13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਹਲਕੇ 'ਚ ਸਿਆਸੀ ਉਥਲ-ਪੁਥਲ, 'ਆਪ' ਨੇ ਕਾਂਗਰਸ ਦੇ ਜਿੱਤੇ ਬਲਾਕ ਸੰਮਤੀ ਮੈਂਬਰ ਨੂੰ ਸ਼ਾਮਿਲ ਕਰਕੇ ਕੁਤਰੇ ਕਾਂਗਰਸ ਪਾਰਟੀ ਦੇ ਖੰਭ

ਹਲਕਾ ਰਾਜਪੁਰਾ ਵਿਖੇ ਕਾਂਗਰਸ ਪਾਰਟੀ ਤੋ ਜਿਤਿਆ ਹੋਇਆ ਮੈਂਬਰ ਸੀਨੀਅਰ 'ਆਪ' ਆਗੂ ਅਜੈ ਮਿੱਤਲ ਨਾਲ ਆਮ ਆਦਮੀ ਪਾਰਟੀ 'ਚ ਸ਼ਮੂਲੀਅਤ ਕਰਦੇ ਹੋਏੇ | ਤਸਵੀਰ : ਰਣਜੀਤ ਸਿੰਘ <br/> 02-03-2026
ਰਾਜਪੁਰਾ, 1 ਮਾਰਚ (ਰਣਜੀਤ ਸਿੰਘ)-ਬੀਤੇ ਸਾਲ ਹੋਈਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਵਿਚ ਕਾਂਗਰਸ ਪਾਰਟੀ ਨੇ ਬਹੁਮਤ ਨਾਲ ਮੈਂਬਰ ਜਿਤਾ ਕੇ ਜਿੱਤ ਦਾ ਪਰਚਮ ਲਹਿਰਾ ਦਿੱਤਾ ਸੀ | ਇਹ ਖ਼ੁਸ਼ੀ ਕਾਂਗਰਸ ਪਾਰਟੀ ਦੇ ਘਰੇ ਬਹੁਤੀ ਦੇਰ ਨਹੀਂ ਰਹੀ ਅਤੇ ਹੁਣ ਆਮ ਆਦਮੀ ਪਾਰਟੀ ਨੇ ਕਾਂਗਰਸ ਦੇ ਸਿਆਸੀ ਕਿਲ੍ਹੇ ਨੂੰ ਸੰਨ੍ਹ ਲਾ ਕੇ ਜਿੱਤੇ ਹੋਏ ਦੋ ਮੈਂਬਰ ਪੱਟ ਲਏ ਹਨ ਅਤੇ ਹੁਣ ਇਸ ਖ਼ੁਸ਼ੀ ਨੇ ਆਮ ਆਦਮੀ ਪਾਰਟੀ ਦੇ ਖੇਮੇ ਵਿਚ ਭੰਗੜੇ ਪਾਉਣ ਵਰਗੀ ਸਥਿਤੀ ਪੈਦਾ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਬੀਤੇ ਸਾਲ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਈਆਂ ਸਨ | ਹਲਕੇ ਵਿਚ ਬਲਾਕ ਸੰਮਤੀ ਦੀਆਂ ਕੁੱਲ 15 ਸੀਟਾਂ ਹਨ ਜਿਨ੍ਹਾਂ ਵਿਚੋਂ ਕਾਂਗਰਸ ਨੂੰ 8, ਸੱਤਾਧਾਰੀ ਧਿਰ ਨੂੰ 6, ਸ਼੍ਰੋਮਣੀ ਅਕਾਲੀ ਦਲ ਨੂੰ ਇਕ ਸੀਟ ਮਿਲੀ ਸੀ ਜਦ ਕਿ ਭਾਰਤੀ ਜਨਤਾ ਪਾਰਟੀ ਦੇ ਹਿੱਸੇ 'ਚ ਕੋਈ ਵੀ ਸੀਟ ਨਹੀਂ ਆਈ ਸੀ | ਇਸ ਤੋਂ ਲੱਗ ਰਿਹਾ ਸੀ ਕਿ ਹੁਣ ਕਾਂਗਰਸ ਪਾਰਟੀ ਕੋਲ ਬਹੁਮਤ ਹੈ ਅਤੇ ਬਲਾਕ ਸੰਮਤੀ ਦਾ ਚੇਅਰਮੈਨ ਵੀ ਕਾਂਗਰਸ ਪਾਰਟੀ ਦਾ ਹੀ ਬਣਨਾ ਲਗਭਗ ਤਹਿ ਸੀ ਪਰ ਕਾਂਗਰਸ ਪਾਰਟੀ ਦੇ ਜਿੱਤੇ ਹੋਏ ਦੋ ਮੈਂਬਰ ਉੜਦਨ ਜ਼ੋਨ ਤੋਂ ਬਲਵਿੰਦਰ ਸਿੰਘ ਪਹਿਲਾਂ ਹੀ ਕਾਂਗਰਸ ਦਾ ਹੱਥ ਛੱਡ ਕੇ 'ਆਪ' ਵਿਚ ਜਾ ਰਲਿਆ ਸੀ ਅਤੇ ਹੁਣ ਸ਼ਾਮਦੂ ਬਲਾਕ ਤੋਂ ਜਿੱਤੇ ਸਨੀ ਕੰਠਪਾਲ ਨੇ ਕਾਂਗਰਸ ਪਾਰਟੀ ਦਾ ਹੱਥ ਛੱਡ ਦਿੱਤਾ ਹੈ ਅਤੇ ਉਹ ਵੀ 'ਆਪ' ਪਾਰਟੀ ਦੀ ਘਨੇੜੀ ਚੜ੍ਹ ਗਿਆ ਹੈ | ਇਸ ਤਰ੍ਹਾਂ ਹੁਣ 15 ਵਿਚ ਕੁੱਲ 8 ਮੈਂਬਰ 'ਆਪ' ਕੋਲ ਹਨ ਅਤੇ ਇਕ ਵੋਟ ਵਿਧਾਇਕ ਦੀ ਹੈ ਜਿਸ ਹਿਸਾਬ ਨਾਲ ਕੁੱਲ 9 ਮੈਂਬਰ ਬਣ ਗਏ ਹਨ | ਇਸ ਤੋਂ ਸਪਸ਼ਟ ਵਿਖਾਏ ਦੇ ਰਿਹਾ ਹੈ ਕਿ 'ਆਪ' ਨੇ ਕਾਂਗਰਸ ਦਾ ਸਿਆਸੀ ਕਿਲ੍ਹਾ ਰਾਜਨੀਤਕ ਮਿਜ਼ਾਇਲਾਂ ਨਾਲ ਢਹਿ ਢੇਰੀ ਕਰ ਦਿੱਤਾ ਹੈ | ਇਸ ਕਾਰਵਾਈ ਨੂੰ ਕਾਂਗਰਸ ਪਾਰਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਇਹ ਧੱਕੇਸ਼ਾਹੀ ਹਲਕੇ ਦੇ ਹਜ਼ਾਰਾਂ ਵੋਟਰਾਂ ਦੇ ਹੱਕਾਂ 'ਤੇ ਵੀ ਇਕ ਤਰ੍ਹਾਂ ਦਾ ਸਿਆਸੀ ਡਾਕਾ ਹੈ | ਹਲਕੇ ਦੇ ਵੋਟਰ ਜਿਨ੍ਹਾਂ ਨੇ ਕਾਂਗਰਸ ਨੂੰ ਵੋਟ ਦਿਤੀ ਸੀ ਉਨ੍ਹਾਂ ਦਾ ਵੋਟ ਦਾ ਹੱਕ ਰਾਜਨੀਤਕ ਹੜ੍ਹ 'ਚ ਹੜ੍ਹ ਗਿਆ ਹੈ ਜਦ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਜਿਤੇ ਹੋਏ ਮੈਂਬਰਾਂ ਨੂੰ ਪੰਜਾਬ ਵਿਚ ਹੋ ਰਿਹਾ ਵਿਕਾਸ ਵਿਖਾਈ ਦੇ ਰਿਹਾ ਹੈ | ਇਸ ਲਈ ਉਹ ਬਿਨਾਂ ਕਿਸੇ ਵੀ ਦਬਾਅ ਦੇ ਆਮ ਦੇ ਟੱਬਰ ਦਾ ਹਿੱਸਾ ਬਣੇ ਹਨ ਭਾਵੇਂ ਹਾਲੇ ਤੱਕ ਬਲਾਕ ਸੰਮਤੀ ਦੇ ਚੇਅਰਮੈਨ ਦੀ ਤਾਰੀਖ਼ ਤਾਂ ਨਹੀ ਆਈ ਪਰ ਲੱਡੂ ਹੁਣ ਆਮ ਪਾਰਟੀ ਦੇ ਘਰੇ ਹੀ ਵੰਡੇ ਜਾਣਗੇ ਜਦ ਕਿ ਕਾਂਗਰਸ ਪਾਰਟੀ
ਪਿਛਲੀ ਖ਼ਬਰ ਬਿਨਾਂ ਨੰਬਰ ਮੋਟਰਸਾਈਕਲ ਸਮੇਤ ਦੋ ਨੌਜਵਾਨ ਕਾਬੂ ਅਗਲੀ ਖ਼ਬਰ ਭਾਜਪਾ ਮੰਡਲ ਹਰਪਾਲਪੁਰ ਦੀ ਨਵੀਂ ਟੀਮ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।