ਪਟਿਆਲਾ, 18 ਫਰਵਰੀ (ਧਰਮਿੰਦਰ ਸਿੰਘ ਸਿੱਧੂ)-ਡੀਏਵੀ ਪਬਲਿਕ ਸਕੂਲ, ਪਟਿਆਲਾ ਨੂੰ ਆਪਣੇ ਵਿਦਿਆਰਥੀਆਂ ਦੀ ਜੇਈਈ ਮੇਨ 2026 ਵਿਚ ਵਧੀਆ ਪ੍ਰਦਰਸ਼ਨ 'ਤੇ ਮਾਣ ਹੈ¢ ਇਹ ਨਤੀਜੇ ਵਿਦਿਆਰਥੀਆਂ ਦੀ ਮਿਹਨਤ, ਸਮਰਪਣ ਅਤੇ ਅਕਾਦਮਿਕ ਮਹਾਰਤ ਦਾ ਨਤੀਜਾ ਹਨ¢ ਇਸ ਮੌਕੇ ਸਕੂਲ ਪਿ੍ੰਸੀਪਲ ਵਿਵੇਕ ਤਿਵਾਰੀ ਨੇ ਦੱਸਿਆ ਕਿ ਇਸ ਸਾਲ ਸਾਡੇ ਵਿਦਿਆਰਥੀ ਅਵਯਸ਼ ਆਨੰਦ ਨੇ 99.43 ਪਰਸੈਂਟਾਈਲ ਪ੍ਰਾਪਤ ਕਰਕੇ ਸਕੂਲ ਦਾ ਨਾਮ ਰÏਸ਼ਨ ਕੀਤਾ¢ ਇਸ ਤੋਂ ਇਲਾਵਾ ਅਵਯਸ਼ ਆਨੰਦ (99.43), ਯਸ਼ਸਵੀ ਸ਼ਰਮਾ (97.95), ਪ੍ਰਕਾਸ਼ ਸਿੰਘ (95.86), ਸਹੇਬਵੀਰ ਸਿੰਘ (95.46), ਹਰਨਹਾਦ ਸਿੰਘ (94.20), ਜਸਜੀਤ ਸਿੰਘ (93.84), ਅਭਿਜੀਤ ਸਿੰਘ (92.12), ਮਿਸ਼ਤੀ ਗੋਇਲ (91.48), ਸੁਖਮਨ ਭੁੱਲਰ (88.00), ਹਰਸ਼ਿਤ ਬੰਸਲ (84.71), ਪ੍ਰਬੰਧਨ ਸਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਇਸ ਪ੍ਰਸ਼ੰਸਨੀਯ ਸਫਲਤਾ ਲਈ ਵਧਾਈਆਂ ਦਿੱਤੀਆਂ |