10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਪਿੰਡ ਜ਼ੁਲਕਾਂ ਦੇ 43 ਪਰਿਵਾਰਾਂ ਦਾ ਪੱਕੇ ਘਰ ਦਾ ਸੁਪਨਾ ਹੋਇਆ ਸਾਕਾਰ, ਵੰਡੇ ਚੈੱਕ

ਅਜੀਤ ਡੈਸਕ 03-03-2026
ਦੇਵੀਗੜ੍ਹ, 2 ਮਾਰਚ (ਰਾਜਿੰਦਰ ਸਿੰਘ ਮੌਜੀ)-ਨਗਰ ਪੰਚਾਇਤ ਦੇਵੀਗੜ੍ਹ ਅਧੀਨ ਆਉਂਦੇ ਵਾਰਡ ਨੰਬਰ-2 ਦੇ ਪਿੰਡ ਜ਼ੁਲਕਾਂ ਵਿਖੇ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ, ਜਦੋਂ ਸਰਕਾਰ ਦੀਆਂ ਭਲਾਈ ਸਕੀਮਾਂ ਤਹਿਤ ਕੱਚੇ ਮਕਾਨਾਂ ਨੂੰ ਪੱਕਿਆਂ ਕਰਨ ਲਈ 43 ਲੋੜਵੰਦ ਲਾਭਪਾਤਰੀਆਂ ਨੂੰ ਚੈੱਕ ਵੰਡੇ ਗਏ | ਇਹ ਵਿਕਾਸ ਕਾਰਜ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਦੇ ਵਿਸ਼ੇਸ਼ ਯਤਨਾਂ ਸਦਕਾ ਸੰਭਵ ਹੋ ਸਕਿਆ ਹੈ | ਇਸ ਮੌਕੇ ਕਰਵਾਏ ਗਏ ਇਕ ਸਮਾਗਮ ਦੀ ਅਗਵਾਈ ਵਾਰਡ ਦੇ ਕੌਂਸਲਰ ਹੈਪੀ ਜ਼ੁਲਕਾਂ ਵਲੋਂ ਕੀਤੀ ਗਈ | ਸਮਾਗਮ ਦੌਰਾਨ ਨਗਰ ਪੰਚਾਇਤ ਦੇਵੀਗੜ੍ਹ ਦੇ ਸੀਨੀਅਰ ਮੀਤ ਪ੍ਰਧਾਨ ਲਖਵੀਰ ਸਿੰਘ ਕਪੂਰੀ, ਕੌਂਸਲਰ ਗੁਰਮੀਤ ਸਿੰਘ ਅਤੇ ਦਾਨੂੰ ਲਾਂਬਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਆਗੂਆਂ ਨੇ ਲਾਭਪਾਤਰੀਆਂ ਨੂੰ ਚੈੱਕ ਸੌਂਪਦਿਆਂ ਵਧਾਈ ਦਿੱਤੀ ਅਤੇ ਭਰੋਸਾ ਦਿਵਾਇਆ ਕਿ ਇਲਾਕੇ ਦੇ ਵਿਕਾਸ ਅਤੇ ਲੋਕਾਂ ਦੀਆਂ ਮੁੱਢਲੀਆਂ ਸਹੂਲਤਾਂ ਲਈ ਫ਼ੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ | ਗੱਲਬਾਤ ਕਰਦਿਆਂ ਕੌਂਸਲਰ ਹੈਪੀ ਜ਼ੁਲਕਾਂ ਨੇ ਕਿਹਾ ਕਿ ਸਾਡਾ ਮੁੱਖ ਮਕਸਦ ਹਰ ਉਸ ਗਰੀਬ ਪਰਿਵਾਰ ਦੇ ਸਿਰ 'ਤੇ ਪੱਕੀ ਛੱਤ ਮੁਹੱਈਆ ਕਰਵਾਉਣਾ ਹੈ, ਜੋ ਆਰਥਿਕ ਤੰਗੀ ਕਾਰਨ ਕੱਚੇ ਮਕਾਨਾਂ 'ਚ ਰਹਿਣ ਲਈ ਮਜਬੂਰ ਸਨ | ਉਨ੍ਹਾਂ ਕਿਹਾ ਕਿ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਦੀ ਦੂਰਅੰਦੇਸ਼ੀ ਸੋਚ ਅਤੇ ਲੋਕਾਂ ਪ੍ਰਤੀ ਹਮਦਰਦੀ ਸਦਕਾ ਅੱਜ ਜ਼ੁਲਕਾਂ ਪਿੰਡ ਦੇ 43 ਪਰਿਵਾਰਾਂ ਨੂੰ ਇਹ ਮਦਦ ਮਿਲੀ ਹੈ | ਅਸੀਂ ਵਚਨਬੱਧ ਹਾਂ ਕਿ ਕੋਈ ਵੀ ਯੋਗ ਲਾਭਪਾਤਰੀ ਸਰਕਾਰੀ ਸਕੀਮਾਂ ਤੋਂ ਵਾਂਝਾ ਨਾ ਰਹੇ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵਾਰਡ ਨੰਬਰ 2 ਦੇ ਬਾਕੀ ਰਹਿੰਦੇ ਵਿਕਾਸ ਕਾਰਜਾਂ ਨੂੰ ਵੀ ਪਹਿਲ ਦੇ ਅਧਾਰ 'ਤੇ ਮੁਕੰਮਲ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਕੱਚੇ ਮਕਾਨਾਂ ਨੂੰ ਪੱਕਾ ਕਰਨ ਦੀ ਇਹ ਮੁਹਿੰਮ ਸਿਰਫ ਸ਼ੁਰੂਆਤ ਹੈ, ਆਉਣ ਵਾਲੇ ਦਿਨਾਂ 'ਚ ਦੇਵੀਗੜ੍ਹ ਖੇਤਰ ਦੇ ਨਕਸ਼ੇ ਨੂੰ ਹੋਰ ਬਿਹਤਰ ਬਣਾਉਣ ਲਈ ਨਵੇਂ ਪ੍ਰੋਜੈਕਟ ਲਿਆਂਦੇ ਜਾਣਗੇ | ਚੈੱਕ ਪ੍ਰਾਪਤ ਕਰਨ ਵਾਲੇ ਲਾਭਪਾਤਰੀਆਂ ਨੇ ਪ੍ਰਸ਼ਾਸਨ ਅਤੇ ਸਿਆਸੀ ਆਗੂਆਂ ਦਾ ਧੰਨਵਾਦ ਕੀਤਾ | ਇਸ ਮੌਕੇ ਰਾਜ ਕੁਮਾਰ, ਗੁਰਦੀਪ ਸਿੰਘ, ਗੁਰਜੰਟ ਸਿੰਘ, ਜਸਵਿੰਦਰ ਸਿੰਘ, ਉਤਮ
ਪਿਛਲੀ ਖ਼ਬਰ ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵਲੋਂ ਡਾਕਟਰ ਦੀਪ ਸਿੰਘ ਦਾ ਸਨਮਾਨ ਅਗਲੀ ਖ਼ਬਰ ਸੁਖਬੀਰ ਦੀਆਂ ਚੰਗੀਆਂ ਨੀਤੀਆਂ ਨੂੰ ਪਸੰਦ ਕਰਦੇ ਲੋਕ ਹੋ ਰਹੇ ਅਕਾਲੀ ਦਲ 'ਚ ਸ਼ਾਮਿਲ-ਕਬੀਰ ਦਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।