11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਸ. ਰਜਿੰਦਰ ਸਿੰਘ ਚਹਿਲ ਕਾਲਜ ਕਲਿਆਣ ਵਿਖੇ ਐਥਲੈਟਿਕ ਮੀਟ ਕਰਵਾਈ

ਸ. ਰਜਿੰਦਰ ਸਿੰਘ ਚਹਿਲ ਕਾਲਜ ਕਲਿਆਣ ਵਿਖੇ ਕਰਵਾਈ ਅਥਲੈਟਿਕ ਮੀਟ ਦਾ ਦਿ੍ਸ਼ | ਅਜੀਤ ਤਸਵੀਰ <br/> 03-03-2026
ਪਟਿਆਲਾ, 2 ਮਾਰਚ (ਗੁਰਵਿੰਦਰ ਸਿੰਘ ਔਲਖ)-ਸ. ਰਜਿੰਦਰ ਸਿੰਘ ਚਹਿਲ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ, ਕਲਿਆਣ ਵਿਖੇ 10ਵੀਂ ਸਲਾਨਾ ਐਥਲੈਟਿਕ ਮੀਟ ਕਰਵਾਈ ਗਈ | ਕਾਲਜ ਮੈਦਾਨ ਵਿੱਚ ਹੋਏ ਇਸ ਖੇਡ ਮੇਲੇ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਦੌੜਾਂ, ਲੰਬੀ ਛਾਲ, ਰੀਲੇ ਦੌੜ ਸਮੇਤ ਹੋਰ ਮੁਕਾਬਲਿਆਂ 'ਚ ਭਾਗ ਲੈਂਦਿਆਂ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸਮਾਗਮ ਦੀ ਅਗਵਾਈ ਚੇਅਰਮੈਨ ਰਜਿੰਦਰ ਸਿੰਘ ਚਹਿਲ ਨੇ ਕੀਤੀ | ਇਸ ਮੌਕੇ ਸੀਨੀਅਰ ਉਪ-ਚੇਅਰਮੈਨ ਸੁਰਿੰਦਰ ਕੌਰ ਚਹਿਲ, ਉਪ-ਚੇਅਰਮੈਨ ਮਨਦੀਪ ਸਿੰਘ ਚਹਿਲ, ਜਨਰਲ ਸਕੱਤਰ ਨਵਨੀਤ ਚਹਿਲ ਅਤੇ ਸਕੱਤਰ ਕਰਨੈਲ ਬੀਸਲਾ (ਅਮਰੀਕਾ) ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਕਾਲਜ ਦੇ ਪਿ੍ੰਸੀਪਲ ਡਾ. ਅਮਰਜੀਤ ਸਿੱਧੂ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਵਾਂਗੀਣ ਵਿਕਾਸ ਲਈ ਬਹੁਤ ਜ਼ਰੂਰੀ ਹਨ | ਇਸ ਮੌਕੇ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੀ ਪਿ੍ੰਸੀਪਲ ਡਾ. ਨਿਸ਼ਾ ਤਿ੍ਪਾਠੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਈਆਂ | ਉਨ੍ਹਾਂ ਕਿਹਾ ਕਿ ਅਜਿਹੇ ਖੇਡ ਸਮਾਗਮ ਨੌਜਵਾਨਾਂ 'ਚ ਅਨੁਸ਼ਾਸਨ, ਟੀਮ ਭਾਵਨਾ ਅਤੇ ਨੇਤਿ੍ਤਵ ਦੇ ਗੁਣ ਪੈਦਾ ਕਰਦੇ ਹਨ | ਇਸ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਮੁਖੀ ਵਿਭਾਗ ਪ੍ਰੋ. ਨਿਸ਼ਾਨ ਸਿੰਘ ਡਿਓਲ, ਡੀ.ਐੱਸ.ਪੀ. ਟ੍ਰੈਫਿਕ ਪੁਨੀਤ ਸਿੰਘ ਚਹਿਲ, ਦੇਸ ਭਗਤ ਯੂਨੀਵਰਸਿਟੀ ਦੇ ਪਰੀਖਿਆ ਨਿਯੰਤਰਕ ਅਤੇ ਖੇਡ ਨਿਰਦੇਸ਼ਕ ਡਾ. ਪਰਵੀਨ ਕੁਮਾਰ, ਮੰਜੂ ਸ਼ਰਮਾ, ਕੁਲਮੋਹਿੰਦਰ ਸਿੱਧੂ, ਸੁਖਵਿੰਦਰ ਤਤਲਾ (ਕੈਨੇਡਾ), ਗੁਰਮੀਤ ਤਤਲਾ (ਕੈਨੇਡਾ), ਜਗਜੀਤ ਸਿੰਘ ਢੀਂਡਸਾ (ਕੈਨੇਡਾ), ਗੁਰਵਿੰਦਰ ਸਿੰਘ ਬੱਬੂ ਢੀਂਡਸਾ, ਡਾ. ਗੁਰਮੀਤ ਸਿੰਘ, ਰਿਟਾਇਰਡ ਮਾ. ਜੌਗਿੰਦਰ ਸਿੰਘ, ਪੰਜਾਬ ਐਥਲੈਟਿਕ ਐਸੋਸੀਏਸ਼ਨ ਦੇ ਜਨਰਲ ਸਕੱਤਰ ਕੋਚ ਪ੍ਰੇਮ, ਕੁਲਵਿੰਦਰ ਰੱਤੋਲ, ਹਰਿੰਦਰਜੀਤ ਖੱਟੜਾ, ਧਰਮਿੰਦਰ ਸਿੰਘ, ਲੱਕੀ ਮਾਸਟਰ ਪਟਿਆਲਾ, ਪ੍ਰਭਜੀਤ ਲੱਕੀ ਭਵਾਨੀਗੜ੍ਹ, ਹਰਵਿੰਦਰ ਸਿੰਘ (ਗੋਲਡੀ ਤੂਰ) ਅਤੇ ਵਰਿੰਦਰ ਗਰੇਵਾਲ ਭਵਾਨੀਗੜ੍ਹ ਵੀ ਮੌਜੂਦ ਸਨ | ਦਿਨ ਭਰ ਚਲੇ ਰੋਮਾਂਚਕ ਮੁਕਾਬਲਿਆਂ ਉਪਰੰਤ ਜੇਤੂ ਖਿਡਾਰੀਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ | ਮਹਿਮਾਨਾਂ ਨੇ ਕਾਲਜ ਪ੍ਰਬੰਧਕਾਂ ਵਲੋਂ ਖੇਡਾਂ ਦੇ ਉਤਥਾਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਪ੍ਰਸੰਸਾ ਕੀਤੀ | ਸਮਾਗਮ ਅੰਤ 'ਚ ਰਾਸ਼ਟਰੀ ਗਾਣ ਨਾਲ ਸਮਾਪਤ ਹੋਇਆ |
ਪਿਛਲੀ ਖ਼ਬਰ ਪਾਵਰਕਾਮ ਦੀ ਪਟਿਆਲਾ ਮਾਡਲ ਟਾਊਨ ਡਵੀਜ਼ਨ 'ਚ ਇੰਜੀ. ਸੁਖਚੈਨ ਕੌਰ ਐੱਸ.ਡੀ.ਓ. ਵਜੋਂ ਤਾਇਨਾਤ ਅਗਲੀ ਖ਼ਬਰ ਟੀ.ਈ.ਟੀ. ਪਾਸ ਕਰਨ ਦੀ ਜਬਰੀ ਸ਼ਰਤ ਖ਼ਿਲਾਫ਼ ਅਧਿਆਪਕਾਂ ਨੇ ਪੁਤਲਾ ਫੂਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।