ਪਾਤੜਾਂ, 1 ਮਾਰਚ (ਜਗਦੀਸ਼ ਸਿੰਘ ਕੰਬੋਜ)-ਸ਼੍ਰੋਮਣੀ ਅਕਾਲੀ ਦਲ ਦੇ ਪੁਨਰ ਸੁਰਜੀਤ ਦੇ ਪੰਜਾਬ ਦੇ ਜਥੇਬੰਦਕ ਸਕੱਤਰ ਅਤੇ ਹਲਕਾ ਸ਼ੁਤਰਾਣਾਂ ਦੇ ਮੁੱਖ ਸੇਵਾਦਾਰ ਕਰਨ ਸਿਘ ਵਲੋਂ ਪਾਰਟੀ ਵਲੋਂ ਹੋਲੇ ਮੱਹਲੇ 'ਤੇ ਆਨੰਦਪੁਰ ਸਾਹਿਬ ਵਿਖੇ ਕੀਤੀ ਜਾਣ ਵਾਲੀ ਕਾਨਫ੍ਰੰਸ ਲਈ ਵਰਕਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਰਨ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਅਮਨਸ਼ਾਂਤੀ ਬਣਾਈ ਰੱਖਣ ਲਈ ਬਹੁਤ ਸਾਰੀਆਂ ਮੁਹਿੰਮਾਂ ਸ਼ੁਰੂ ਕਰਨ ਦੇ ਦਆਵੇ ਕਰ ਰਹੀ ਪੰਜਾਬ ਦੀ ਆਮ ਆਦਮੀ ਦੀ ਸਰਕਾਰ ਵਿਚ ਇਸ ਹੱਦ ਤੱਕ ਵਧ ਚੁੱਕੀ ਹੈ ਕਿ ਹਰ ਰੋਜ ਗੈਂਗਸਟਰਾਂ ਵਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਫਿਰੌਤੀਆਂ ਨਾ ਦੇਣ ਵਾਲਿਆਂ ਦੇ ਦਿਨ ਦਿਹਾੜ੍ਹੇ ਕਤਲ ਹੋਣ ਕਾਰਨ ਹਰ ਪੰਜਾਬ ਦੇ ਹਰ ਵਿਅਕਤੀ ਆਪਣੇ ਆਪ ਨੂੰ ਅਸੁਰੱਖਿਅਤ ਮੁਹਿਸੂਸ ਕਰ ਰਿਹਾ ਹੈ | ਉਨ੍ਹਾਂ ਗੁਰਦਾਸਪੁਰ ਵਿਖੇ 2 ਪੁਲਿਸ ਮੁਲਾਜਮਾਂ ਦੇ ਹੋਏ ਕਤਲ ਮਗਰੋਂ ਦਿੱਤੇ ਗਏ ਬਿਆਨ ਅਤੇ ਉਸ ਮਗਰੋਂ ਇਕ ਨੌਜਵਾਨ ਦੇ ਪੁਲਿਸ ਮੁਕਾਬਲੇ ਵਿਚ ਮਾਰੇ ਜਾਣ ਬਾਰੇ ਜਾਰੀ ਕੀਤੇ ਗਏ ਬਿਆਨ ਆਪਸ ਵਿਚ ਮੇਲ ਨਹੀ ਖਾਂਦੇ ਜਿਸ ਕਰਕੇ ਇਸ ਕਾਰਵਾਈ ਨੇ ਪੰਜਾਬ ਦਾ ਕਾਲਾ ਦੌਰ ਨੂੰ ਲੋਕਾਂ ਨੂੰ ਯਾਦ ਕਰਵਾ ਦਿੱਤਾ ਹੈੈ | ਸ਼ੋਮਣੀ ਅਕਾਲੀ ਦਲ ਪੁਨਰਸੁਰਜੀਤ ਵਲੋਂ 3 ਮਾਰਚ ਨੂੰ ਹੋਲੇ ਮਹੱਲੇ 'ਤੇ ਕੀਤੀ ਜਾ ਰਹੀ ਕਾਨਫ੍ਰੰਸ ਵਿਚ ਜਿੱਥੇ ਪੰਜਾਬ ਸਰਕਾਰ ਦੇ ਇਸ ਧੱਕੇ ਖਿਲਾਫ ਅਵਾਜ਼ ਬੁਲੰਦ ਕੀਤੀ ਜਾਵੇਗੀ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਹੋਰ ਮਜਬੂਤ ਕਰਨ ਲਈ ਵਿਚਾਰਾਂ ਕੀਤੀਆਂ ਜਾਣਗੀਆਂ | ਇਸ ਕਾਨਫ੍ਰੰਸ ਲਈ ਵਰਕਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ ਅਤੇ ਵੱਡੀ ਗਿਣਤੀ ਵਿਚ ਹਲਕਾ ਸ਼ੁਤਰਾਣਾਂ 'ਚੋਂ ਸੰਗਤੀ ਵਲੋਂ ਸ਼ਮੂਲੀਅਤ ਕੀਤੀ ਜਾਵੇਗੀ | ਇਸ ਮੌਕੇ ਗੋਬਿੰਦ ਸਿੰਘ ਵਿਰਦੀ, ਨਾਜਰ ਸਿੰਘ ਕਕਰਾਲਾ, ਸਰੂਪ ਸਿੰਘ ਸੰਧਾ, ਬਲਿਹਾਰ ਸਿੰਘ ਹਰਿਆਊ ਬਲਾਕ ਪ੍ਰਧਾਨ, ਗੁਰਿੰਦਰ ਸਿੰਘ ਭੰਗੂ, ਪਰਮਜੀਤ ਸਿੰਘ ਥਿੰਦ ਜਲਾਲਪੁਰ, ਕੁਲਵੀਰ ਸਿੰਘ ਨਨਹੇੜ੍ਹਾ, ਮੋਹਣ ਲਾਲ ਸਿੰਗਲਾ, ਵਿਨੋਦ ਕੁਮਾਰ ਜਿੰਦਲ, ਜਗਜੀਤ ਸਿੰਘ ਭੰਗੂ, ਗੁਰਦੀਪ ਸਿੰਘ ਡਰੌਲੀ, ਹਰਦੀਪ ਸਿੰਘ ਸਾਗਰਾ, ਦਰਸ਼ਨ ਸਿੰਘ ਢਿੱਲੋ, ਮੰਗਤ ਸਿੰਘ ਸ਼ਰਮਾਂ, ਰਸ਼ਪਾਲ ਸਿੰਘ ਬਰਾਸ, ਰਣਧੀਰ ਸਿੰਘ ਮਵੀ, ਕੁਲਦੀਪ ਸਿੰਘ ਦੁਤਾਲ, ਬਲਜਿੰਦਰ ਸਿੰਘ ਤੇਈਪੁਰ, ਬਲਿਜੰਦਰ ਸਿੰਘ ਮਾਨ, ਸੰਤੌਖ ਸਿੰਘ ਖਿੰਡਾਂ, ਕੁਲਦੀਪ ਸਿੰਘ ਰੇਡੂ, ਰਾਮ ਸਿੰਘ ਢੀਡਸਾਂ, ਦਰਸ਼ਨ ਕੁਮਾਰ, ਬੂਟਾ ਸਿੰਘ ਬੱਤਰਾ, ਹਰਭਜਨ