10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਹਲਕਾ ਅਟਾਰੀ 'ਚ ਕਾਂਗਰਸ ਨੂੰ ਪਿੰਡ ਪੱਧਰ 'ਤੇ ਕਮੇਟੀਆਂ ਬਣਾ ਕੇ ਮਜਬੂਤ ਕੀਤਾ ਜਾਵੇਗਾ- ਬਲਿਹਾਰ ਜੇਠੂਵਾਲ <br/>

ਅਜੀਤ ਡੈਸਕ 03-03-2026
ਜੇਠੂਵਾਲ, 2 ਮਾਰਚ (ਮਿੱਤਰਪਾਲ ਸਿੰਘ ਰੰਧਾਵਾ)-ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਕਾਂਗਰਸ ਪਾਰਟੀ ਨੂੰ ਹਰ ਵਿਧਾਨ ਸਭਾ ਹਲਕੇ ਵਿਚ ਪਿੰਡ ਪੱਧਰ ਤੇ ਮਜਬੂਤ ਕਰਨ ਲਈ ਵਰਕਰਾਂ ਦੇ ਸਹਿਯੋਗ ਨਾਲ ਜ਼ਿੰਮੇਵਾਰੀਆਂ ਸੌਂਪੀਆਂ ਜਾਣਗੀਆਂ ਜਿਸ ਤਹਿਤ ਹਲਕਾ ਅਟਾਰੀ 'ਚ ਵੀ ਕਾਂਗਰਸ ਪਾਰਟੀ ਪਿੰਡ ਪੱਧਰ 'ਤੇ ਕਮੇਟੀਆਂ ਬਣਾ ਕੇ ਮਜਬੂਤ ਕੀਤਾ ਜਾਵੇਗਾ | ਉਕਤ ਪ੍ਰਗਟਾਵਾ ਕਾਂਗਰਸ ਪਾਰਟੀ ਅੰਮਿ੍ਤਸਰ ਦਿਹਾਤੀ ਦੇ ਜਰਨਲ ਸਕੱਤਰ ਬਲਿਹਾਰ ਸਿੰਘ ਜੇਠੂਵਾਲ ਵਲੋਂ ਜੇਠੂਵਾਲ ਵਿਖੇ ਕਾਂਗਰਸ ਪਾਰਟੀ ਦੀ ਹੋਈ ਮੀਟਿੰਗ ਦੌਰਾਨ ਕੀਤਾ | ਬਲਿਹਾਰ ਜੇਠੂਵਾਲ ਨੇ ਕਿਹਾ ਕਿ ਹਲਕੇ 'ਚ ਕਾਂਗਰਸ ਪਾਰਟੀ ਦੀ ਵਧ ਰਹੀ ਚੜਤ ਤੋਂ ਵਿਰੋਧੀ ਬੁਖਲਾਏ ਹੋਏ ਵਿਖਾਈ ਦੇ ਰਹੇ ਹਨ ਕਿਉਂਕਿ ਮੌਜੂਦਾ 'ਆਪ' ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਲੋਕ ਅਗਲੀ ਸਰਕਾਰ ਪੰਜਾਬ 'ਚ ਕਾਂਗਰਸ ਦੀ ਬਣਾਉਣ ਨਾਲ ਬੇਸਬਰੀ ਨਾਲ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਉਡੀਕ ਕਰ ਰਹੇ ਹਨ | ਇਸ ਮੌਕੇ ਸਾਬਕਾ ਸਰਪੰਚ ਹਰਪਾਲ ਸਿੰਘ ਮੱਲੂਵਾਲ, ਰਸ਼ਪਾਲ ਸਿੰਘ ਜੇਠੂਵਾਲ, ਨੰਬਰਦਾਰ ਦਿਲਬਾਗ ਸਿੰਘ, ਜਸਪਾਲ ਸਿੰਘ ਜਗਤਪੁਰ ਬਜਾਜ, ਚਰਨਜੀਤ ਕੁਮਾਰ ਬੱਲੀ, ਰੇਸ਼ਮ ਸਿੰਘ ਜੇਠੂਵਾਲ, ਜੋਗਿੰਦਰ ਸਿੰਘ, ਸੁਖਦੇਵ ਸਿੰਘ ਸੁਧਾਰਪੁਰੀ, ਸੁਖਵਿੰਦਰ ਸਿੰਘ ਆਦਿ ਕਾਂਗਰਸੀ ਵਰਕਰ ਸ਼ਾਮਲ ਸਨ |

ਪਿਛਲੀ ਖ਼ਬਰ ਸ਼ਾਨੋ-ਸ਼ੌਕਤ ਨਾਲ ਕਰਵਾਇਆ ਸਾਬਕਾ ਵਿਧਾਇਕ ਕਿਰਪਾਲ ਸਿੰਘ ਰੰਧਾਵਾ ਦੀ ਯਾਦ 'ਚ ਮੇਲਾ <br/> ਅਗਲੀ ਖ਼ਬਰ ਫ਼ਰਜ਼ੀ ਕਾਗ਼ਜ਼ਾਤ ਤਿਆਰ ਕਰਕੇ ਖਾਤੇ ਵਿਚੋਂ ਕਢਵਾਏ ਸਾਢੇ 15 ਲੱਖ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।