11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਪਾਵਰਕਾਮ ਦੀ ਪਟਿਆਲਾ ਮਾਡਲ ਟਾਊਨ ਡਵੀਜ਼ਨ 'ਚ ਇੰਜੀ. ਸੁਖਚੈਨ ਕੌਰ ਐੱਸ.ਡੀ.ਓ. ਵਜੋਂ ਤਾਇਨਾਤ

ਅਜੀਤ ਡੈਸਕ 03-03-2026
ਪਟਿਆਲਾ 2 ਮਾਰਚ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੰਚਾਲਨ ਦੱਖਣ ਜ਼ੋਨ ਅਧੀਨ ਪਟਿਆਲਾ ਸਥਿਤ ਮਾਡਲ ਟਾਊਨ ਸੰਚਾਲਨ ਡਿਵੀਜ਼ਨ 'ਚ ਇੰਜੀਨੀਅਰ ਸੁਖਚੈਨ ਕੌਰ ਨੇ ਬਤੌਰ ਐੱਸ.ਡੀ.ਉ. ਆਪਣੇ ਅਹੁਦੇ ਦਾ ਚਾਰਜ ਸੰਭਾਲਿਆ | ਇਸ ਮੌਕੇ ਡਿਵੀਜ਼ਨ ਦੇ ਸੀਨੀਅਰ ਕਾਰਜਕਾਰੀ ਇੰਜੀਨੀਅਰ ਇੰਜੀ. ਅਭੀਰਾਜ ਸਿੰਘ ਰੰਧਾਵਾ ਅਤੇ ਸਮੂਹ ਸਟਾਫ਼ ਵਲੋਂ ਉਨ੍ਹਾਂ ਦਾ ਹਾਰਦਿਕ ਸਵਾਗਤ ਕੀਤਾ ਗਿਆ ਅਤੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ | ਦੱਸਣਯੋਗ ਹੈ ਕਿ ਮਾਡਲ ਟਾਊਨ ਸਬ-ਡਿਵੀਜਨ 'ਚ ਸਟਾਫ਼ ਦੀ ਕੁੱਲ ਗਿਣਤੀ 22 ਹੈ ਜੋ 35000 ਦੇ ਕਰੀਬ ਬਿਜਲੀ ਖਪਤਕਾਰਾਂ ਨੂੰ ਬਿਜਲੀ ਸਪਲਾਈ ਕਰ ਰਹੇ ਹਨ | ਅਹੁਦਾ ਸੰਭਾਲਣ ਉਪਰੰਤ ਇੰਜੀਨੀਅਰ ਸੁਖਚੈਨ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਪਹਿਲੀ ਪਹਿਲ ਬਿਜਲੀ ਖਪਤਕਾਰਾਂ ਨੂੰ ਸੁਚਾਰੂ, ਪਾਰਦਰਸ਼ੀ ਅਤੇ ਬਿਨ੍ਹਾਂ ਦੇਰੀ ਤੋਂ ਖਪਤਕਾਰ ਪੱਖੀ ਸੇਵਾਵਾਂ ਪ੍ਰਦਾਨ ਕਰਨੀ ਰਹੇਗੀ | ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਬਿਜਲੀ ਖਪਤਕਾਰਾਂ ਦੀਆਂ ਸਾਰੀਆਂ ਜਾਇਜ਼ ਅਤੇ ਯੋਗ ਸਮੱਸਿਆਵਾਂ ਨੂੰ ਪਰਮ ਅਗੇਤ ਅਧਾਰ 'ਤੇ ਹੱਲ ਕੀਤਾ ਜਾਵੇਗਾ ਅਤੇ ਕਿਸੇ ਵੀ ਖਪਤਕਾਰ ਨੂੰ ਕਿਸੇ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ |
ਪਿਛਲੀ ਖ਼ਬਰ ਪੰਜਾਬੀ 'ਵਰਸਿਟੀ ਵਲੋਂ ਆਸਟ੍ਰੇਲੀਆ ਦੇ ਅਦਾਰੇ 'ਯੂਨੀਵਰਸਲ ਬਿਜ਼ਨਸ ਸਕੂਲ' ਨਾਲ ਕੀਤਾ ਅਕਾਦਮਿਕ ਇਕਰਾਰਨਾਮਾ ਅਗਲੀ ਖ਼ਬਰ ਸ. ਰਜਿੰਦਰ ਸਿੰਘ ਚਹਿਲ ਕਾਲਜ ਕਲਿਆਣ ਵਿਖੇ ਐਥਲੈਟਿਕ ਮੀਟ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।