੇ ਸੰਖੇਪ ਵੇਰਵੇ ਸਾਂਝੇ ਕੀਤੇ, ਉਨ੍ਹਾਂ ਨੇ ਗਾਂਧੀ ਜੀ ਦੇ ਦੱਖਣੀ ਅਫਰੀਕਾ ਦੇ ਅੰਦੋਲਨ, ਸੱਤਿਆਗ੍ਰਹ, ਨਾ ਮਿਲਵਰਤਨ ਅੰਦੋਲਨ, ਹਿਜਰਤ ਅਤੇ ਆਪਣੇ ਹੱਥ ਕਿਰਤ ਕਰਨ ਦੇ ਸਿਧਾਂਤ ਬਾਰੇ ਜਾਣਕਾਰੀ ਦਿੱਤੀ |
ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਜੀ ਕੇਵਲ ਭਾਰਤ ਦੇ ਵਿਚ ਹੀ ਨਹੀਂ ਪੂਰੀ ਦੁਨੀਆਂ ਦੇ ਵਿਚ ਪ੍ਰੇਰਨਾ ਦੇ ਸਰੋਤ ਹਨ¢ ਇਸ ਮÏਕੇ 11 ਵਜੇ ਦੋ ਮਿੰਟ ਦਾ ਮÏਨ ਵੀ ਰੱਖਿਆ ਗਿਆ ਤੇ ਪ੍ਰਾਰਥਨਾ ਕੀਤੀ ਗਈ¢ ਪ੍ਰੋਗਰਾਮ ਦੇ ਵਿਚ ਮੀਡੀਆ ਕਵਰੇਜ ਅਕਸ਼ੇ ਖਨÏਰੀ ਨੇ ਕੀਤੀ¢ ਐੱਨ.ਐੱਸ.ਐੱਸ. ਵਲੋਂ ਉਲੀਕੇ ਗਏ, ਇਸ ਸਾਦੇ ਪ੍ਰੋਗਰਾਮ ਦੇ ਵਿਚ ਸਟਾਫ ਵਲੋਂ ਵਿਸ਼ੇਸ਼ ਤÏਰ 'ਤੇ ਸੀਨੀਅਰ ਲੈਕਚਰਾਰ ਕੰਵਲਜੀਤ ਸਿੰਘ ਧਾਲੀਵਾਲ, ਲੈਕਚਰਾਰ ਚਰਨਜੀਤ ਸਿੰਘ, ਲੈਕਚਰਾਰ ਹਰਪ੍ਰੀਤ, ਪ੍ਰੋਗਰਾਮ ਆਫੀਸਰ ਸਟੇਟ ਐਵਾਰਡੀ ਅਧਿਆਪਕ ਪ੍ਰਗਟ ਸਿੰਘ, ਡਾ. ਗੁਰਪ੍ਰੀਤ ਸਿੰਘ, ਲੈਕਚਰਾਰ ਜੁਗੇਸ਼ ਜਿੰਦਲ ਆਦਿ ਨੇ ਸ਼ਮੂਲੀਅਤ ਕੀਤੀ¢
ਪਿਛਲੀ ਖ਼ਬਰ ਸਾਲਾਨਾ ਤਿੰਨ ਦਿਨਾਂ ਜੋੜ ਮੇਲ ਇਤਿਹਾਸਕ ਗੁਰਦੁਆਰਾ ਚੋਈ ਸਾਹਿਬ ਵਿਖੇ 1 ਤੋਂ ਸ਼ੁਰੂ, ਅੰਮਿ੍ਤ ਸੰਚਾਰ 3 ਨੂੰ ਅਗਲੀ ਖ਼ਬਰ ਬਲੀਦਾਨ ਦਿਵਸ : ਸ਼ਰਧਾਂਜਲੀ ਸਮਾਰੋਹ ਮੌਕੇ ਦੋ ਮਿੰਟ ਦਾ ਮੋਨ ਧਾਰ ਕੇ ਦੇਸ਼ ਦੇ ਸੁਤੰਤਰਤਾ ਸੰਗਰਾਮ ਦੇ ਸ਼ਹੀਦਾਂ ਨੂੰ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।