10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਫ਼ਰਜ਼ੀ ਕਾਗ਼ਜ਼ਾਤ ਤਿਆਰ ਕਰਕੇ ਖਾਤੇ ਵਿਚੋਂ ਕਢਵਾਏ ਸਾਢੇ 15 ਲੱਖ

ਅਜੀਤ ਡੈਸਕ 03-03-2026
ਪਟਿਆਲਾ, 2 ਮਾਰਚ (ਮਨਦੀਪ ਸਿੰਘ ਖਰੌੜ)-ਆਨਲਾਈਨ ਧੋਖਾਧੜੀ ਕਰਨ ਵਾਲਿਆਂ ਦੇ ਹੌਸਲੇ ਇੰਨੇ ਵੱਧ ਚੁੱਕੇ ਹਨ ਕਿ ਉਹ ਬਿਨਾਂ ਕਿਸੇ ਡਰ ਤੋਂ ਅਣਜਾਣ ਵਿਅਕਤੀ ਦੇ ਫ਼ਰਜ਼ੀ ਆਈ ਡੀ ਕਾਰਡ ਬਣਾ ਕੇ ਉਸ ਦੇ ਬੈਂਕ ਖਾਤਿਆਂ ਵਿਚੋਂ ਪੈਸੇ ਕਢਵਾਉਣ ਤੋਂ ਵੀ ਗੁਰੇਜ਼ ਨਹੀਂ ਕਰ ਰਹੇ ਹਨ | ਇਸੇ ਸਿਲਸਿਲੇ ਤਹਿਤ ਅੰਕੁਰ ਵਾਸੀ ਪਟਿਆਲਾ ਨੇ ਥਾਣਾ ਕੋਤਵਾਲੀ ਵਿਚ ਸ਼ਿਕਾਇਤ ਦਰਜ ਕਰਵਾਈ ਕਿ ਉਨ੍ਹਾਂ ਦੀ ਬੈਂਕ ਵਿਚ ਭਗਤ ਸਿੰਘ ਵਾਸੀ ਦਿੱਲੀ ਦਾ ਗਾਜੀਪੁਰ ਇਸਟ ਬੈਂਕ ਵਿਚ ਖਾਤਾ ਹੈ | ਉਸ ਦੇ ਖਾਤੇ ਵਿਚੋਂ ਕਿਸੇ ਵਿਅਕਤੀ ਨੇ ਜਾਅਲੀ ਆਈਡੀਜ਼ ਤਿਆਰ ਕਰਕੇ 15 ਲੱਖ 50 ਹਜਾਰ ਰੁਪਏ ਕਢਵਾ ਲਏ | ਜਿਸ ਆਧਾਰ ਉੱਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਹਲਕਾ ਅਟਾਰੀ 'ਚ ਕਾਂਗਰਸ ਨੂੰ ਪਿੰਡ ਪੱਧਰ 'ਤੇ ਕਮੇਟੀਆਂ ਬਣਾ ਕੇ ਮਜਬੂਤ ਕੀਤਾ ਜਾਵੇਗਾ- ਬਲਿਹਾਰ ਜੇਠੂਵਾਲ <br/> ਅਗਲੀ ਖ਼ਬਰ ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵਲੋਂ ਡਾਕਟਰ ਦੀਪ ਸਿੰਘ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।