10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਸਿਹਤ ਨਿਰੀਖਣ ਕੈਂਪ

ਰਾਜਪੁਰਾ ਵਿਖੇ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਲਗਾਏ ਕੈਂਪ ਦੌਰਾਨ ਮਰੀਜ਼ਾਂ ਦਾ ਨਿਰੀਖਣ ਕਰਦੇ ਹੋਏ ਡਾਕਟਰ ਅਤੇ ਪਿੱਛੇ ਖੜ੍ਹੇ ਹੋਏ ਮੁੱਖ ਮਹਿਮਾਨ ਅਰੋੜਾ ਅਤੇ ਪ੍ਰਬੰਧਕ | ਤਸਵੀਰ: ਗੁਰਵਿੰਦਰ ਪਾਲ ਸਿੰਘ <br/> 02-03-2026
ਰਾਜਪੁਰਾ, 1 ਮਾਰਚ (ਜੀ.ਪੀ. ਸਿੰਘ)-ਭਾਰਤ ਵਿਕਾਸ ਪ੍ਰੀਸ਼ਦ ਰਾਜਪੁਰਾ ਵਲੋਂ ਸੈਦਖੇੜੀ ਰੋਡ 'ਤੇ ਵਿਕਾਸ ਪ੍ਰੀਸ਼ਦ ਭਵਨ ਵਿਖੇ ਪ੍ਰਧਾਨ ਸੁਰਿੰਦਰ ਸੇਠੀ ਦੀ ਦੇੇਖ-ਰੇਖ 'ਚ ਮੁਫ਼ਤ ਸਿਹਤ ਨਿਰੀਖਣ ਕੈਂਪ ਲਗਾਇਆ ਗਿਆ | ਜਿਸ ਵਿਚ ਮੁੱਖ ਮਹਿਮਾਨ ਵਜੋਂ ਉੱਘੇ ਸਮਾਜਸੇਵੀ ਲਕਸ਼ਮੀ ਨਾਰਾਇਣ ਅਰੋੜਾ ਨੇ ਸ਼ਿਰਕਤ ਕੀਤੀ | ਕੈਂਪ ਦੌਰਾਨ ਚਮੜੀ ਦੇ ਰੋਗਾਂ ਦੇ ਮਾਹਿਰ ਡਾ. ਸ਼ਰੂਤੀ ਚੌਧਰੀ, ਦੰਦਾ ਦੇ ਰੋਗਾਂ ਦੇ ਮਾਹਿਰ ਡਾ. ਨਵਨੀਤ ਕੌਰ, ਆਪ੍ਰੇਸ਼ਨਾਂ ਦੇ ਮਾਹਿਰ ਡਾ. ਅਵਨੀਤ ਸਿੰਘ ਸੇਤੀਆ, ਅੱਖਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਡੀ.ਆਰ. ਗੁਪਤਾ ਨੇ 150 ਤੋਂ ਵੱਧ ਮਰੀਜ਼ਾਂ ਦੇ ਸਿਹਤ ਦਾ ਨਿਰੀਖਣ ਕੀਤਾ ਅਤੇ ਮੁਫ਼ਤ ਦਵਾਈਆਂ ਦਿੱਤੀਆਂ | ਇਸ ਦੌਰਾਨ ਰਾਜਪੁਰਾ ਦੀ ਸਮਾਜਸੇਵਾ ਵਿਚ ਵੱਡਾ ਯੋਗਦਾਨ ਪਾਉਣ ਵਾਲੀ ਨਿਸ਼ਕਾਮ ਮੈਡੀਕਲ ਕੈਂਪ ਸੁਸਾਇਟੀ ਨੇ ਬਲੱਡ ਪ੍ਰੈਸ਼ਰ, ਰਜਿਸਟ੍ਰੇਸ਼ਨ, ਵਜ਼ਨ ਅਤੇ ਹੋਰ ਸੇਵਾਵਾਂ ਸੁਸਾਇਟੀ ਦੀ ਮੁਖੀ ਸੁਸ਼ਮਾ ਅਰੋੜਾ ਦੀ ਟੀਮ ਨੇ ਦਿੱਤੀਆਂ | ਇਸ ਮੌਕੇ ਮੁੱਖ ਮਹਿਮਾਨ ਲਕਸ਼ਮੀ ਨਾਰਾਇਣ ਅਰੋੜਾ ਨੇ ਕਿਹਾ ਕਿ ਤੰਦਰੁਸਤ ਸਰੀਰ ਵਿਚ ਹੀ ਭਗਵਾਨ ਵੱਸਦਾ ਹੈ ਤੇ ਹਮੇਸ਼ਾ ਪੈਸੇ ਨਾਲੋਂ ਸਰੀਰ ਦੀ ਦੇਖ-ਭਾਲ ਜ਼ਿਆਦਾ ਜ਼ਰੂਰੀ ਹੈ | ਉਨ੍ਹਾਂ ਭਾਰਤ ਵਿਕਾਸ ਪ੍ਰੀਸ਼ਦ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਕਿ ਉਹ ਲੋੜਵੰਦ ਲੋਕਾਂ ਦੀ ਸਿਹਤ ਕੈਂਪ ਲਗਾ ਕੇ ਸਹਾਇਤਾ ਕਰ ਰਹੇ ਹਨ | ਇਸ ਮੌਕੇ ਸਟੇਟ ਕਨਵੀਨਰ ਵਰਿੰਦਰ ਸੇਤੀਆ, ਸੁਭਾਸ਼ ਪਾਸੀ ਖ਼ਜ਼ਾਨਚੀ, ਕਮਲ ਵਰਮਾ ਸਕੱਤਰ, ਸਾਬਕਾ ਕੌਂਸਲਰ ਇੰਦਰ ਮਹਿਤਾ, ਧੀਰਜ ਬਤਰਾ ਦਿੱਲੀ ਨੇ ਆਪਣੀ ਸੇਵਾਵਾਂ ਨਿਭਾਈਆਂ |
ਪਿਛਲੀ ਖ਼ਬਰ ਸਪੋਰਟਸ ਕੰਪਲੈਕਸ ਦੇ ਗੇਟ ਨੂੰ ਰੱਸੀਆਂ ਨਾਲ ਬੰਨ੍ਹ ਕੇ ਸਾਰਿਆ ਜਾ ਰਿਹੈ ਬੁੱਤਾ, ਪ੍ਰਸ਼ਾਸਨ ਪਿਆ ਹੈ ਸੁੱਤਾ ਅਗਲੀ ਖ਼ਬਰ ਮਹਾਂ ਰੈਲੀ ਬਰਨਾਲਾ ਵਿਖੇ ਪਹੁੰਚਣ 'ਤੇ ਹਲਕਾ ਸਨੌਰ ਵਾਸੀਆਂ ਦਾ ਧੰਨਵਾਦ-ਨਿਰਮਲ ਸਿੰਘ ਭੱਟੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।