03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਵਟਸਅਪ ਕਾਲ ਬਣੀ ਸਾਇਬਰ ਠੱਗਾਂ ਦਾ ਜਾਲ, ਮਿੰਟਾਂ 'ਚ ਖਾਲੀ ਕੀਤੀ ਖੂਨ ਪਸੀਨੇ ਦੀ ਕਮਾਈ

ਅਜੀਤ ਡੈਸਕ 04-03-2026
ਰਾਜਪੁਰਾ, 3 ਮਾਰਚ (ਰਣਜੀਤ ਸਿੰਘ)-ਇੱਥੋਂ ਦੀ ਗਊਸ਼ਾਲਾ ਰੋਡ 'ਤੇ ਰਹਿਣ ਵਾਲਾ ਰੇਲਵੇ ਵਿਭਾਗ 'ਚੋਂ ਸੇਵਾਮੁਕਤ ਮੁਲਾਜ਼ਮ ਨਾਲ ਸਾਇਬਰ ਠੱਗਾਂ ਨੇ ਠੱਗੀ ਮਾਰੀ ਹੈ ਜਿਸ ਕਾਰਨ ਉਸ ਦੇ ਦੋ ਬੈਕ ਖਾਤਿਆਂ 'ਚੋਂ ਲੱਖਾਂ ਰੁਪਏ ਤੇ ਹੱਥ ਸਾਫ਼ ਹੋ ਗਿਆ ਹੈ ਅੱਜ ਦੇ ਡਿਜੀਟਲ ਯੁੱਗ ਵਿਚ ਜਿੱਥੇ ਸਹੂਲਤਾਂ ਵਧੀਆਂ ਹਨ ਉੱਥੇ ਹੀ ਸਾਈਬਰ ਅਪਰਾਧੀ ਵੀ ਆਪਣਾ ਜਾਲ ਵਿਛਾ ਕੇ ਬੈਠੇ ਹਨ | ਉਹ ਤੁਰੰਤ ਹੀ ਭੋਲੇ-ਭਾਲੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਸਾਈਬਰ ਜਾਲ ਵਿਛਾ ਕੇ ਹੜੱਪ ਕਰ ਲੈਂਦੇ ਹਨ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗਊਸ਼ਾਲਾ ਵਾਸੀ ਸੁਭਾਸ਼ ਚੰਦ ਨੇ ਦੱਸਿਆ ਕਿ ਉਹ ਰੇਲਵੇ ਵਿਭਾਗ 'ਚੋਂ ਸੇਵਾਮੁਕਤ ਮੁਲਾਜ਼ਮ ਹੈ | ਉਸ ਨੇ ਆਨਲਾਇਨ ਖ਼ਰੀਦਦਾਰੀ ਕੀਤੀ ਸੀ | ਜਦੋਂ ਉਸ ਨੇ ਸੰਬੰਧਿਤ ਕੰਪਨੀ ਨੂੰ ਮੰਗਵਾਏ ਗਏ ਸਾਮਾਨ ਸੰਬੰਧੀ ਪੁਛਣ ਲਈ ਆਨਲਾਇਨ ਮਿਲੇ ਮੋਬਾਈਲ ਨੰਬਰ ਵਟਸਅਪ ਕਾਲ ਰਾਹੀ ਜਾਣਕਾਰੀ ਲੈਣੀ ਚਾਹੀ | ਸੁਭਾਸ਼ ਚੰਦ ਨੂੰ ਉਸ ਨੋਸਰਬਾਜ ਨੇ ਗੱਲਾਂ 'ਚ ਉਲਝਾ ਲਿਆ | ਉਸ ਨੂੰ ਪਤਾ ਹੀ ਨਹੀਂ ਚੱਲਿਆ ਕਿ ਦੂਜੇ ਬੰਨੇ ਕੋਈ ਮਦਦਗਾਰ ਨਹੀਂ ਬਲਕਿ ਇਕ ਸਾਈਬਰ ਲੁਟੇਰਾ ਬੈਠਾ ਹੈ | ਜਿਸ ਨੇ ਗੱਲਾਂ 'ਚ ਲਾ ਕੇ ਉਸ ਭੋਲੇ ਭਾਲੇ ਵਿਅਕਤੀ ਨੂੰ ਜਾਲ 'ਚ ਫਸਾ ਲਿਆ ਹੈ | ਸੁਭਾਸ਼ ਚੰਦ ਨੇ ਦੱਸਿਆ ਕਿ ਜਿੱਥੇ ਉਹ ਕਾਲ ਕਰ ਰਿਹਾ ਹੈ ਇਹ ਫ਼ਰਜ਼ੀ ਨੰਬਰ ਹੈ | ਸੁਭਾਸ਼ ਚੰਦ ਨੇ ਦੱਸਿਆ ਕਿ ਉਸ ਨੂੰ ਸੋਮਵਾਰ ਨੂੰ ਸਵੇਰੇ ਪਤਾ ਲੱਗਾ ਕਿ ਉਸ ਦੇ ਐੱਚ.ਡੀ.ਐਫ.ਸੀ. ਬੈਕ ਦੇ ਖਾਤੇ 'ਚੋਂ 90 ਹਜ਼ਾਰ ਦੀ ਰਕਮ ਨਿਕਲ ਗਈ ਹੈ ਪਰ ਉਸ ਦੇ ਪੈਰਾਂ ਹੇਠ ਤੋਂ ਉਸ ਵਕਤ ਜ਼ਮੀਨ ਖਿਸਕ ਗਈ | ਜਦੋਂ ਉਸ ਨੇ ਵੇਖਿਆ ਕਿ ਸੈਂਟਰਲ ਬੈਕ ਆਫ ਇੰਡੀਆ ਦੇ ਖਾਤੇ 'ਚੋਂ ਵੀ 69 ਹਜ਼ਾਰ ਰੁਪਏ ਕਢਵਾਏ ਗਏ ਹਨ | ਜਦੋਂ ਉਸ ਨੂੰ ਬੇੈਂਕ ਵਿਚ ਪੈਸੇ ਕੱਢਣ ਸੰਬੰਧੀ ਮੈਸਿਜ਼ ਆਇਆਂ ਤਾਂ ਉਹ ਤੁਰੰਤ ਬੈਕ ਗਿਆ | ਉਸ ਨੂੰ ਪਤਾ ਲੱਗਾ ਕਿ ਜਿੰਨੇ ਪੈਸੇ ਬੈਕ 'ਚ ਸਨ ਸਾਰੇ ਹੀ ਨੋਸਰਬਾਜ ਨੇ ਕਢਵਾ ਲਏ ਹਨ | ਇਸ ਘਟਨਾ ਨੇ ਨਾ ਸਿਰਫ ਸੁਭਾਸ਼ ਚੰਦ ਦਾ ਆਰਥਿਕ ਤੌਰ 'ਤੇ ਨੁਕਸਾਨ ਕੀਤਾ ਹੈ ਬਲਕਿ ਉਸ ਨੂੰ ਮਾਨਸਿਕ ਤੌਰ 'ਤੇ ਖਾਸੀ ਡੂੰਘੀ ਸੱਟ ਮਾਰੀ ਹੈ | ਸੁਭਾਸ਼ ਚੰਦ ਨੇ ਇਸ ਸੰਬੰਧੀ ਸਾਈਬਰ ਸੈਲ ਨੂੰ ਸ਼ਿਕਾਇਤ ਕਰ ਦਿੱਤੀ ਹੈ |
ਪਿਛਲੀ ਖ਼ਬਰ ਹੋਲੀ ਦੇ ਤਿਉਹਾਰ ਮੌਕੇ ਸਿੰਥੈਟਿਕ ਰੰਗਾਂ ਤੇ ਗ਼ੁਬਾਰਿਆਂ ਦੀ ਵਰਤੋਂ ਅੱਖਾਂ ਲਈ ਹੋ ਸਕਦੀ ਹਾਨੀਕਾਰਕ-ਡਾ. ਬੋਪਾਰਾਏ ਅਗਲੀ ਖ਼ਬਰ ਸਮਾਣਾ ਟਾਵਰ ਮੋਰਚੇ ਨੂੰ ਮਿਲ ਰਿਹਾ ਮਜ਼ਬੂਤ ਸਮਰਥਨ, ਵਿਰਕ ਤੇ ਜਗਮੀਤ ਸਿੰਘ ਨੇ ਤੁਰੰਤ ਹੱਲ ਕਰਨ ਦੀ ਕੀਤੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।