10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਸੁਖਬੀਰ ਦੀਆਂ ਚੰਗੀਆਂ ਨੀਤੀਆਂ ਨੂੰ ਪਸੰਦ ਕਰਦੇ ਲੋਕ ਹੋ ਰਹੇ ਅਕਾਲੀ ਦਲ 'ਚ ਸ਼ਾਮਿਲ-ਕਬੀਰ ਦਾਸ

ਅਜੀਤ ਡੈਸਕ 03-03-2026
ਪਾਤੜਾਂ, 2 ਮਾਰਚ (ਜਗਦੀਸ਼ ਸਿੰਘ ਕੰਬੋਜ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸ਼ੁਤਰਾਣਾ ਦੇ ਮੁਖੀ ਬਾਬੂ ਕਬੀਰ ਦਾਸ ਨੇ ਪਾਤੜਾਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦੀ ਸਰਕਾਰ ਸਮੇਂ ਸੁਖਬੀਰ ਸਿੰਘ ਬਾਦਲ ਵਲੋਂ ਦੂਰ ਆਦੇਸ਼ੀ ਨਾਲ ਕੀਤੇ ਗਏ ਫ਼ੈਸਲਿਆਂ ਕਾਰਨ ਸੂਬੇ ਦੇ ਹੋਏ ਸਰਵਪੱਖੀ ਵਿਕਾਸ ਅਤੇ ਇਸ ਵਾਰ ਬਰਸਾਤੀ ਸਮੇਂ 'ਚ ਆਏ ਹੜ੍ਹਾਂ ਦੌਰਾਨ ਹੜ੍ਹ ਪੀੜਤਾਂ ਨੂੰ ਕਰੋੜਾਂ ਰੁਪਏ ਨਗਦ ਦੇ ਕੇ ਲੋੜ ਅਨੁਸਾਰ ਹਰ ਤਰ੍ਹਾਂ ਦਾ ਸਾਮਾਨ ਦੇ ਕੇ ਕੀਤੀ ਸਹਾਇਤਾ ਕਾਰਨ ਪੰਜਾਬ ਦੇ ਲੋਕ ਸਮਝ ਚੁੱਕੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੀ ਹਿਤੈਸ਼ੀ ਪਾਰਟੀ ਹੈ ਅਤੇ ਹੁਣ ਇਸ ਨੂੰ ਮਜ਼ਬੂਤ ਕਰਨ ਲਈ ਆਪ ਮੁਹਾਰੇ ਅਕਾਲੀ ਦਲ ਵਿਚ ਸ਼ਾਮਿਲ ਹੋ ਰਹੇ ਹਨ ਇਸ ਤਰ੍ਹਾਂ ਹੀ ਹਲਕਾ ਸ਼ੁਤਰਾਣਾ 'ਚ ਬਹੁਤ ਸਾਰੇ ਲੋਕ ਪਾਰਟੀ 'ਚ ਸ਼ਾਮਿਲ ਹੋ ਰਹੇ ਹਨ |
ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਪਿੰਡ ਬਕਰਾਹਾ 'ਚ ਸਰਕਲ ਪ੍ਰਧਾਨ ਸੁਖਜੀਤ ਸਿੰਘ ਬਕਰਾਹਾ ਦੀ ਪ੍ਰੇਰਣਾ ਨਾਲ ਪਿੰਡ ਮੋਮੀਆਂ ਦੇ ਮੌਜੂਦਾ ਸਰਪੰਚ ਗੁਰਪ੍ਰੀਤ ਸਿੰਘ, ਪੰਚਾਇਤ ਮੈਂਬਰ ਬੀਰਬਲ ਰਾਮ, ਪਿੰਡ ਸਧਾਰਨਪੁਰ ਤੋਂ ਪ੍ਰਮੁੱਖ 'ਆਪ' ਆਗੂ ਲਖਵਿੰਦਰ ਸਿੰਘ ਮੱਲ੍ਹੀ, ਸਾਬਕਾ ਸਰਪੰਚ ਕਸ਼ਮੀਰ ਸਿੰਘ ਅਤੇ ਸਾਬਕਾ ਬਲਾਕ ਸੰਮਤੀ ਮੈਂਬਰ ਕਸ਼ਮੀਰ ਸਿੰਘ ਜੋਗਿੰਦਰ ਨਗਰ ਤੋਂ ਇਲਾਵਾ ਪਿੰਡ ਬਕਰਾਹਾ ਦੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਸਮਾਜਵਾਦੀ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਹਨ | ਸਰਕਲ ਪ੍ਰਧਾਨ ਸੁਖਜੀਤ ਸਿੰਘ ਬਕਰਾਹਾ ਨੇ ਦੱਸਿਆ ਕਿ ਅਕਾਲੀ ਦਲ 'ਚ ਸ਼ਾਮਿਲ ਹੋਣ ਵਾਲਿਆਂ ਨੂੰ ਹਲਕਾ ਇੰਚਾਰਜ ਕਬੀਰ ਦਾਸ ਨੇ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਨੂੰ ਪਾਰਟੀ ਵਿਚ ਬਣਦਾ ਸਨਮਾਨ ਦਿੱਤਾ ਜਾਵੇਗਾ | ਇਸ ਮੌਕੇ ਸਰਕਲ ਇੰਚਾਰਜ ਲਖਵਿੰਦਰ ਸਿੰਘ, ਵਿਸ਼ਾਲ ਗੋਇਲ ਪ੍ਰਧਾਨ ਸਰਕਲ ਪਾਤੜਾਂ, ਪੀ.ਏ.ਡੀ.ਬੀ. ਦੇ ਸਾਬਕਾ ਚੇਅਰਮੈਨ ਗੁਰਬਚਨ ਸਿੰਘ ਮੌਲਵੀਵਾਲਾ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪਿ੍ੰਸੀਪਲ ਨਿਧਾਨ ਸਿੰਘ ਜੈਖਰ, ਜਥੇਦਾਰ ਸੰਤੋਖ ਸਿੰਘ, ਨਰਿੰਦਰ ਸਿੰਘ ਸੰਧੂ, ਸਰਕਲ ਇੰਚਾਰਜ ਸੁਰਜੀਤ ਸਿੰਘ ਮਾਹਲ, ਸਰਕਲ ਪ੍ਰਧਾਨ ਜੀਤ ਸਿੰਘ ਕਲਵਾਨੂੰ, ਅਜੈਬ ਸਿੰਘ ਦੁਆਬੀਆ, ਪ੍ਰਗਟ ਸਿੰਘ ਕਾਹਲੋਂ, ਗੁਰਬਚਨ ਸਿੰਘ ਯੂਐਸਏ, ਸਤਨਾਮ ਸਿੰਘ ਵਿਰਕ, ਦਵਿੰਦਰਪਾਲ ਸਿੰਘ ਵਿਰਕ, ਸੁਰਜੀਤ ਸਿੰਘ ਵਿਰਕ, ਜਸਵੰਤ ਸਿੰਘ ਵਿਰਕ, ਲਖਵਿੰਦਰ ਸਿੰਘ, ਗੁਰਦੀਪ ਸਿੰਘ ਨੰਬਰਦਾਰ, ਦਵਿੰਦਰ ਸਿੰਘ ਨੰਬਰਦਾਰ, ਗੁਰਭੇਜ ਸਿੰਘ ਢਿੱਲੋਂ, ਸਾਹਿਬ ਸਿੰਘ, ਧੰਨਾ ਸਿੰਘ ਅਰਨੇਟੁ, ਹਰਬੀਰ ਸਿੰਘ ਧਾਲੀਵਾਲ, ਰਣਧੀਰ ਸਿੰਘ, ਸੁਖਦੇਵ ਸਿੰਘ, ਜਰਨੈਲ ਸਿੰਘ ਵਿਰਕ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਪਿੰਡ ਜ਼ੁਲਕਾਂ ਦੇ 43 ਪਰਿਵਾਰਾਂ ਦਾ ਪੱਕੇ ਘਰ ਦਾ ਸੁਪਨਾ ਹੋਇਆ ਸਾਕਾਰ, ਵੰਡੇ ਚੈੱਕ ਅਗਲੀ ਖ਼ਬਰ ਪੰਜਾਬੀ 'ਵਰਸਿਟੀ ਵਲੋਂ ਆਸਟ੍ਰੇਲੀਆ ਦੇ ਅਦਾਰੇ 'ਯੂਨੀਵਰਸਲ ਬਿਜ਼ਨਸ ਸਕੂਲ' ਨਾਲ ਕੀਤਾ ਅਕਾਦਮਿਕ ਇਕਰਾਰਨਾਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।