03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਪੰਜਾਬ ਪਬਲਿਕ ਸਕੂਲ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ

ਪੰਜਾਬ ਪਬਲਿਕ ਸਕੂਲ ਨਾਭਾ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਏ ਜਾਣ ਦਾ ਦਿ੍ਸ਼ | ਤਸਵੀਰ : ਕਰਮਜੀਤ ਸਿੰਘ <br/> 04-03-2026
ਨਾਭਾ, 3 ਮਾਰਚ (ਕਰਮਜੀਤ ਸਿੰਘ)-ਪੰਜਾਬ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਵਿਗਿਆਨ ਦਿਵਸ ਬਹੁਤ ਉਤਸ਼ਾਹ ਅਤੇ ਵਿਗਿਆਨਕ ਜੋਸ਼ ਨਾਲ ਮਨਾਇਆ | ਇਸ ਸਮਾਗਮ 'ਚ ਜੂਨੀਅਰ ਅਤੇ ਸੀਨੀਅਰ ਵਿਦਿਆਰਥੀਆਂ ਨੇ ਖੋਜ ਯੋਗਤਾ ਨੂੰ ਪ੍ਰਦਰਸ਼ਿਤ ਕੀਤਾ | ਵਿਗਿਆਨ ਪ੍ਰਦਰਸ਼ਨੀ ਦਾ ਉਦਘਾਟਨ ਭੁਪਿੰਦਰ ਸਿੰਘ ਢੀਂਡਸਾ ਦੁਆਰਾ ਕੀਤਾ ਗਿਆ, ਜਿਨ੍ਹਾਂ ਨੇ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਸਾਲ ਦੇ ਰਾਸ਼ਟਰੀ ਵਿਗਿਆਨ ਦਿਵਸ ਦਾ ਵਿਸ਼ਾ ਵਿਗਿਆਨ ਵਿਚ ਔਰਤਾਂ : ਵਿਕਾਸ ਭਾਰਤ ਨੂੰ ਉਤਪ੍ਰੇਰਕ ਕਰਨਾ | ਵਿਦਿਆਰਥੀਆਂ ਨੇ ਰਸਾਇਣ-ਵਿਗਿਆਨ, ਭੌਤਿਕ ਵਿਗਿਆਨ ਅਤੇ ਜੀਵ ਵਿਗਿਆਨ ਦੇ ਵਿਸ਼ਿਆਂ ਵਿਚ ਪ੍ਰਦਰਸ਼ਨੀਆਂ ਦੀ ਵਿਸ਼ਾਲ ਸ਼ੇ੍ਰਣੀ ਪੇਸ਼ ਕੀਤੀ | ਭੌਤਿਕ ਵਿਗਿਆਨ ਦੇ ਮਾਡਲਾਂ ਵਿਚ ਨਿਊਕਲੀਅਰ ਰਿਐਕਟਰ ਮਾਡਲ, ਹਾਈਡ੍ਰੌਲਿਕ ਕਰੇਨ, ਨਿਊਟਨ ਦਾ ਪੰਘੂੜਾ ਅਤੇ ਇਕ ਵੇਵ ਮਸ਼ੀਨ ਸ਼ਾਮਲ ਸੀ, ਜੋ ਮਹੱਤਵਪੂਰਨ ਵਿਗਿਆਨਕ ਸਿਧਾਂਤਾਂ ਨੂੰ ਦਿਲਚਸਪ ਢੰਗ ਨਾਲ ਪ੍ਰਦਰਸ਼ਿਤ ਕਰਦੇ ਸਨ | ਜੀਵ ਵਿਗਿਆਨ ਪ੍ਰੋਜੈਕਟਾਂ ਵਿਚ ਹਾਈਡ੍ਰੋ ਬੈਟਰੀ, ਜਾਨਵਰਾਂ ਅਤੇ ਪੌਦਿਆਂ ਦੇ ਰਾਜਾਂ ਦਾ ਵਰਗੀਕਰਨ, ਹਾਈਡ੍ਰੋਪੋਨਿਕਸ ਅਤੇ ਪੌਦਿਆਂ ਵਿਚ ਭੋਜਨ ਅਤੇ ਖਣਿਜਾਂ ਦੀ ਆਵਾਜਾਈ ਵਰਗੇ ਵਿਸ਼ਿਆਂ ਨੂੰ ਉਜਾਗਰ ਕੀਤਾ ਗਿਆ | ਇਸ ਮੌਕੇ ਸਕੂਲ ਦੇ ਪਾਵਤੇ ਹਾਲ ਵਿਚ ਇਕ ਵਿਸ਼ੇਸ਼ ਅਸੈਂਬਲੀ ਵੀ ਕਰਵਾਈ | ਜਿਸ 'ਚ ਕਈ ਵਿਦਿਆਰਥੀਆਂ ਨੇ ਸੂਝਵਾਨ ਪੇਸ਼ਕਾਰੀਆਂ ਦਿੱਤੀਆਂ, ਜਿਸ ਨਾਲ ਦਰਸ਼ਕਾਂ ਨੂੰ ਆਪਣੇ ਗਿਆਨ ਅਤੇ ਖੋਜ ਨਾਲ ਭਰਪੂਰ ਕੀਤਾ ਗਿਆ | ਇਸ ਮੌਕੇ ਪ੍ਰਭਗੁਣ ਨੇ ਰਾਸ਼ਟਰੀ ਵਿਗਿਆਨ ਦਿਵਸ ਦੀ ਮਹੱਤਤਾ ਬਾਰੇ ਦਸਿਆ, ਇਸੇ ਤਰ੍ਹਾਂ ਸਹਿਜਨੂਰ ਕੌਰ ਅਤੇ ਰਿਧਮ ਕੌਰ ਨੇ ਬਾਇਉਟੈਕਨਾਲੋਜੀ 'ਤੇ ਪੇਸ਼ਕਾਰੀ ਦਿੱਤੀ | ਸੋਬਿਤ ਨੇ ਭੌਤਿਕ ਵਿਗਿਆਨ ਵਿਚ ਬਲੈਕ ਹੋਲਜ ਦੇ ਦਿਲਚਸਪ ਸੰਕਲਪ ਦੀ ਪੜਚੋਲ ਕੀਤੀ, ਜਦੋਂ ਕਿ ਵਿਪਰਾ ਨੇ ਔਸ਼ਧੀ ਪੌਦਿਆਂ 'ਤੇ ਚਰਚਾ ਕੀਤੀ | ਰਬਾਬਪ੍ਰੀਤ ਕੌਰ ਨੇ ਵਿਸ਼ਵ ਯੁੱਧਾਂ ਵਿਚ ਰਸਾਇਣਾਂ 'ਤੇ ਇਕ ਸੂਝਵਾਨ ਪੇਸ਼ਕਾਰੀ ਦਿੱਤੀ ਅਤੇ ਪਰੀਕਸ਼ਿਤ ਗੁਪਤਾ ਨੇ ਵਿਸ਼ਵ ਦਵਾਈ ਸੰਕਟ ਨੂੰ ਸੰਬੋਧਿਤ ਕੀਤਾ | ਵੇਦਾਂਤ ਪੀ. ਕੁਲਕਰਨੀ ਅਤੇ ਰਿਤਵਿਕ ਪਾਤਰਾ ਨੇ ਉੱਘੇ ਵਿਗਿਆਨੀਆਂ ਦੇ ਯੋਗਦਾਨ ਨੂੰ ਉਜਾਗਰ ਕੀਤਾ, ਜਦੋਂ ਕਿ ਉਦੈਵੀਰ ਅਤੇ ਜਪਜੀ ਨੇ ਉੱਚ ਅਧਿਐਨ ਅਤੇ ਖੋਜ ਲਈ ਭਾਰਤੀ ਸੰਸਥਾਵਾਂ ਬਾਰੇ ਗੱਲ ਕੀਤੀ | ਇਸ ਮੌਕੇ ਭੁਪਿੰਦਰ ਸਿੰਘ ਢੀਂਡਸਾ ਨੇ ਵਿਦਿਆਰਥੀ ਭਾਈਚਾਰੇ ਨੂੰ ਮਨੁੱਖਤਾ ਦੀ ਭਲਾਈ ਲਈ ਵਿਗਿਆਨਕ ਗਿਆਨ ਅਤੇ ਨਵੀਨਤਾ ਨੂੰ ਲਾਗੂ ਕਰਨ ਅਤੇ ਪ੍ਰਗਤੀਸ਼ੀਲ ਅਤੇ ਵਿਕਸਤ ਰਾਸ਼ਟਰ ਦੇ ਨਿਰਮਾਣ ਵਿਚ ਅਰਥਪੂਰਨ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ | ਮੁੱਖ ਅਧਿਆਪਕ ਡਾ. ਡੀ.ਸੀ. ਸ਼ਰਮਾ ਨੇ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ |
ਪਿਛਲੀ ਖ਼ਬਰ ਸਮਾਣਾ ਟਾਵਰ ਮੋਰਚੇ ਨੂੰ ਮਿਲ ਰਿਹਾ ਮਜ਼ਬੂਤ ਸਮਰਥਨ, ਵਿਰਕ ਤੇ ਜਗਮੀਤ ਸਿੰਘ ਨੇ ਤੁਰੰਤ ਹੱਲ ਕਰਨ ਦੀ ਕੀਤੀ ਮੰਗ ਅਗਲੀ ਖ਼ਬਰ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਵਲੋਂ ਅਮਰੀਕਾ-ਭਾਰਤ ਵਪਾਰ ਸਮਝੌਤੇ ਅਤੇ ਮਨਰੇਗਾ ਵਿਚ ਤਬਦੀਲੀਆਂ 'ਤੇ ਚਿੰਤਾ ਜ਼ਾਹਿਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।