15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਕਈ ਦਹਾਕਿਆਂ ਤੋਂ ਐੱਸ. ਐੱਸ. ਟੀ. ਨਗਰ 'ਚ ਲੱਗ ਰਹੇ ਕੂੜੇ ਦੇ ਡੰਪ ਨੂੰ ਸਾਫ਼ ਕਰਵਾ ਰਸਤਾ ਖੁੱਲ੍ਹਵਾਇਆ

ਅਜੀਤ ਡੈਸਕ 14-02-2026
ਪਟਿਆਲਾ, 13 ਫਰਵਰੀ (ਅ.ਸ. ਆਹਲੂਵਾਲੀਆ)-ਇੰਪਰੂਵਮੈਂਟ ਟਰੱਸਟ ਦੇ ਨਵੇਂ ਬਣੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਪਟਿਆਲਾ ਦਿਹਾਤੀ ਪ੍ਰਧਾਨ ਹਰਪਾਲ ਸਿੰਘ ਅਤੇ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਨੇ ਇਕ ਚੰਗੀ ਪਹਿਲ ਕਰਦੇ ਹੋਏ ਪਟਿਆਲਾ-ਰਾਜਪੁਰਾ ਰੋਡ ਵਿਖੇ ਸਥਿਤ ਐੱਸ.ਐੱਸ.ਟੀ. ਨਗਰ ਵਿਚ ਕਈ ਦਹਾਕਿਆਂ ਤੋਂ ਲੱਗ ਰਹੇ ਕੂੜੇ ਦੇ ਡੰਪ ਨੂੰ ਸਾਫ਼ ਕਰਵਾ ਕੇ ਰਸਤਾ ਖੁਲ੍ਹਵਾ ਦਿੱਤਾ ਹੈ | ਐੱਸ.ਐੱਸ.ਟੀ. ਨਗਰ ਵਿਚ ਕੁੜੀਆਂ ਦੇ ਪੋਲੀਟੈਕਨੀਕਲ ਕਾਲਜ ਅਤੇ ਬੀ.ਐੱਸ.ਐੱਨ.ਐੱਲ. ਦਫ਼ਤਰ ਦੇ ਨੇੜੇ ਵੱਡੀ ਨਦੀ ਦੇ ਕੰਢੇ ਕਈ ਦਹਾਕਿਆਂ ਤੋਂ ਕੂੜੇ ਦੇ ਢੇਰ ਲੱਗ ਰਹੇ ਸਨ | ਇੱਥੇ ਪੂਰਾ ਡੰਪਿੰਗ ਗਰਾਊਾਡ ਬਣ ਗਿਆ ਸੀ | ਹਾਲਾਤ ਇਹ ਸਨ ਕਿ ਇੱਥੋਂ ਨਿਕਲਣਾ ਵੀ ਮੁਸ਼ਕਿਲ ਸੀ ਕਿਉਂਕਿ ਕੂੜੇ ਦੀ ਬਦਬੂ ਬਹੁਤ ਜ਼ਿਆਦਾ ਸੀ | ਅੱਜ ਚੇਅਰਮੈਨ ਹਰਪਾਲ ਸਿੰਘ ਅਤੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਦੋਨੋਂ ਆਪਣੀ ਪੂਰੀ ਟੀਮ ਨਾਲ ਮੌਕੇ 'ਤੇ ਪਹੁੰਚੇ ਅਤੇ ਜੇ.ਸੀ.ਬੀ. ਮਸ਼ੀਨ ਲਗਾ ਕੇ ਇਸ ਸਾਰੇ ਡੰਪ ਨੂੰ ਸਾਫ਼ ਕਰਵਾਇਆ | ਸਾਰੀ ਗੰਦਗੀ ਸਾਫ਼ ਕਰਵਾ ਕੇ ਇੱਥੋਂ ਰਸਤਾ ਕਢਵਾਇਆ ਗਿਆ ਹੈ ਜੋ ਸਿੱਧਾ ਬੜੀ ਨਦੀ ਨਾਲ ਜੁੜਦਾ ਹੈ | ਰਸਤਾ ਬਣਨ ਨਾਲ ਹੁਣ ਐੱਸ.ਐੱਸ.ਟੀ. ਨਗਰ ਤੋਂ ਰਾਜਪੁਰਾ ਸਰਹਿੰਦ ਬਾਈਪਾਸ (ਵੱਡੀ ਨਦੀ ਦੇ ਕੰਢੇ ਵਾਲੀ ਸੜਕ) ਜਾਣ ਲਈ ਲੋਕਾਂ ਨੂੰ ਹੁਣ ਰਾਜਪੁਰਾ ਰੋਡ ਤੋਂ ਜਾਣਾ ਨਹੀਂ ਪਵੇਗਾ | ਆਮ ਆਦਮੀ ਪਾਰਟੀ ਦੇ ਦੋਨੋਂ ਹੀ ਆਗੂਆਂ ਨੇ ਦੱਸਿਆ ਕਿ ਇਹ ਕੰਮ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਕੀਤਾ ਗਿਆ ਹੈ | ਪਿਛਲੀ ਕਿਸੇ ਵੀ ਸਰਕਾਰ ਨੇ ਲੋਕਾਂ ਦੇ ਘਰਾਂ ਦੇ ਅੱਗੇ ਲੱਗੇ ਇਸ ਕੂੜੇ ਦੇ ਡੰਪ ਨੂੰ ਸਾਫ਼ ਕਰਵਾਉਣ ਦਾ ਬੀੜਾ ਨਹੀਂ ਚੁੱਕਿਆ ਸੀ, ਪਰ ਮੌਜੂਦਾ ਸਰਕਾਰ ਨੇ ਲੋਕਾਂ ਦੀ ਪ੍ਰੇਸ਼ਾਨੀ ਨੂੰ ਵੇਖਦੇ ਹੋਏ ਇਸ ਕੰਮ ਨੂੰ ਪਹਿਲ ਦੇ ਆਧਾਰ 'ਤੇ ਕਰਵਾਇਆ ਹੈ | ਹਰਪਾਲ ਸਿੰਘ ਨੇ ਦੱਸਿਆ ਕਿ ਕਿਉਂਕਿ ਐੱਸ.ਐੱਸ.ਟੀ. ਨਗਰ ਇੰਪਰੂਵਮੈਂਟ ਟਰੱਸਟ ਦੇ ਅਧੀਨ ਆਉਂਦਾ ਹੈ, ਇਸ ਲਈ ਇਸ ਇਲਾਕੇ ਦੀਆਂ ਬਾਕੀ ਸਮੱਸਿਆਵਾਂ ਨੂੰ ਵੀ ਜਲਦੀ ਹੀ ਪਹਿਲ ਦੇ ਆਧਾਰ 'ਤੇ ਹੱਲ ਕਰਵਾਇਆ ਜਾਏਗਾ | ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਮੋਹਿਤ ਕੁਮਾਰ, ਨਗਰ ਨਿਗਮ ਦੇ ਸੈਨੇਟਰੀ ਇੰਸਪੈਕਟਰ ਰਿਸ਼ਭ ਗੁਪਤਾ, ਅਮਰੀਕ ਸਿੰਘ ਬਾਂਗੜ, ਮੁਕਤਾ ਗੁਪਤਾ, ਜਸਪਾਲ ਸਿੰਘ, ਅਮਰ ਦੇਵ ਸਿੰਘ, ਕਾਕਾ ਬਰਾੜ, ਸਤਨਾਮ ਸਿੰਘ ਵਿਰਕ, ਰਮਨ ਸ਼ਰਮਾ, ਇੰਪਰੂਵਮੈਂਟ ਟਰੱਸਟ ਦੇ ਅਧਿਕਾਰੀ ਕਮਲ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਮੌਜੂਦ ਸਨ |
ਪਿਛਲੀ ਖ਼ਬਰ 3 ਕਰੋੜ ਦੇ ਕਰੀਬ ਅਦਾਇਗੀਆਂ ਬਗੈਰ ਕਿਸੇ ਕਮੇਟੀ ਦੀ ਮਨਜ਼ੂਰੀ ਤੋਂ ਕੀਤੀਆਂ ਜਾਣੀਆਂ ਠੀਕ ਨਹੀਂ-ਮੇਅਰ ਕੁੰਦਨ ਗੋਗੀਆ ਅਗਲੀ ਖ਼ਬਰ ਹੁਣ ਸਿਵਲ ਹਸਪਤਾਲ 'ਚ ਵੀ ਹੋ ਸਕੇਗਾ ਪਿੱਤੇ ਦੀ ਪੱਥਰੀ ਦਾ ਦੂਰਬੀਨ ਰਾਹੀਂ ਇਲਾਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।