10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵਲੋਂ ਡਾਕਟਰ ਦੀਪ ਸਿੰਘ ਦਾ ਸਨਮਾਨ

ਅਜੀਤ ਡੈਸਕ 03-03-2026
ਪਟਿਆਲਾ, 2 ਮਾਰਚ (ਮਨਦੀਪ ਸਿੰਘ ਖਰੌੜ)-ਡਾ. ਦੀਪ ਸਿੰਘ ਵਲੋਂ ਜਿੱਥੇ ਹੁਣ ਤੱਕ 100 ਦੇ ਕਰੀਬ ਦੰਦਾਂ ਦੇ ਜਾਂਚ ਚੈੱਕਅਪ ਕੈਂਪ ਲਗਾਏ ਜਾ ਚੁੱਕੇ ਹਨ ਉੱਥੇ ਹੀ ਲੋੜਵੰਦ ਮਰੀਜ਼ਾਂ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ | ਡਾਕਟਰ ਦੀਪ ਸਿੰਘ ਵਲੋਂ ਬਹੁਤ ਹੀ ਆਧੁਨਿਕ ਤਰੀਕੇ ਨਾਲ ਦਰਦ ਰਹਿਤ ਦੰਦ ਅਤੇ ਜਾੜ ਕੱਢੀ ਜਾਂਦੀ ਹੈ | ਉੱਥੇ ਹੀ ਮਰੀਜ਼ਾਂ ਨੂੰ ਦੰਦਾਂ ਨੂੰ ਵਧੀਆ ਮਜ਼ਬੂਤ ਅਤੇ ਸਿਹਤਮੰਦ ਰੱਖਣ ਲਈ ਸਮਝਾਇਆ ਜਾਂਦਾ ਹੈ | ਹੁਣ ਤੱਕ ਕਿੰਨੇ ਹੀ ਮਰੀਜ਼ਾਂ ਨੂੰ ਮੂੰਹ ਦੇ ਕੈਂਸਰ ਭਾਵ ਓਰਲ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਤੋਂ ਬਚਾਇਆ ਹੈ ਅਤੇ ਬੀੜੀ ਸਿਗਰਟ ਤੰਬਾਕੂ ਤੋਂ ਛਡਾ ਕੇ ਸਿੱਧੇ ਰਸਤੇ 'ਤੇ ਲਿਆਂਦਾ ਹੈ | ਇਸ ਤਰ੍ਹਾਂ ਦੀਆਂ ਸੇਵਾਵਾਂ ਲਗਾਤਾਰ ਜਾਰੀ ਹਨ | ਗੁਰੂ ਨਾਨਕ ਦੇਵ ਡੈਂਟਲ ਕੇਅਰ ਫ਼ੈਕਟਰੀ ਏਰੀਆ ਉਪਕਾਰ ਨਗਰ ਵਿਖੇ ਮਰੀਜ਼ ਨੂੰ ਸਹੀ ਸਲਾਹ ਦਿੱਤੀ ਜਾਂਦੀ ਹੈ ਅਤੇ ਸਹੀ ਇਲਾਜ ਕੀਤਾ ਜਾਂਦਾ ਹੈ | ਇਨ੍ਹਾਂ ਸੇਵਾਵਾਂ ਨੂੰ ਦੇਖਦੇ ਹੋਏ ਹਯਾਤ ਰੈਜ਼ੀਡੈਂਸੀ ਚੰਡੀਗੜ੍ਹ ਵਿਖੇ ਹੈਲਥ ਕੇਅਰ ਐਵਾਰਡ ਦੇ ਕੇ ਡਾਕਟਰ ਦੀਪ ਸਿੰਘ ਨੂੰ ਨਿਵਾਜਿਆ ਗਿਆ |
ਪਿਛਲੀ ਖ਼ਬਰ ਫ਼ਰਜ਼ੀ ਕਾਗ਼ਜ਼ਾਤ ਤਿਆਰ ਕਰਕੇ ਖਾਤੇ ਵਿਚੋਂ ਕਢਵਾਏ ਸਾਢੇ 15 ਲੱਖ ਅਗਲੀ ਖ਼ਬਰ ਪਿੰਡ ਜ਼ੁਲਕਾਂ ਦੇ 43 ਪਰਿਵਾਰਾਂ ਦਾ ਪੱਕੇ ਘਰ ਦਾ ਸੁਪਨਾ ਹੋਇਆ ਸਾਕਾਰ, ਵੰਡੇ ਚੈੱਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।