15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਭਾਸ਼ਾ ਵਿਭਾਗ ਪੰਜਾਬ ਵਲੋਂ ਮਾਤ ਭਾਸ਼ਾ ਦਿਵਸ ਮੌਕੇ ਰਾਜ ਪੱਧਰੀ ਸਮਾਗਮ 21 ਨੂੰ

ਅਜੀਤ ਡੈਸਕ 19-02-2026
ਪਟਿਆਲਾ, 18 ਫਰਵਰੀ (ਗੁਰਵਿੰਦਰ ਸਿੰਘ ਔਲਖ)-ਭਾਸ਼ਾ ਵਿਭਾਗ ਪੰਜਾਬ ਵਲੋਂ ਮਾਤ ਭਾਸ਼ਾ ਦਿਵਸ ਮੌਕੇ ਸੂਬੇ ਭਰ 'ਚ ਵੱਖ-ਵੱਖ ਜ਼ਿਲਿ੍ਹਆਂ 'ਚ ਸਾਹਿਤਕ ਅਤੇ ਸਭਿਆਚਾਰਕ ਸਮਾਗਮ ਕਰਵਾਏ ਜਾਣਗੇ, ਜਦਕਿ ਰਾਜ ਪੱਧਰੀ ਸਮਾਗਮ 21 ਫਰਵਰੀ ਨੂੰ ਪਟਿਆਲਾ ਸਥਿਤ ਮੁੱਖ ਦਫ਼ਤਰ ਵਿਖੇ ਕਰਵਾਇਆ ਜਾਵੇਗਾ | ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਅਨੁਸਾਰ ਇਸ ਮੌਕੇ ਡਾ. ਸਤਨਾਮ ਸਿੰਘ ਸੰਧੂ 'ਪੰਜਾਬ ਭਾਸ਼ਾ ਦੀ ਵਰਤਮਾਨ ਸਥਿਤੀ ਤੇ ਭਵਿੱਖ ਦੀਆਂ ਚੁਣੌਤੀਆਂ' ਵਿਸ਼ੇ 'ਤੇ ਭਾਸ਼ਣ ਦੇਣਗੇ | ਇਸ ਦੌਰਾਨ ਲੱਖੇਵਾਲੀ ਦੀ ਪੁਸਤਕ ਲੋਕ ਅਰਪਿਤ ਕੀਤੀ ਜਾਵੇਗੀ ਅਤੇ ਡਾ. ਲੱਖਾ ਲਹਿਰੀ ਦੀ ਨਿਰਦੇਸ਼ਨਾਂ ਹੇਠ ਨਾਟਕ 'ਪੀੜ੍ਹੀ ਦਰ ਪੀੜ੍ਹੀ' ਦਾ ਮੰਚਨ ਹੋਵੇਗਾ | ਇਸੇ ਦਿਨ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸੱਦੇ 'ਤੇ ਪੰਜਾਬੀ ਭਵਨ ਲੁਧਿਆਣਾ ਵਿਖੇ ਨਾਟਕ 'ਸੋਹਣੀ ਮਹੀਵਾਲ' ਦੀ ਪੇਸ਼ਕਾਰੀ ਹੋਵੇਗੀ | ਸ੍ਰੀ ਮੁਕਤਸਰ ਸਾਹਿਬ ਵਿਖੇ ਵਿਦਿਆਰਥੀਆਂ ਲਈ ਭਾਸ਼ਣ ਮੁਕਾਬਲੇ ਕਰਵਾਏ ਜਾਣਗੇ | ਮਾਨਸਾ 'ਚ 'ਪਿੰਡ ਤੋਂ ਵਿਸ਼ਵੀ ਪਿੰਡ ਤੱਕ' ਵਿਸ਼ੇ 'ਤੇ ਵਿਸ਼ੇਸ਼ ਭਾਸ਼ਣ ਹੋਵੇਗਾ | ਫ਼ਿਰੋਜ਼ਪੁਰ 'ਚ 'ਮਾਤ ਭਾਸ਼ਾ ਅਤੇ ਸਾਹਿਤ : ਵਿਭਿੰਨ ਸਰੋਕਾਰ' ਵਿਸ਼ੇ 'ਤੇ ਸਮਾਗਮ ਦੌਰਾਨ ਭਾਸ਼ਣ ਅਤੇ ਸਾਹਿਤਕ ਗਾਇਕੀ ਪੇਸ਼ ਕੀਤੀ ਜਾਵੇਗੀ | ਸੰਗਰੂਰ 'ਚ ਪੰਜਾਬੀ ਭਾਸ਼ਾ ਸੰਬੰਧੀ ਵਿਸ਼ੇਸ਼ ਵਿਆਖਿਆਨ ਹੋਵੇਗਾ | ਫ਼ਰੀਦਕੋਟ 'ਚ 'ਮਾਂ ਬੋਲੀ ਸਮਰੱਥਾ, ਸਰੋਕਾਰ ਤੇ ਸੰਭਾਵਨਾਵਾਂ' ਵਿਸ਼ੇ 'ਤੇ ਸੈਮੀਨਾਰ ਕਰਵਾਇਆ ਜਾਵੇਗਾ, ਜਿਸ 'ਚ ਕਵੀ, ਚਿੰਤਕ ਅਤੇ ਵਿਦਵਾਨ ਆਪਣੇ ਵਿਚਾਰ ਪ੍ਰਗਟ ਕਰਨਗੇ | ਇਸ ਲੜੀ ਹੇਠ 20 ਫਰਵਰੀ ਨੂੰ ਪਟਿਆਲਾ ਵਿਖੇ ਸੁਰਜੀਤ ਪਾਤਰ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਜਾਵੇਗਾ | ਲੁਧਿਆਣਾ 'ਚ ਵੀ ਕਵੀ ਦਰਬਾਰ ਹੋਵੇਗਾ | 23 ਫਰਵਰੀ ਨੂੰ ਪਠਾਨਕੋਟ 'ਚ ਤ੍ਰੈ-ਭਾਸ਼ੀ ਕਵੀ ਦਰਬਾਰ ਅਤੇ ਮੋਹਾਲੀ 'ਚ ਪੁਸਤਕ 'ਤੇ ਵਿਚਾਰ ਗੋਸ਼ਟੀ ਕਰਵਾਈ ਜਾਵੇਗੀ | 24 ਫਰਵਰੀ ਨੂੰ ਹੁਸ਼ਿਆਰਪੁਰ ਅਤੇ ਕਪੂਰਥਲਾ ਵਲੋਂ ਸਾਂਝੇ ਤੌਰ 'ਤੇ ਕਵੀ ਦਰਬਾਰ ਅਤੇ ਗੀਤਕਾਰ ਨਾਲ ਰੂਬਰੂ ਕਾਰਜ ਕ੍ਰਮ ਕਰਵਾਇਆ ਜਾਵੇਗਾ |
ਪਿਛਲੀ ਖ਼ਬਰ 'ਮੁੱਖ ਮੰਤਰੀ ਸਿਹਤ ਬੀਮਾ ਯੋਜਨਾ' ਤਹਿਤ ਰਜਿਸਟ੍ਰੇਸ਼ਨ ਕਰਵਾਉਣ ਲਈ ਪੰਜਾਬ ਵਾਸੀਆਂ 'ਚ ਉਤਸ਼ਾਹ-ਬੰਗੜ ਅਗਲੀ ਖ਼ਬਰ ਡੀ.ਏ.ਵੀ. ਪਬਲਿਕ ਸਕੂਲ, ਪਟਿਆਲਾ ਦੇ ਵਿਦਿਆਰਥੀਆਂ ਜੇਈਈ ਮੇਨ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।