13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਪਿੰਡ ਆਕੜ ਦੇ ਸ਼੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਦੀਆਂ ਲੜਕੀਆਂ ਵਲੋਂ ਦੇਹਰਾਦੂਨ ਦਾ ਸਿੱਖਿਆਤਮਕ ਦੌਰਾ

ਸਿੱਖਿਆਤਮਕ ਦੌਰੇ ਦੌਰਾਨ ਮਾੲਡਿਰੋਲਿੰਗ ਮੱਠ ਵਿਖੇ ਇਕੱਠੀਆਂ ਬੈਠੀਆਂ ਵਿਦਿਆਰਥਣਾਂ ਅਤੇ ਅਧਿਆਪਕ | ਅਜੀਤ ਤਸਵੀਰ <br/> 02-03-2026
ਰਾਜਪੁਰਾ, 1 ਮਾਰਚ (ਜੀ.ਪੀ. ਸਿੰਘ)-ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਲੜਕੀਆਂ ਦੀ ਵਿਦਿਆਰਥਣਾਂ ਨੂੰ ਦੇਹਰਾਦੂਨ (ਉੱਤਰਾਖੰਡ) ਦਾ ਸਿੱਖਿਅਤਮਕ ਦੌਰਾ ਕਰਵਾਇਆ ਗਿਆ | ਇਸ ਦੌਰੇ ਦਾ ਮੂਲ ਉਦੇਸ਼ ਭਾਰਤੀ ਗਿਆਨ ਪ੍ਰਣਾਲੀ ਦੇ ਤਹਿਤ ਵਿਦਿਆਰਥਣਾਂ ਨੂੰ ਦੂਜੇ ਰਾਜ ਦੀ ਸੰਸਕਿ੍ਤੀ, ਇਤਿਹਾਸ ਅਤੇ ਅਧਿਆਤਮਿਕ ਧਰੋਹਰ ਤੋਂ ਜਾਣੂ ਕਰਵਾਉਣਾ ਸੀ | ਇਸ ਦੌਰੇ ਨੂੰ ਲੈ ਕੇ ਜਾਣ ਦੀ ਸ਼ੁਰੂਆਤ ਡਾ. ਰਵਨੀਤ ਰੇਹਾਨ ਦੁਆਰਾ ਕੀਤੀ ਗਈ | ਡਾ. ਅੰਕਿਤ ਜੱਗਾ ਇਸ ਟੂਰ ਦੇ ਮੁੱਖ ਕੁਆਰਡੀਨੇਟਰ ਸਨ ਅਤੇ ਸਹਾਇਕ ਪ੍ਰੋ. ਰੁਪਿੰਦਰ ਕੌਰ ਵਿੱਤੀ ਮਾਮਲਿਆਂ ਨੂੰ ਸੰਭਾਲਣ ਵਿਚ ਵਿਸ਼ੇਸ਼ ਭੂਮਿਕਾ ਨਿਭਾ ਰਹੇ ਸਨ | ਇਸ ਮੌਕੇ ਪ੍ਰੋ. ਨਵਨੀਤ ਕੌਰ, ਪ੍ਰੋ. ਅਰਸ਼ਜੋਤ ਕੌਰ, ਪ੍ਰੋ. ਰਣਜੀਤ ਸਿੰਘ, ਪ੍ਰੋ. ਮਨਦੀਪ ਕੌਰ, ਪ੍ਰੋ. ਮਨਪ੍ਰੀਤ ਕੌਰ, ਲੈਕ. ਰਜਿੰਦਰ ਕੌਰ, ਪ੍ਰੋ. ਰਮਨੀਤ ਕੌਰ ਅਤੇ ਪ੍ਰੋ ਕੋਮਲਪ੍ਰੀਤ ਕੌਰ ਨੇ ਵਿਦਿਆਰਥਣਾਂ ਦਾ ਸਾਥ ਦਿੱਤਾ | ਵਿਦਿਆਰਥਣਾਂ ਦੇ ਦੌਰੇ ਦੀ ਸ਼ੁਰੂਆਤ ਪਵਿੱਤਰ ਅਸਥਾਨ ਪਾਉਂਟਾ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਨਾਲ ਹੋਈ, ਜਿੱਥੇ ਵਿਦਿਆਰਥਣਾਂ ਨੇ ਅਰਦਾਸ ਕੀਤੀ ਅਤੇ ਸਿੱਖ ਇਤਿਹਾਸ ਸੰਬੰਧੀ ਜਾਣਕਾਰੀ ਪ੍ਰਾਪਤ ਕੀਤੀ | ਇਸ ਉਪਰੰਤ ਦੇਹਰਾਦੂਨ ਦੀ ਰੌਬਰ ਗੁਫਾ ਦਾ ਦੌਰਾ ਕੀਤਾ |
ਇਸ ਸ਼ਾਨਦਾਰ ਕੁਦਰਤੀ ਚਟਾਨ ਦਾ ਨਿਰਮਾਣ ਅਤੇ ਪ੍ਰਾਚੀਨ ਟੱਪਕੇਸ਼ਵਰ ਮੰਦਿਰ ਦੇ ਦਰਸ਼ਨ ਕਰਕੇ ਉੱਥੋਂ ਦੇ ਇਤਿਹਾਸਿਕ ਅਤੇ ਧਾਰਮਿਕ ਮਹੱਤਵ ਬਾਰੇ ਜਾਣਿਆ ਗਿਆ | ਵਿਦਿਆਰਥਣਾਂ ਨੇ ਇਸ ਟੂਰ ਦੌਰਾਨ ਕੁਦਰਤੀ ਸੁੰਦਰਤਾ ਦਾ ਆਨੰਦ ਮਾਣਿਆ ਅਤੇ ਨਵੀਂ ਜਾਣਕਾਰੀ ਹਾਸਿਲ ਕੀਤੀ | ਕਾਲਜ ਪਿ੍ੰਸੀਪਲ ਡਾ. ਗੁਰਤੇਜ ਸਿੰਘ ਨੇ ਕਿਹਾ ਇਸ ਤਰ੍ਹਾਂ ਦੇ ਦੌਰੇ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਲਾਭਕਾਰੀ ਸਾਬਤ ਹੁੰਦੇ ਹਨ |
ਪਿਛਲੀ ਖ਼ਬਰ ਖੱਬੇ-ਪੱਖੀਆਂ ਤੇ ਕਿਸਾਨ-ਮਜ਼ਦੂਰ ਸੰਗਠਨਾਂ ਨੇ ਟਰੰਪ ਤੇ ਨੇਤਨਯਾਹੂ ਦੇ ਪੁਤਲੇ ਫੂਕੇ <br/> ਅਗਲੀ ਖ਼ਬਰ ਆਮ ਆਦਮੀ ਪਾਰਟੀ ਬੂਥ ਪੱਧਰ ਤੋਂ ਪੂਰੀ ਤਰ੍ਹਾਂ ਮਜ਼ਬੂਤ-ਜੱਸੀ ਸੋਹੀਆਂ ਵਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।