ਏਅਰੋ ਸ਼ੋਅ 'ਚ ਹਵਾਈ ਜਹਾਜ਼ ਮਾਡਲਾਂ ਦੇ ਕਰਤਬਾਂ ਨੇ ਕੀਲੇ ਦਰਸ਼ਕ
ਅਜੀਤ ਡੈਸਕ
15-02-2026
ਇਨ੍ਹਾਂ ਮਾਡਲ ਜਹਾਜਾਂ ਦੇ ਚਾਲਕਾਂ ਨੇ ਇਨ੍ਹਾਂ ਦੇ ਲੂਪ, ਰੋਲ, ਸਪਿੰਨ, ਲੋਅ ਪਾਸ, ਵਿੰਗ ਓਵਰ, ਨਾਇਫ਼ ਐਜ਼ ਅਤੇ ਕਈ ਹੋਰ ਕਰਤੱਬ ਦਿਖਾਏ, ਜਿਨ੍ਹਾਂ ਨੇ ਦਰਸ਼ਕਾਂ ਨੂੰ ਮੋਹ ਲਿਆ | ਇਸ ਸਮੇਂ ਸੈਸਨਾ-206 ਦੀ ਵਿਸ਼ੇਸ਼ ਉਡਾਣ ਸਮੇਤ ਰਿਮੋਟ ਕੰਟਰੋਲ ਕਾਰਾਂ ਦੇ ਕਰਤੱਬ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ | ਇਸ ਸਮੇਂ ਮੁੱਖ ਮਹਿਮਾਨ ਵਜੋਂ ਪੁੱਜੇ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਪਟਿਆਲਾ ਹੈਰੀਟੇਜ ਫੈਸਟੀਵਲ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀ ਅਮੀਰ ਵਿਰਾਸਤ ਨੂੰ ਸੰਭਾਲਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ | ਜੌੜਾਮਾਜਰਾ ਨੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਜੰਗ, ਯੁੱਧ ਨਸ਼ਿਆਂ ਵਿਰੁੱਧ ਵਿੱਚ ਹਿੱਸਾ ਪਾਉਣ ਲਈ ਅੱਗੇ ਆਉਣ | ਐਰੋ ਮਾਡਿਲੰਗ ਦੇ ਨੋਡਲ ਅਫ਼ਸਰ ਤੇ ਏ.ਡੀ.ਸੀ. (ਜ) ਸਿਮਰਪ੍ਰੀਤ ਕੌਰ ਨੇ ਡਿਪਟੀ ਕਮਿਸਨਰ ਵਰਜੀਤ ਵਾਲੀਆ ਦੀ ਅਗਵਾਈ ਹੇਠ ਹੋਏ ਇਸ ਸਮਾਰੋਹ ਦੀ ਸਫ਼ਲਤਾ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਸਮੁੱਚੀ ਟੀਮ ਦੀ ਸ਼ਲਾਘਾ ਕਰਦਿਆਂ ਪਟਿਆਲਾ ਏਵੀਏਸ਼ਨ ਕਲੱਬ ਦੇ ਚੀਫ਼ ਫ਼ਲਾਇੰਗ ਇੰਸਟ੍ਰਕਟਰ ਕੈਪਟਨ ਹਰਪ੍ਰੀਤ ਸਿੰਘ, ਪਟਿਆਲਾ ਐਰੋਮਾਡਿਲੰਗ ਐਸੋਸੀਏਸ਼ਨ, ਫੇਅਰਵਿੰਡ ਏਵੀਏਸ਼ਨ ਲੁਧਿਆਣਾ ਤੇ ਪੰਜਾਬ ਆਰ.ਸੀ. ਹੌਬੀਜ਼ ਲੁਧਿਆਣਾ ਵਲੋਂ ਦਿਤੇ ਸਹਿਯੋਗ ਲਈ ਧੰਨਵਾਦ ਕੀਤਾ | ਸ਼ੋਅ ਦੌਰਾਨ ਪੰਜਾਬ ਆਰ.ਸੀ. ਹੌਬੀਜ਼ ਲੁਧਿਆਣਾ ਦੇ ਮੈਂਬਰਾਂ ਬੀਰਇੰਦਰ ਸਿੰਘ, ਅਰੁਨਪ੍ਰੀਤ ਸਿੰਘ, ਸੁਪਰੀਤ ਸਿੰਘ ਨੇ ਸਿਟਰੌਨ ਇਲੈਕਟਿ੍ਕ, ਡੈਲਟਾ ਵਿੰਗ, ਵਿਲੇ ਮਿਲਟਰੀ ਜੀਪ, ਆਰ.ਸੀ. ਰੁਬੀਕੋਨ, ਆਰ.ਸੀ. ਬਾਈਕ ਲੈਸੀ ਬਰੈਂਡ, ਰੌਕ ਸਲਾਇਡ, ਆਰਮਾ ਮੌਜਾਵੇ ਰਿਮੋਟ ਕੰਟਰੋਲ ਕਾਰਾਂ ਤੇ ਮੋਟਰਸਾਇਕਲ ਮਾਡਲਾਂ ਦੇ ਕਰਤੱਬ ਦਿਖਾਏ | ਸਮਾਰੋਹ ਦੌਰਾਨ ਪੀਡੀਏ ਦੇ ਮੁੱਖ ਪ੍ਰਸ਼ਾਸਕ ਅਪਰਨਾ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਦੀਪਜੋਤ ਕੌਰ, ਕੈਪਟਨ ਅਮਰਜੀਤ ਸਿੰਘ ਜੇਜੀ, ਇੰਦਰਜੀਤ ਸਿੰਘ ਸਿੱਧੂ ਬੌਬੀ, ਗੁਰਵੀਰ ਸਿੱਧੂ, ਤੇਜਿੰਦਰ ਸਿੰਘ ਤੇਜੀ, ਕਸ਼ਮਿੰਦਰ ਸਿੰਘ, ਕੈਪਟਨ ਰਕੇਸ਼ ਸ਼ਰਮਾ, ਏਵੀਏਸ਼ਨ ਕਲੱਬ ਦੇ ਸੇਫ਼ਟੀ ਮੈਨੇਜਰ ਖੁਸ਼ਹਾਲ ਕੌਸ਼ਲ, ਬਾਗਬਾਨੀ ਵਿਭਾਗ ਦੇ ਸਹਾਇਕ ਡਾਇਰੈਕਟਰ ਹਰਿੰਦਰਪਾਲ ਸਿੰਘ, ਡਿਪਟੀ ਕਮਿਸ਼ਨਰ ਦਫ਼ਤਰ ਦੇ ਐਮ.ਏ. ਰਘਬੀਰ ਸਿੰਘ, ਨਾਜਰ ਮਹਿੰਦਰ ਸਿੰਘ, ਜਸਵਿੰਦਰ ਸਿੰਘ ਜੱਸੀ ਤੇ ਵਿਕਰਮ ਸਮੇਤ ਮੈਰੀਟੋਰੀਅਸ ਸਕੂਲ ਸਮੇਤ ਹੋਰ ਸਕੂਲਾਂ ਕਾਲਜਾਂ ਦੇ ਵੱਡੀ ਗਿਣਤੀ ਪਟਿਆਲਵੀ, ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਜਹਾਜ ਦੇਖੇ ਅਤੇ ਵੱਖ-ਵੱਖ ਹਵਾਈ ਜਹਾਜਾਂ ਦੇ ਮਾਡਲਾਂ ਦੇ ਕਰਤੱਬਾਂ ਦਾ ਆਨੰਦ ਮਾਣਿਆ |