25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਨੀਂਹ ਪੱਥਰ ਰੱਖਣ ਗਏ, 'ਆਪ' ਦੇ ਹਲਕਾ ਇੰਚਾਰਜ ਹਡਾਣਾ ਨਾਲ ਕਿਸਾਨ ਆਗੂ ਨਾਲ ਬਹਿਸ

ਇਤਿਹਾਸ ਨਗਰ ਘੜਾਮ ਭੁੱਨਰਹੇੜੀ ਸੰਪਰਕ ਸੜਕ ਦੇ ਨੀਹ ਪੱਥਰ ਤੋਂ ਪਰਦਾ ਚੁੱਕਣ ਦੀ ਰਸਮ ਮੌਕੇ 'ਆਪ' ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ, ਕਿਸਾਨ ਸੁਖਵਿੰਦਰ ਸਿੰਘ ਲਾਲੀ, ਚੇਅਰਮੈਨ ਬਲਦੇਵ ਸਿੰਘ, ਸਵਿੰਦਰ ਕੌਰ ਧੰਜੂ ਅਤੇ ਹੋਰ | ਅਜੀਤ ਤਸਵੀਰ <br/> 22-02-2026
ਭੁੱਨਰਹੇੜੀ, 21 ਫਰਵਰੀ (ਧਨਵੰਤ ਸਿੰਘ)-ਭੁੱਨਰਹੇੜੀ ਤੋਂ ਇਤਿਹਾਸਕ ਪਿੰਡ ਘੜਾਮ ਨੂੰ ਜਾਣ ਵਾਲੀ ਸੰਪਰਕ ਸੜਕ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਣ ਗਏ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਨੂੰ ਨੀਂਹ ਪੱਥਰ ਤੋਂ ਪਰਦਾ ਹਟਾਉਣ ਤੋਂ ਪਹਿਲਾਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਵਰਕਰ ਨੇ ਕਿਸਾਨੀ ਝੰਡੇ ਲੈ ਕੇ ਘੇਰ ਲਿਆ | ਕਿਸਾਨ ਜਥੇਬੰਦੀ ਵਲੋਂ ਦਾਅਵਾ ਕੀਤਾ ਜਾ ਰਿਹਾ ਸੀ, ਕਿ ਇਸ ਸੜਕ ਦੇ ਨਵੀਨੀਕਰਨ ਲਈ ਉਹ ਪਿਛਲੇ ਦੋ ਵਰਿ੍ਹਆਂ ਤੋਂ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ | ਜਦੋਂ ਹਲਕਾ ਇੰਚਾਰਜ ਹਡਾਣਾ ਰਸਮ ਨਿਭਾਉਣ ਲਈ ਨੀਂਹ ਪੱਥਰ ਵੱਲ ਵਧੇ ਤਾਂ ਕਿਸਾਨ ਆਗੂ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ | ਆਪ ਆਗੂ ਅਤੇ ਕਿਸਾਨਾਂ ਵਿਚਕਾਰ ਕਰੀਬ ਪੰਦਰਾਂ-ਵੀਹ ਮਿੰਟ ਤੱਕ ਤੀਖੀ ਬਹਿਸ ਹੋਈ | ਅੰਤ ਵਿਚ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਵਲੋਂ ਕਾਂਤੀਕਾਰੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਲਾਲੀ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਤੋਂ ਹੀ ਨੀਂਹ ਪੱਥਰ ਦਾ ਪਰਦਾ ਹਟਵਾਇਆ ਗਿਆ | ਇਸ ਦੌਰਾਨ ਹਲਕਾ ਮੁਖੀ ਹਡਾਣਾ ਨੇ ਕਿਹਾ ਕਿ Tਅਸੀਂ ਵੀ ਕਿਸਾਨੀ ਨਾਲ ਸਬੰਧਤ ਹਾਂ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਹਮੇਸ਼ਾਂ ਤਰਜੀਹ ਦਿੱਤੀ ਜਾਦੀ ਹੈ ਕਿਸਾਨੀ ਝੰਡਾ ਕਿਸਾਨ ਮਜ਼ਦੂਰ ਦਾ ਸਾਝਾ ਹੈ ਪਰ ਇਸ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ | ਘੜਾਮ, ਇਤਿਹਾਸ ਨਰਗ ਹੈ ਇਸ ਲਈ ਇਸ ਸੜਕ ਦਾ ਵਿਸ਼ੇਸ਼ ਮੱਹਤਵ ਹੈ | ਇਹ ਸੜਕ ਇਲਾਕੇ ਲਈ ਮਹੱਤਵਪੂਰਨ ਸਾਬਤ ਹੋਵੇਗੀ ਅਤੇ ਆਵਾਜਾਈ ਸੁਵਿਧਾਵਾਂ ਵਿਚ ਸੁਧਾਰ ਆਵੇਗਾ | ਇਸ ਮੌਕੇ ਕਿਸਾਨ ਆਗੂਆਂ ਨੇ ਵੀ ਕਿਹਾ ਕਿ ਉਹ ਵਿਕਾਸ ਦੇ ਵਿਰੋਧੀ ਨਹੀਂ, ਪਰ ਸੰਘਰਸ਼ ਦੀ ਅਣਦੇਖੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਉਨ੍ਹਾਂ ਮੰਗ ਕੀਤੀ ਕਿ ਸੜਕ ਦਾ ਕੰਮ ਸਮੇਂ ਸਿਰ ਅਤੇ ਗੁਣਵੱਤਾ ਅਨੁਸਾਰ ਪੂਰਾ ਕੀਤਾ ਜਾਵੇ | ਇਸ ਮੌਕੇ ਵੱਡੀ ਗਿਣਤੀ ਵਿਚ ਕਿਸਾਨ, ਪਾਰਟੀ ਵਰਕਰ ਅਤੇ ਪਿੰਡ ਵਾਸੀ ਮੌਜੂਦ ਰਹੇ | ਮਾਹੌਲ ਕੁਝ ਸਮੇਂ ਲਈ ਤਣਾਅਪੂਰਨ ਰਿਹਾ ਜਿਸ ਤੋਂ ਬਾਅਦ ਆਪ ਆਗੂ ਨੇ ਕਿਸਾਨ ਆਗੂਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਮਹੋਲ ਸਾਂਤੀਪੂਰਵਕ ਹੋ ਨਿਬੜੜਸੜਕ ਦਾ ਨੀਂਹ ਪੱਥਰ ਰੱਖਣ ਆਏ ਹਲਕਾ ਇੰਚਾਰਜ ਹਡਾਣਾ ਨੂੰ ਕਿਸਾਨਾਂ ਨੇ ਘੇਰਿਆ | ਇਸ ਮÏਕੇ ਸਵਿੰਦਰ ਕÏਰ ਧੰਜੂ ਪ੍ਰਧਾਨ ਦੇਵੀਗੜ੍ਹ, ਚੇਅਰਮੈਨ ਬਲਦੇਵ ਸਿੰਘ ਦੇਵੀਗੜ੍ਹ, ਗੁਰਮੀਤ ਸਿੰਘ ਬਿੱਟੂ, ਗੁਰਪ੍ਰੀਤ ਸਿੰਘ ਗੋਪੀ ਮੈਂਬਰ ਜ਼ਿਲ੍ਹਾ ਪ੍ਰੀਸਦ, ਮੇਜਰ ਸਿੰਘ ਦੁੜਦ, ਮਨਿੰਦਰ ਸਿੰਘ ਫਰਾਂਸਵਾਲਾ, ਮੇਜਰ ਸਿੰਘ ਸਵਾਈ ਸਿੰਘ ਵਾਲਾ, ਰਾਜਾ ਧੰਜੂ ਸਰਪੰਚ, ਗੁਰਵਿੰਦਰ ਸਿੰਘ ਸਰਪੰਚ ਹਸਨਪੁਰ ਸਰਪੰਚ, ਜਸਪਾਲ ਸਿੰਘ ਭੁੱਨਰਹੇੜੀ, ਵਕੀਲ ਮਸਾਲ ਸਰਪੰਚ, ਗੁਰਮੇਜ ਸਿੰਘ ਮਾਰਕੀਟ ਭੁੱਨਰਹੇੜੀ, ਬਲਵਿੰਦਰ ਸਿੰਘ ਆਦਿ ਮÏਜੂਦ ਸਨ¢
ਪਿਛਲੀ ਖ਼ਬਰ ਹਿੰਦੂ ਸੁਰੱਖਿਆ ਸਮਿਤੀ ਸ੍ਰੀ ਹਿੰਦੂ ਤਖ਼ਤ ਨੇ ਜਗਦਗੁਰੂ ਪੰਚਾਨੰਦ ਗਿਰੀ ਦਾ ਸਮਾਧੀ ਦਿਵਸ ਮਨਾਇਆ ਅਗਲੀ ਖ਼ਬਰ ਵਿਰਾਸਤੀ ਮੇਲੇ ਦੌਰਾਨ ਲੋਕਾਂ ਨੇ ਕੀਤੀ ਖਰੀਦਦਾਰੀ ਅਤੇ ਵੱਖ-ਵੱਖ ਰਾਜਾਂ ਤੋਂ ਆਏ ਕਲਾਕਾਰਾਂ ਨੇ ਕੀਲੇ ਦਰਸ਼ਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।