ਪਟਿਆਲਾ, 18 ਫਰਵਰੀ (ਗੁਰਵਿੰਦਰ ਸਿੰਘ ਔਲਖ)-ਏਸ਼ੀਅਨ ਗਰੁੱਪ ਆਫ ਕਾਲਜਿਜ ਅਧੀਨ ਏਸ਼ੀਅਨ ਐਜੂਕੇਸ਼ਨਲ ਇੰਸਟੀਚਿਊਟ, ਪਟਿਆਲਾ ਵਿਖੇ ਅੰਦਰੂਨੀ ਗੁਣਵੱਤਾ ਯਕੀਨੀਕਰਨ ਸੈੱਲ ਵਲੋਂ, ਇੰਟਰਨੈਸ਼ਨਲ ਕੌਂਸਲ ਫ਼ਾਰ ਐਜੂਕੇਸ਼ਨ ਰਿਸਰਚ ਐਂਡ ਟਰੇਨਿੰਗ ਦੇ ਸਹਿਯੋਗ ਨਾਲ ਦੋ ਦਿਨਾਂ ''ਸਮਾਵੇਸੀ ਭਵਿੱਖ: ਵਿਗਿਆਨ, ਸਿੱਖਿਆ, ਭਾਸ਼ਾ ਅਤੇ ਸਮਾਜਿਕ ਨਿਆਂ ਰਾਹੀਂ ਟਿਕਾਊ ਵਿਕਾਸ'' ਵਿਸ਼ੇ ਹੇਠ ਅੰਤਰਰਾਸ਼ਟਰੀ ਬਹੁ-ਵਿਭਾਗੀ ਗੋਸਠੀ ਹਾਈਬਿ੍ਡ ਢੰਗ ਨਾਲ ਕਰਵਾਈ ਗਈ | ਇਹ ਗੋਸ਼ਠੀ ਸੰਯੁਕਤ ਰਾਸ਼ਟਰ ਵਲੋਂ ਮਨਾਏ ਜਾਂਦੇ ਵਿਗਿਆਨ 'ਚ ਮਹਿਲਾਵਾਂ ਅਤੇ ਕੁੜੀਆਂ ਦੇ ਦਿਵਸ, ਮਾਤ ਭਾਸ਼ਾ ਦਿਵਸ ਅਤੇ ਵਿਸ਼ਵ ਨਿਆਂ ਦਿਵਸ ਨੂੰ ਸਮਰਪਿਤ ਸੀ | ਗੋਸ਼ਠੀ ਦੀ ਸ਼ੁਰੂਆਤ ਸੰਸਥਾ ਦੇ ਚੇਅਰਮੈਨ ਤਰਸੇਮ ਸੈਣੀ ਅਤੇ ਪਿ੍ੰਸੀਪਲ ਡਾ. ਮੀਨੂ ਸਿੰਘ ਸਚਾਨ ਵਲੋਂ ਸਮਾ ਰੌਸ਼ਨ ਕਰਕੇ ਕੀਤੀ ਗਈ | ਇਸ ਮੌਕੇ ਕਨਵੀਨਰਾਂ ਦੀ ਜਾਣ-ਪਹਿਚਾਣ ਕਰਵਾਉਂਦਿਆਂ ਉਨ੍ਹਾਂ ਦੀਆਂ ਅਕਾਦਮਿਕ ਪ੍ਰਾਪਤੀਆਂ ਬਾਰੇ ਵੀ ਚਾਨਣਾ ਪਾਇਆ ਗਿਆ | ਮਿਸ ਨਵਨੀਤ ਵਲੋਂ ਦੇਸ਼-ਵਿਦੇਸ਼ ਤੋਂ ਸ਼ਾਮਿਲ ਮੁੱਖ ਵਕਤਾਵਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਵਿਸ਼ੇ ਸੰਬੰਧੀ ਵਿਚਾਰ ਸਾਂਝੇ ਕਰਨ ਲਈ ਸੱਦਾ ਦਿੱਤਾ ਗਿਆ | ਵਿਦੇਸ਼ੀ ਵਕਤਾਵਾਂ 'ਚ ਫਿਲਪੀਨਜ ਯੂਨੀਵਰਸਿਟੀ ਨਾਲ ਸੰਬੰਧਿਤ ਪ੍ਰੋ. ਰੋਡਾ ਵਾਸਕੋ ਗਲਾਂਗਕੋ ਨੇ ਵਿਸ਼ਵ ਪੱਧਰ 'ਤੇ ਅਧਿਆਪਕਾਂ ਦੀ ਘਾਟ ਅਤੇ ਸਿੱਖਿਆ ਖੇਤਰ 'ਚ ਤੁਰੰਤ ਸੁਧਾਰਾਂ ਦੀ ਲੋੜ 'ਤੇ ਜੋਰ ਦਿੱਤਾ | ਫੈਲਿਕਸ ਔਰਾਕਲ ਨੇ ਟਿਕਾਊਪਣ ਦੇ ਮੌਜੂ 'ਤੇ ਆਪਣੇ ਵਿਚਾਰ ਪ੍ਰਗਟ ਕੀਤੇ | ਆਸਟ੍ਰੇਲੀਆ ਦੀ ਕੈਥੋਲਿਕ ਯੂਨੀਵਰਸਿਟੀ ਨਾਰਥ ਸਿਡਨੀ ਨਾਲ ਸੰਬੰਧਿਤ ਵਿਦਵਾਨਾਂ ਅਤੇ ਸ੍ਰੀ ਲੰਕਾ ਦੀ ਕੇਲਾਨੀਆ ਯੂਨੀਵਰਸਿਟੀ ਦੇ ਡਾ. ਥੇਪੁਲ ਗਿਨਿਗੇ ਨੇ ਸਮਾਵੇਸੀ ਅਤੇ ਸਮਾਨ ਵਿਕਾਸ ਬਾਰੇ ਮਹੱਤਵਪੂਰਨ ਵਿਚਾਰ ਰੱਖੇ | ਇਸ ਤੋਂ ਇਲਾਵਾ ਡਾ. ਨਵਨੀਤ ਕੌਰ ਨੇ ਵੀ ਵਿਸ਼ਵ ਪੱਧਰ 'ਤੇ ਸਿੱਖਿਆ ਪ੍ਰਣਾਲੀ ਦੀਆਂ ਚੁਨੌਤੀਆਂ ਉਤੇ ਚਾਨਣਾ ਪਾਇਆ | ਸੰਸਥਾ ਦੇ ਚੇਅਰਮੈਨ ਤਰਸੇਮ ਸੈਣੀ ਅਤੇ ਪਿ੍ੰਸੀਪਲ ਡਾ. ਮੀਨੂ ਸਿੰਘ ਸਚਾਨ ਵਲੋਂ ਗੋਸ਼ਠੀ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਕਨਵੀਨਰਾਂ ਅਤੇ ਸਮਨਵਯਕਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ ਗਿਆ | ਦੂਜੇ ਸ਼ੈਸਨ ਦੌਰਾਨ ਅਧਿਆਪਕਾਂ ਅਤੇ ਖੋਜ ਵਿਦਿਆਰਥੀਆਂ ਵਲੋਂ ਆਪਣੇ ਖੋਜ ਪੱਤਰ ਪੇਸ਼ ਕੀਤੇ ਗਏ | ਦੂਜੇ ਦਿਨ ਵੀ ਵੱਖ-ਵੱਖ ਵਿਭਾਗਾਂ ਨਾਲ ਸੰਬੰਧਿਤ ਖੋਜ ਵਿਦਿਆਰਥੀਆਂ ਵੱਲੋਂ ਖੋਜ ਪੱਤਰ ਪੜ੍ਹੇ ਗਏ | ਸ਼ੈਸਨ ਦੇ ਅੰਤ 'ਤੇ ਸਰਬੋਤਮ ਪੇਸ਼ਕਾਰੀ ਕਰਨ ਵਾਲੇ ਭਾਗੀਦਾਰਾਂ ਨੂੰ ਸਨਮਾਨਿਤ ਕੀਤਾ ਗਿਆ | ਸਮਾਪਤੀ ਸਮਾਰੋਹ ਦੌਰਾਨ ਪਿ੍ੰਸੀਪਲ ਡਾ. ਮੀਨੂ ਸਿੰਘ ਸਚਾਨ ਨੇ ਸਭ ਭਾਗੀਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੀਆਂ ਗੋਸ਼ਠੀਆਂ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਨਵੀਂ ਸੋਚ ਅਤੇ ਖੋਜੀ ਦਿ੍ਸ਼ਟੀਕੋਣ ਪ੍ਰਦਾਨ ਕਰਦੀਆਂ ਹਨ | ਚੇਅਰਮੈਨ ਤਰਸੇਮ ਸੈਣੀ ਨੇ ਸਹਿਯੋਗੀ ਸੰਸਥਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ 'ਚ ਵੀ ਅਜਿਹੀਆਂ ਅੰਤਰਰਾਸ਼ਟਰੀ ਪੱਧਰ ਦੀਆਂ ਗੋਸ਼ਠੀਆਂ ਦੇ ਸਮਾਗਮ ਜਾਰੀ ਰੱਖਏ ਜਾਣਗੇ |