12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਦਾ ਨਾਮ ਬਦਲਕੇ ਉਚ ਕੋਟੀ ਵਿਦਵਾਨ ਦਾ ਨਾਮ ਚੁਣਿਆ ਜਾਵੇ - ਪ੍ਰੋ. ਬਡੂੰਗਰ

ਅਜੀਤ ਡੈਸਕ 02-03-2026
ਪਟਿਆਲਾ, 1 ਮਾਰਚ (ਧਰਮਿੰਦਰ ਸਿੰਘ ਸਿੱਧ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ, ਪਟਿਆਲਾ ਦੀ ਅਕਾਦਮਿਕ ਕੌਂਸਲ ਵਲੋਂ ਯੂਨੀਵਰਸਿਟੀ ਦੇ ਨਾਮ ਨਾਲੋਂ 'ਰਾਜੀਵ ਗਾਂਧੀ' ਦਾ ਨਾਮ ਹਟਾਉਣ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ, ਉੱਥੇ ਹੀ ਉਚ ਕੋਟੀ ਵਿਦਵਾਨ ਦੇ ਨਾਮ ਨੂੰ ਚੁਣੇ ਜਾਣ ਦਾ ਫ਼ੈਸਲਾ ਕਰ ਲੈਣਾ ਚਾਹੀਦਾ ਹੈ | ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਉਹ ਵਿਅਕਤੀ ਹੈ, ਜਿਸ ਨੇ ਇੰਦਰਾ ਗਾਂਧੀ ਦੇ ਅਕਾਲ ਚਲਾਣੇ ਤੋਂ ਬਾਅਦ ਇਹ ਆਖਿਆ ਸੀ ਕਿ ਜਦ ਕੋਈ ਬੜਾ ਪੇੜ ਗਿਰਤਾ ਹੈ ਤੋਂ ਅਜਿਹਾ ਕੁਝ ਸਿੱਖ ਕਤਲੇਆਮ ਦੇ ਰੂਪ ਵਿਚ ਹੋਣਾ ਹੀ ਸੀ | ਪ੍ਰੋ. ਬਡੂੰਗਰ ਨੇ ਕਿਹਾ ਕਿ ਅਕਾਦਮਿਕ ਕੌਂਸਲ ਜਦੋਂ ਹੁਣ ਯੂਨੀਵਰਸਿਟੀ ਦਾ ਨਾਮ ਰਾਜੀਵ ਗਾਂਧੀ ਦੇ ਨਾਮ ਹਟਾਉਣਾ ਚਾਹੁੰਦੀ ਤਾਂ ਇਸ ਪਾਸੇ ਵੀ ਧਿਆਨ ਦੇਣ ਦੀ ਲੋੜ ਹੈ ਕਿ ਸਿੱਖਿਆ ਅਤੇ ਖੇਡ ਖੇਤਰ ਵਿਚ ਨਾਮਵਰ ਵਿਅਕਤੀਆਂ ਨੇ ਆਪਣਾ ਅਤੇ ਦੇਸ਼ ਦਾ ਨਾਮ ਸੁਨਹਿਰੀ ਅੱਖਰਾਂ 'ਚ ਲਿਖਿਆ ਉਨ੍ਹਾਂ ਦੇ ਨਾਮ ਵਿਚਾਰ ਲੈਣੇ ਚਾਹੀਦੇ ਹਨ | ਪ੍ਰੋ. ਬਡੂੰਗਰ ਨੇ ਇਹ ਵੀ ਆਖਿਆ ਕਿ ਗੁਰੂ ਸਾਹਿਬਾਨ, ਸੰਤਾਂ, ਮਹਾਂਪੁਰਸ਼ਾਂ, ਸ਼ਹੀਦਾਂ ਅੰਤਰ ਰਾਸ਼ਟਰੀ ਪੱਧਰ 'ਤੇ ਨਾਮਣਾ ਖੱਟਣ ਵਾਲੇ ਖਿਡਾਰੀਆਂ ਅਤੇ ਉੱਚਕੋਟੀ ਦੇ ਵਿਦਵਾਨਾਂ ਦੇ ਨਾਮ ਰੱਖਣੇ ਚਾਹੀਦੇ ਹਨ | ਪ੍ਰੋ. ਬਡੂੰਗਰ ਨੇ ਕਿਹਾ ਕਿ ਕੌਂਸਲ ਵਲੋਂ ਅਜਿਹਾ ਕਰਨ ਨਾਲ ਜਿੱਥੇ ਭਾਈ ਭਤੀਜਾਵਾਦ ਅਤੇ ਸਿਆਸੀ ਦਖ਼ਲਅੰਦਾਜ਼ੀ ਖ਼ਤਮ ਹੋਵੇਗੀ ਉੱਥੇ ਉਨ੍ਹਾਂ ਮਹਾਨ ਸ਼ਖ਼ਸੀਅਤਾਂ ਦਾ ਮਾਣ-ਸਨਮਾਨ ਹੋਵੇਗਾ |
ਪਿਛਲੀ ਖ਼ਬਰ ਘੜਾਮਾਂ ਕਲਾ 'ਚ ਹੋਈ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੀ ਮੀਟਿੰਗ ਅਗਲੀ ਖ਼ਬਰ ਪ੍ਰਤਾਪ ਸਿੰਘ ਅਤੇ ਕਰੀਮਪੁਰੀ ਵਲੋਂ ਬਸਪਾ ਦੀ ਸੱਤਾ ਪ੍ਰਾਪਤ ਕਰੋ ਰੈਲੀ ਲਈ ਵਰਕਰਾਂ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।